ਮਥੁਰਾ, (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਦੇਸ਼ ’ਚ ਜਨ-ਜਾਗਰੂਕਤਾ ਵਧਾ ਕੇ ਗਊ ਹੱਤਿਆ ਨੂੰ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਮਾਜ ਨੂੰ ਗਾਵਾਂ ਪ੍ਰਤੀ ਸੰਵੇਦਨਸ਼ੀਲ ਅਤੇ ਸਮਰਪਿਤ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸੰਘ ਸਮਾਜ ਦੀ ਸੁਰੱਖਿਆ ਲਈ ਹਮੇਸ਼ਾ ਡੰਡਾ ਲੈ ਕੇ ਦਰਵਾਜ਼ੇ ’ਤੇ ਖੜ੍ਹਾ ਰਹੇਗਾ।
ਭਾਗਵਤ ਮੰਗਲਵਾਰ ਨੂੰ ਵ੍ਰਿੰਦਾਵਨ ਸਥਿਤ ਮਲੂਕ ਪੀਠ ’ਚ ਸੰਤ ਮਲੂਕ ਦਾਸ ਜੀ ਮਹਾਰਾਜ ਦੀ 452ਵੀਂ ਜਯੰਤੀ ਦੇ ਮੌਕੇ ਆਯੋਜਿਤ ਪ੍ਰੋਗਰਾਮ ’ਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਸਮਾਜ ’ਚ ਵਿਆਪਕ ‘ਜਨ-ਭਾਵਨਾ’ ਵਿਕਸਤ ਹੋ ਜਾਂਦੀ ਹੈ, ਤਾਂ ਕਿਸੇ ਵੀ ਸਮਾਜਿਕ ਬਦਲਾਅ ਨੂੰ ਸੰਭਵ ਬਣਾਇਆ ਜਾ ਸਕਦਾ ਹੈ। ਸੰਤ ਭਾਰਤ ਨੂੰ ਵਿਸ਼ਵਗੁਰੂ ਬਣਾਉਣ ਲਈ ਕੰਮ ਕਰਨ। ਉਨ੍ਹਾਂ ਨੇ ਵ੍ਰਿੰਦਾਵਨ ’ਚ ਸੰਤਾਂ ਦੇ ਪੈਰ ਛੂਹੇ।
ਉਨ੍ਹਾਂ ਨੇ ਅਯੁੱਧਿਆ ਦੇ ਰਾਮ ਮੰਦਰ ਨਿਰਮਾਣ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਪੂਰੇ ਦੇਸ਼ ’ਚ ਰਾਮ ਮੰਦਰ ਲਈ ਮਜ਼ਬੂਤ ਜਨ-ਭਾਵਨਾ ਬਣੀ, ਜਿਸ ਨਾਲ ਨਿਆਇਕ ਪ੍ਰਕਿਰਿਆ ’ਚ ਤੇਜ਼ੀ ਆਈ ਅਤੇ ਸਾਲ 2019 ’ਚ ਸੁਪਰੀਮ ਕੋਰਟ ਨੇ ਸਰਬਸੰਮਤੀ ਨਾਲ ਫੈਸਲਾ ਸੁਣਾਇਆ। ਭਾਗਵਤ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਭਾਵਨਾ ਗਾਵਾਂ ਦੀ ਸੁਰੱਖਿਆ ਲਈ ਵੀ ਬਣਨੀ ਚਾਹੀਦੀ ਹੈ।
ਆਰ. ਐੱਸ. ਐੱਸ. ਮੁਖੀ ਨੇ ਕਿਹਾ ਕਿ ਜੇਕਰ ਸਮਾਜ ਗਾਵਾਂ ਪ੍ਰਤੀ ਸਮਰਪਿਤ ਹੋ ਜਾਵੇ, ਤਾਂ ਗਊ ਹੱਤਿਆ ਆਪਣੇ ਆਪ ਹੀ ਖਤਮ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਸਰਕਾਰ ਤੋਂ ਵੱਧ ਸਮਾਜ ਦੀ ਭੂਮਿਕਾ ਅਹਿਮ ਹੈ। ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ; ਜਦੋਂ ਸਮਾਜ ਤਿਆਰ ਹੋਵੇਗਾ, ਤਾਂ ਹੋਰ ਵਿਵਸਥਾਵਾਂ ਆਪਣੇ ਆਪ ਉਸ ਦੀ ਪਾਲਣਾ ਕਰਨਗੀਆਂ।
ਬੰਗਾਲ ’ਚ ਐੱਸ. ਆਈ. ਆਰ. ਪਿੱਛੋਂ ਵੋਟਰ ਲਿਸਟ ’ਚੋਂ 90.83 ਲੱਖ ਨਾਂ ਹਟਾਏ
NEXT STORY