ਆਰ. ਐੱਸ. ਐੱਸ. ਪੰਜਾਬ ਵਿਚ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਪਣੇ ਰਵਾਇਤੀ ਸ਼ਾਖਾ ਨੈੱਟਵਰਕ ’ਤੇ ਜ਼ਿਆਦਾ ਨਿਰਭਰ ਰਹਿਣ ਦੀ ਥਾਂ, ਇਹ ਚੁੱਪਚਾਪ ਇਕ ਵੱਡਾ ਸੋਸ਼ਲ ਫੁੱਟਪ੍ਰਿੰਟ ਬਣਾ ਰਿਹਾ ਹੈ ਅਤੇ ਅਜਿਹਾ ਕਰਨ ਲਈ ਉਸ ਨੇ ਇਕ ਅਜਿਹਾ ਤਰੀਕਾ ਚੁਣਿਆ ਹੈ ਜੋ ਸ਼ਾਇਦ ਹੀ ਕਦੇ ਦੇਖਿਆ ਗਿਆ ਹੋਵੇ : ਸਪੋਰਟਸ।
ਰਣਨੀਤੀ ਆਸਾਨ ਹੈ ਪਰ ਸੰਭਾਵੀ ਤੌਰ ’ਤੇ ਅਹਿਮ ਹੈ। ਸਿਰਫ਼ ਜ਼ਿਆਦਾ ਸ਼ਾਖਾਵਾਂ ਖੋਲ੍ਹਣ ’ਤੇ ਫੋਕਸ ਕਰਨ ਦੀ ਬਜਾਏ, ਆਰ. ਐੱਸ. ਐੱਸ. ਸਪੋਰਟਸ ਕਲੱਬ ਬਣਾਉਣ, ਲੋਕਲ ਟੂਰਨਾਮੈਂਟ ਅਤੇ ਖੇਡ ਮੁਕਾਬਲੇ ਆਯੋਜਿਤ ਕਰਨ ਅਤੇ ਆਪਣੇ ਆਊਟਰੀਚ ਪ੍ਰੋਗਰਾਮ ਵਿਚ ਸੱਭਿਆਚਾਰਕ ਗਤੀਵਿਧੀਆਂ ਨੂੰ ਜੋੜਨ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇਸ ਦਾ ਮਕਸਦ ਪੰਜਾਬ ਦੇ ਲੋਕਾਂ ਦੇ ਮਨਪਸੰਦ ਸ਼ੌਕ (ਖੇਡਾਂ) ਜ਼ਰੀਏ ਭਾਈਚਾਰੇ ਤੱਕ ਪਹੁੰਚਣਾ ਅਤੇ ਜ਼ਮੀਨੀ ਪੱਧਰ ’ਤੇ ਰਿਸ਼ਤੇ ਬਣਾਉਣਾ ਹੈ। ਰਾਜਨੀਤਕ ਨਜ਼ਰੀਏ ਤੋਂ, ਇਹ ਵਿਚਾਰ ਹੋਰ ਵੀ ਦਿਲਚਸਪ ਹੈ : ਪਹਿਲਾਂ ਸੋਸ਼ਲ ਨੈੱਟਵਰਕ ਬਣਾਓ, ਰਾਜਨੀਤੀ ਉਸ ਤੋਂ ਬਾਅਦ। ਟਾਈਮਿੰਗ ਦੀ ਵੀ ਅਹਿਮ ਭੂਮਿਕਾ ਹੈ। ਜਲੰਧਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੋਰਟਸ ਨੂੰ ਪੰਜਾਬ ਲਈ ਇਕ ‘ਈ-ਇਕਾਨਮੀ’ ਦੱਸਿਆ, ਜਿਸ ਵਿਚ ਉਨ੍ਹਾਂ ਨੇ ਸੂਬੇ ਦੀਆਂ ਸਪੋਰਟਸ ਯੂਨੀਵਰਸਿਟੀਆਂ, ਇਸ ਦੇ ਸਪੋਰਟਸ-ਗੁੱਡਜ਼ ਨਿਰਮਾਤਾ ਬੇਸ ਅਤੇ ਇਸ ਤੋਂ ਪੈਦਾ ਹੋਏ ਵੱਡੀ ਗਿਣਤੀ ਵਿਚ ਚੈਂਪੀਅਨਾਂ ਦਾ ਜ਼ਿਕਰ ਕੀਤਾ ਪਰ ਅਜਿਹਾ ਲੱਗਦਾ ਹੈ ਕਿ ਆਰ. ਐੱਸ. ਐੱਸ. ਖੇਡਾਂ ਦੇ ਰਾਜਨੀਤਕ ਗੱਲਬਾਤ ਦਾ ਹਿੱਸਾ ਬਣਨ ਤੋਂ ਬਹੁਤ ਪਹਿਲਾਂ ਤੋਂ ਹੀ ਇਸ ਫ਼ੀਲਡ ’ਤੇ ਕੰਮ ਕਰ ਰਿਹਾ ਸੀ।
ਭਾਜਪਾ ਲਈ, ਪੰਜਾਬ ਵਿਚ ਇਕੱਲਿਆਂ ਦਾਖ਼ਲ ਹੋਣਾ ਕਦੇ ਵੀ ਆਸਾਨ ਨਹੀਂ ਰਿਹਾ। ਸ਼੍ਰੋਮਣੀ ਅਕਾਲੀ ਦਲ ਨਾਲ ਇਸ ਦੇ ਦਹਾਕਿਆਂ ਪੁਰਾਣੇ ਗੱਠਜੋੜ ਨੇ ਭਾਜਪਾ ਨੂੰ ਜ਼ਿਆਦਾਤਰ ਜੂਨੀਅਰ ਪਾਰਟਨਰ ਦੀ ਭੂਮਿਕਾ ਵਿਚ ਛੱਡ ਦਿੱਤਾ ਅਤੇ ਇਸ ਦੀ ਜਥੇਬੰਦਕ ਤਾਕਤ ਰਵਾਇਤੀ ਤੌਰ ’ਤੇ ਸ਼ਹਿਰੀ ਇਲਾਕਿਆਂ ਵਿਚ ਹੀ ਕੇਂਦਰਿਤ ਰਹੀ। ਇਹ ਸਮੀਕਰਨ ਬਦਲ ਰਿਹਾ ਹੈ। ਪਾਰਟੀ ਨੂੰ ਕੁਝ ਅਜਿਹਾ ਚਾਹੀਦਾ ਹੈ ਜਿਸ ਦੀ ਉਸ ਕੋਲ ਇਤਿਹਾਸਕ ਰੂਪ ਵਿਚ ਘਾਟ ਰਹੀ ਹੈ-ਇਕ ਵੱਡਾ, ਸੁਤੰਤਰ ਜ਼ਮੀਨੀ ਨੈੱਟਵਰਕ।
ਇੱਥੇ ਹੀ ਆਰ. ਐੱਸ. ਐੱਸ. ਦਾ ਨਵਾਂ ਪੰਜਾਬ ਪ੍ਰਯੋਗ ਕੰਮ ਆ ਸਕਦਾ ਹੈ। ਟੂਰਨਾਮੈਂਟ, ਸਪੋਰਟਸ ਕਲੱਬ ਅਤੇ ਸੱਭਿਆਚਾਰਕ ਪ੍ਰੋਗਰਾਮ ਸ਼ਾਇਦ ਰਾਜਨੀਤਕ ਨਾ ਲੱਗਣ। ਭਾਜਪਾ ਸ਼ਾਇਦ ਸੀਟਾਂ ਗਿਣ ਰਹੀ ਹੋਵੇ, ਆਰ. ਐੱਸ. ਐੱਸ. ਕੁਨੈਕਸ਼ਨ ਗਿਣ ਰਿਹਾ ਹੈ।
ਲੱਦਾਖ ਨੂੰ ਲੈ ਕੇ ਬੇਸਿੱਟਾ ਰਹੀ ਗੱਲਬਾਤ ! ਹੁਣ 22 ਨੂੰ ਦਿੱਲੀ 'ਚ ਹੋਵੇਗੀ ਅਗਲੀ ਬੈਠਕ
NEXT STORY