ਨਵੀਂ ਦਿੱਲੀ (ਵਾਰਤਾ) : ਰੂਸ ਵਿਚ 22 ਅਗਸਤ ਤੋਂ 4 ਸਤੰਬਰ ਤੱਕ ਆਯੋਜਿਤ ਹੋਣ ਵਾਲੀਆਂ ਅੰਤਰਰਾਸ਼ਟਰੀ ਮਿਲਟਰੀ ਖੇਡਾਂ 2021 ਵਿਚ ਭਾਰਤੀ ਫ਼ੌਜੀ ਟੁਕੜੀ ਹਿੱਸਾ ਲਵੇਗੀ। ਫ਼ੌਜੀ ਟੁਕੜੀ ਵਿਚ 101 ਮੈਂਬਰ ਰੂਸ ਜਾਣਗੇ। ਪ੍ਰੈਸ ਸੂਚਨਾ ਬਿਊਰੋ (ਪੀ.ਆਈ.ਬੀ.) ਵੱਲੋਂ ਸੋਮਵਾਰ ਨੂੰ ਜਾਰੀ ਬਿਆਨ ਮੁਤਾਬਕ ਫ਼ੌਜੀ ਟੁਕੜੀ, ਆਰਮੀ ਸਕਾਊਟ ਮਾਸਟਰਸ ਮੁਕਾਬਲੇ (ਏ.ਐਸ.ਐਮ.ਸੀ.), ਐਲਬਰਸ ਰਿੰਗ, ਪੋਲਰ ਸਟਾਰ, ਸਨਿਪਰ ਫਰੰਟੀਅਰ ਅਤੇ ਸੇਫ ਰੂਟ ਗੇਮਜ਼ ਵਿਚ ਹਿੱਸਾ ਲਵੇਗੀ। ਇਸ ਦੇ ਇਲਾਵਾ ਉਹ ਵੱਖ-ਵੱਖ ਮੁਕਾਬਲਿਆਂ ਵਿਚ ਉਚ ਉਚਾਈ ਵਾਲੇ ਇਲਾਕਿਆਂ ਵਿਚ ਵੱਖ-ਵੱਖ ਅਭਿਆਸ, ਬਰਫ਼ ’ਚ ਸੰਚਾਲਨ, ਸਨਾਈਪਰ ਕਾਰਵਾਈ ਅਤੇ ਹੜ੍ਹ ਪ੍ਰਭਾਵਿਤ ਖੇਤਰ ਵਿਚ ਯੁੱਧ ਦੌਰਾਨ ਇੰਜੀਨੀਅਰਿੰਗ ਹੁਨਰ ਦਾ ਪ੍ਰਦਰਸ਼ਨ ਕਰੇਗੀ।
ਟੁਕੜੀ ਓਪਨ ਵਾਟਰ ਅਤੇ ਫਾਲਕਨ ਹੰਟਿੰਗ ਗੇਮਜ਼ ਲਈ 2 ਨਿਰੀਖਕਾਂ ਦਾ ਵੀ ਯੋਗਦਾਨ ਦੇਵੇਗੀ, ਜਿਸ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਵੱਲੋਂ ਪੋਂਟੂਨ ਬ੍ਰਿਜ ਵਿਛਾਉਣ ਅਤੇ ਯੂ.ਏ.ਵੀ. ਚਾਲਕ ਦਲ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ ਜਾਏਗਾ। 3 ਪੱਧਰਾਂ ਦੀ ਸਕ੍ਰੀਨਿੰਗ ਦੇ ਬਾਅਦ ਵੱਖ-ਵੱਖ ਸਰਵਸ੍ਰੇਸ਼ਠ ਟੁਕੜੀਆਂ ਵਿਚੋਂ ਭਾਰਤੀ ਟੁਕੜੀ ਨੂੰ ਚੁਣਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਸਾਲਾਨਾ ਖੇਡਾਂ ਵਿਚ ਦੁਨੀਆ ਭਰ ਦੀਆਂ ਫ਼ੌਜਾਂ ਵਿਚ ਭਾਰਤੀ ਫ਼ੌਜ ਦਾ ਹਿੱਸਾ ਬਣਨਾ ਖ਼ਸ਼ੀ ਦੀ ਗੱਲ ਹੈ। ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਸਰਵਸ੍ਰੇਸ਼ਠ ਅਭਿਆਸਾਂ ਨਾਲ ਮਿਲਟਰੀ-ਟੂ-ਮਿਲਟਰੀ ਸਹਿਯੋਗ ਨੂੰ ਉਤਸ਼ਾਹ ਮਿਲਦਾ ਹੈ। ਇਸ ਤੋਂ ਪਹਿਲਾਂ ਭਾਰਤ ਉਨ੍ਹਾਂ 8 ਦੇਸ਼ਾਂ ਵਿਚ ਪਹਿਲੇ ਸਥਾਨ ’ਤੇ ਸੀ, ਜਿਨ੍ਹਾਂ ਨੇ ਜੈਸਲਮੇਰ ਵਿਚ ਆਰਮੀ ਸਕਾਊਟਸ ਮਾਸਟਰ ਮੁਕਾਬਲੇ 2019 ਵਿਚ ਹਿੱਸਾ ਲਿਆ ਸੀ।
ਆਜ਼ਾਦੀ ਦਿਵਸ ਤੋਂ ਪਹਿਲਾਂ ਵੱਡੀ ਅੱਤਵਾਦੀ ਸਾਜਿਸ਼ ਅਸਫ਼ਲ, ਪੁੰਛ 'ਚ ਹਥਿਆਰਾਂ ਦਾ ਜ਼ਖੀਰਾ ਬਰਾਮਦ
NEXT STORY