ਸੂਰਤ (ਭਾਸ਼ਾ)— ਗੁਜਰਾਤ ਦੇ ਸੂਰਤ ਸ਼ਹਿਰ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਨੂੰ ਰੋਕਣ ਦੀ ਕੋਸ਼ਿਸ਼ ਤਹਿਤ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਸ਼ਹਿਰ ਪਰਤਦੇ ਸਮੇਂ ਲੋਕਾਂ ਲਈ ਆਰ. ਟੀ-ਪੀ. ਸੀ. ਆਰ. ਜਾਂਚ ਰਿਪੋਰਟ ਲਿਆਉਣਾ ਜ਼ਰੂਰੀ ਕਰ ਦਿੱਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸਾਰਿਆਂ ਲਈ ਜਾਂਚ ਜ਼ਰੂਰੀ ਹੈ, ਭਾਵੇਂ ਹੀ ਉਨ੍ਹਾਂ ਨੇ ਕੋਰੋਨਾ ਰੋਕੂ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਗਵਾ ਲਈਆਂ ਹੋਣ। ਸੂਰਤ ਨਗਰ ਨਿਗਮ ਮੁਤਾਬਕ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਸ਼ਹਿਰ ਪਰਤਣ ਵਾਲੇ ਸਥਾਨਕ ਲੋਕਾਂ ਨੂੰ ਜ਼ਰੂਰੀ ਰੂਪ ਨਾਲ ਆਪਣੀ ਆਰ. ਟੀ-ਪੀ. ਸੀ. ਆਰ. ਜਾਂਚ ਰਿਪੋਰਟ ਨਾਲ ਲਿਆਉਣੀ ਹੋਵੇਗੀ। ਇਹ 72 ਘੰਟੇ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ।
ਸੂਰਤ ਨਗਰ ਨਿਗਮ ਦੇ ਸਿਹਤ ਅਧਿਕਾਰੀ ਪ੍ਰਦੀਪ ਉਮਰੀਗਰ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਛੁੱਟੀਆਂ ’ਤੇ ਜਾਣ ਤੋਂ ਪਹਿਲਾਂ ਕੋਵਿਡ-19 ਵੈਕਸੀਨ ਦੀ ਦੂਜੀ ਖ਼ੁਰਾਕ ਲੈਣ ਦੀ ਵੀ ਅਪੀਲ ਕਰਦੇ ਹਾਂ, ਜਿਨ੍ਹਾਂ ਲੋਕਾਂ ਨੇ ਹਾਲ ਹੀ ਵਿਚ ਕੋਵਿਡ19 ਜਾਂਚ ਕਰਵਾਈ ਹੈ, ਉਨ੍ਹਾਂ ਨੂੰ ਛੋਟ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੂਰਤ ਪਰਤਣ ਵਾਲੇ ਲੋਕਾਂ ਦੀ ਆਰ. ਟੀ-ਪੀ. ਸੀ. ਆਰ. ਜਾਂਚ ਰਿਪੋਰਟ ਦੀ ਜਾਂਚ ਲਈ ਹਵਾਈ ਅੱਡੇ, ਬੱਸ ਸਟੈਂਡ ਅਤੇ ਸੜਕ ਮਾਰਗਾਂ ’ਤੇ ਟੀਮਾਂ ਨੂੰ ਤਾਇਨਾਤ ਕਰੇਗੀ।
ਆਟੋ ਡਰਾਈਵਰ ਨਾਲ ਦੌੜੀ ਕਰੋੜਪਤੀ ਦੀ ਪਤਨੀ, ਲੱਖਾਂ ਰੁਪਏ ਲੈ ਕੇ ਹੋਈ ਘਰੋਂ ਫਰਾਰ
NEXT STORY