ਨਵੀਂ (ਏਜੰਸੀ)-ਹਵਾਈ ਫੌਜ ਦੇ ਉਪ ਮੁਖੀ ਦੇ ਅਹੁਦੇ ’ਤੇ ਤਾਇਨਾਤ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੂੰ 29ਵੇਂ ਹਵਾਈ ਫੌਜ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਹੈ। ਰੱਖਿਆ ਮੰਤਰਾਲਾ ਨੇ ਮੰਗਲਵਾਰ ਨੂੰ ਦੱਸਿਆ ਕਿ ਏਅਰ ਮਾਰਸ਼ਲ ਦੀਕਸ਼ਿਤ 31 ਅਕਤੂਬਰ ਦੀ ਦੁਪਹਿਰ ਤੋਂ ਏਅਰ ਚੀਫ਼ ਮਾਰਸ਼ਲ ਦੇ ਅਹੁਦੇ ’ਤੇ ਜ਼ਿੰਮੇਵਾਰੀ ਸੰਭਾਲਣਗੇ। ਮੌਜੂਦਾ ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ 31 ਅਕਤੂਬਰ ਨੂੰ ਸੇਵਾਮੁਕਤ ਹੋਣਗੇ।
ਆਸ਼ੂਤੋਸ਼ ਦੀਕਸ਼ਿਤ ਦਾ ਜਨਮ 9 ਦਸੰਬਰ, 1966 ਨੂੰ ਹੋਇਆ ਸੀ। ਉਨ੍ਹਾਂ ਨੂੰ 6 ਦਸੰਬਰ, 1986 ਨੂੰ ਹਵਾਈ ਫੌਜ ਦੀ ਲੜਾਕੂ ਸ਼ਾਖਾ ਵਿਚ ਸ਼ਾਮਲ ਕੀਤਾ ਗਿਆ ਸੀ। ਲੱਗਭਗ 4 ਦਹਾਕਿਆਂ ਦੇ ਸੇਵਾਕਾਲ ਦੌਰਾਨ ਉਹ ਆਪ੍ਰੇਸ਼ਨ ਸਫ਼ੈਦ ਸਾਗਰ, ਆਪ੍ਰੇਸ਼ਨ ਰੱਖਿਅਕ ਅਤੇ ਆਪ੍ਰੇਸ਼ਨ ਸਿੰਧੂਰ ਸਮੇਤ ਕਈ ਮੁਹਿੰਮਾਂ ਅਤੇ ਅਭਿਆਸਾਂ ਵਿਚ ਸ਼ਾਮਲ ਰਹੇ ਹਨ।
ਰਾਜਧਾਨੀ 'ਚ ਸ਼ਰਮਨਾਕ ਵਾਰਦਾਤ: ਦਿੱਲੀ ਦੇ ਫ਼ਾਈਵ ਸਟਾਰ ਹੋਟਲ ’ਚ ਨਾਗਾਲੈਂਡ ਦੀ ਔਰਤ ਨਾਲ ਛੇੜਛਾੜ
NEXT STORY