ਕਾਨਪੁਰ : ਆਈਆਈਟੀ (IIT) ਕਾਨਪੁਰ ਦੇ ਚੈੱਸ ਕਲੱਬ ਵੱਲੋਂ ਕਰਵਾਏ ਗਏ 'ਫਿਡੇ-ਰੇਟਡ ਓਪਨ ਰੈਪਿਡ ਸ਼ਤਰੰਜ ਟੂਰਨਾਮੈਂਟ 2026' ਵਿੱਚ ਦੇਸ਼ ਭਰ ਦੇ ਖਿਡਾਰੀਆਂ ਨੇ ਆਪਣੀ ਬੌਧਿਕ ਸਮਰੱਥਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਮੁਕਾਬਲੇ ਵਿੱਚ ਦੇਸ਼ ਭਰ ਤੋਂ 336 ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਨਾਲ ਇਹ ਇਸ ਸੰਸਥਾ ਵਿੱਚ ਕਰਵਾਇਆ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਫਿਡੇ-ਰੇਟਡ ਰੈਪਿਡ ਟੂਰਨਾਮੈਂਟ ਬਣ ਗਿਆ ਹੈ। ਟੂਰਨਾਮੈਂਟ ਵਿੱਚ ਇੱਕ ਗ੍ਰੈਂਡਮਾਸਟਰ-ਇਲੈਕਟ ਅਤੇ ਤਿੰਨ ਇੰਟਰਨੈਸ਼ਨਲ ਮਾਸਟਰਾਂ ਸਮੇਤ ਕਈ ਉਭਰਦੇ ਸਿਤਾਰਿਆਂ ਨੇ ਆਪਣੀਆਂ ਚਾਲਾਂ ਨਾਲ ਸਭ ਨੂੰ ਹੈਰਾਨ ਕੀਤਾ।
ਆਈਐਮ ਅਨੁਜ ਸ਼੍ਰੀਵਾਸਤਰੀ ਨੇ ਮਾਰੀ ਬਾਜ਼ੀ ਫਿਡੇ ਰੈਪਿਡ ਨਿਯਮਾਂ ਤਹਿਤ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਆਈਐਮ ਅਨੁਜ ਸ਼੍ਰੀਵਾਸਤਰੀ ਨੇ ਪਹਿਲਾ ਸਥਾਨ ਹਾਸਲ ਕਰਕੇ ਖ਼ਿਤਾਬ ਆਪਣੇ ਨਾਮ ਕੀਤਾ। ਅਰਨਵ ਅਗਰਵਾਲ ਨੇ ਦੂਜਾ ਅਤੇ ਆਈਐਮ ਆਰੀਅਨ ਵਰਸ਼ਨੇਅ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਆਈਐਮ ਆਦਿਤਿਆ ਢੀਂਗਰਾ ਅਤੇ ਆਈਐਮ ਦਿਨੇਸ਼ ਕੇ. ਸ਼ਰਮਾ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ 'ਤੇ ਰਹੇ। ਇਸ ਟੂਰਨਾਮੈਂਟ ਦੇ ਮੁੱਖ ਸਪਾਂਸਰ 'SBI GIC Ltd' ਅਤੇ ਸਹਿ-ਸਪਾਂਸਰ 'ਸਟੇਟ ਬੈਂਕ ਆਫ਼ ਇੰਡੀਆ' ਰਹੇ। ਪ੍ਰਬੰਧਕਾਂ ਅਨੁਸਾਰ ਅਜਿਹੇ ਟੂਰਨਾਮੈਂਟਾਂ ਨਾਲ ਕੈਂਪਸ ਵਿੱਚ ਮੁਕਾਬਲੇਬਾਜ਼ੀ ਵਾਲੀ ਸ਼ਤਰੰਜ ਨੂੰ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਨੂੰ ਸਿਖਰਲੇ ਪੱਧਰ 'ਤੇ ਖੇਡਣ ਦਾ ਮੌਕਾ ਮਿਲੇਗਾ।
ਮਸ਼ਹੂਰ ਖਿਡਾਰੀ ਦਾ ਹੋਇਆ ਦੇਹਾਂਤ, ਖੇਡ ਜਗਤ 'ਚ ਫੈਲੀ ਸੋਗ ਦੀ ਲਹਿਰ
NEXT STORY