ਨਾਗਪੁਰ (ਏਜੰਸੀ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਸੋਮਵਾਰ ਨੂੰ ਕਿਹਾ ਕਿ ਆਰ.ਐੱਸ.ਐੱਸ. ਪ੍ਰਚਾਰਕਾਂ ਅਤੇ ਵਲੰਟੀਅਰਾਂ ਦੇ ਨਿਰਸਵਾਰਥ ਕੰਮ ਲੋਕਾਂ ਲਈ ਦੇਸ਼ ਅਤੇ ਦੁਨੀਆ ਦੀ ਤਰੱਕੀ 'ਚ ਯੋਗਦਾਨ ਦੇਣ ਦੀ ਪ੍ਰੇਰਨਾ ਬਣਨਾ ਚਾਹੀਦਾ। ਭਾਗਵਤ ਨੇ ਕਿਹਾ ਕਿ ਆਰ.ਐੱਸ.ਐੱਸ. ਦੀ 100 ਸਾਲਾਂ ਦੀ ਯਾਤਰਾ ਇਸ ਦੇ "ਮਨੁੱਖ ਨਿਰਮਾਣ ਤਰੱਕੀ" 'ਤੇ ਅਧਾਰਤ ਹੈ, ਜਿਸ ਦਾ ਉਦੇਸ਼ ਵਿਅਕਤੀਆਂ ਨੂੰ ਬਿਹਤਰ ਬਣਾਉਣਾ ਹੈ ਤਾਂ ਜੋ ਸਮਾਜ ਅਤੇ ਦੇਸ਼ ਨੂੰ ਲਾਭ ਹੋ ਸਕੇ।
ਭਾਗਵਤ ਨੇ ਨਾਗਪੁਰ ਨਾਗਰਿਕ ਬੈਂਕ ਦੀ ਇਮਾਰਤ ਦੇ ਉਦਘਾਟਨ ਅਤੇ ਆਰ.ਐੱਸ.ਐੱਸ. ਪ੍ਰਚਾਰਕਾਂ 'ਤੇ ਇਕ ਕਿਤਾਬ ਜਾਰੀ ਕਰਨ ਲਈ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਰ.ਐੱਸ.ਐੱਸ. ਪ੍ਰਚਾਰਕ ਬਿਨਾਂ ਕਿਸੇ ਸਵਾਰਥ, ਹੰਕਾਰ ਜਾਂ ਨਿੱਜੀ ਉਮੀਦਾਂ ਦੇ ਸੰਗਠਨ ਨੂੰ ਆਪਣਾ ਜੀਵਨ ਸਮਰਪਿਤ ਕਰਦੇ ਹਨ ਅਤੇ ਉਨ੍ਹਾਂ ਦਾ ਸਮਰਪਣ ਸਵੈ-ਸੇਵਕਾਂ ਲਈ ਪ੍ਰੇਰਨਾ ਸਰੋਤ ਅਤੇ ਇਕ ਮਜ਼ਬੂਤ ਨੀਂਹ ਬਣ ਜਾਂਦਾ ਹੈ।
ਭਾਗਵਤ ਨੇ ਕਿਹਾ, "ਸੰਘ ਦੇ ਪ੍ਰਚਾਰਕ ਨਿਰਸਵਾਰਥ ਕੰਮ ਕਰਦੇ ਹਨ। ਉਹ ਆਪਣੇ ਲਈ ਕੁਝ ਵੀ ਉਮੀਦ ਨਹੀਂ ਕਰਦੇ। ਆਰਐੱਸਐੱਸ ਦਾ ਕੰਮ "ਮਨੁੱਖ ਨਿਰਮਾਣ ਤਰੱਕੀ" 'ਤੇ ਅਧਾਰਤ ਹੈ। ਪ੍ਰਚਾਰਕ ਅਤੇ ਵਲੰਟੀਅਰ ਆਪਣੇ ਆਪ ਨੂੰ ਸੁਧਾਰਨ ਅਤੇ ਸਮਾਜ ਨੂੰ ਆਪਣਾ ਜੀਵਨ ਸਮਰਪਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ,"ਪ੍ਰਚਾਰਕ ਵੀ ਸਾਡੇ ਵਾਂਗ ਇਕ ਇਨਸਾਨ ਹੈ, ਪਰ ਉਸ ਕੋਲ ਸ਼ਕਤੀ ਦਾ ਸਰੋਤ ਹੈ। ਉਹ ਆਪਣਾ ਸਭ ਕੁਝ ਦੇ ਦਿੰਦਾ ਹੈ। ਉਹ ਆਪਣੀਆਂ ਨਿੱਜੀ ਇੱਛਾਵਾਂ ਨੂੰ ਆਪਣੇ ਕੋਲ ਵੀ ਨਹੀਂ ਰੱਖਦਾ। ਉਨ੍ਹਾਂ ਨੂੰ ਵੀ ਸੰਘ ਨੂੰ ਸਮਰਪਿਤ ਕਰਦਾ ਹੈ।"
ਭਾਗਵਤ ਨੇ ਕਿਹਾ ਕਿ ਇਕ ਪ੍ਰਚਾਰਕ ਇਸ ਵਿਸ਼ਵਾਸ ਨਾਲ ਸੰਗਠਨ ਨੂੰ ਸਮਰਪਿਤ ਰਹਿੰਦਾ ਹੈ ਕਿ ਉਸ ਦੇ ਜੀਵਨ ਦਾ ਇਕੋ ਇਕ ਉਦੇਸ਼ ਕਿਸੇ ਵੀ ਸਥਾਨ 'ਤੇ ਅਤੇ ਕਿਸੇ ਵੀ ਭੂਮਿਕਾ 'ਚ ਸੰਘ ਦੀ ਜ਼ਰੂਰਤ ਅਨੁਸਾਰ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸੰਗਠਨ ਨੂੰ ਆਪਣਾ ਪੂਰਾ ਜੀਵਨ ਸਮਰਪਿਤ ਕਰਨ ਤੋਂ ਬਾਅਦ ਵੀ, ਪ੍ਰਚਾਰਕ ਆਪਣੇ ਕੰਮ ਦੇ ਬਦਲੇ ਮਾਨਤਾ, ਸ਼ੁਕਰਗੁਜ਼ਾਰੀ ਜਾਂ ਕਿਸੇ ਇਨਾਮ ਦੀ ਉਮੀਦ ਨਹੀਂ ਕਰਦੇ। ਉਨ੍ਹਾਂ ਕਿਹਾ,"100 ਸਾਲਾਂ ਬਾਅਦ ਪ੍ਰਚਾਰਕਾਂ ਬਾਰੇ ਕਿਤਾਬਾਂ ਲਿਖੀਆਂ ਜਾ ਰਹੀਆਂ ਹਨ, ਪਰ ਕਿਸੇ ਵੀ ਪ੍ਰਚਾਰਕ ਨੇ ਕਦੇ ਇਸ ਦੀ ਉਮੀਦ ਨਹੀਂ ਕੀਤੀ, ਨਾ ਹੀ ਭਵਿੱਖ 'ਚ ਕੋਈ ਇਸ ਦੀ ਉਮੀਦ ਕਰੇਗਾ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
PM ਮੋਦੀ ਨੇ ਦੇਸ਼ ਵਾਸੀਆਂ ਨੂੰ ਗੋਵਰਧਨ ਪੂਜਾ ਦੀਆਂ ਦਿੱਤੀਆਂ ਵਧਾਈਆਂ, ਸੁੱਖ-ਸ਼ਾਂਤੀ ਦੀ ਕੀਤੀ ਕਾਮਨਾ
NEXT STORY