ਵਾਸ਼ਿੰਗਟਨ,(ਏਜੰਸੀ)— ਭਾਰਤ 'ਚ 2019 'ਚ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਰੂਸ ਆਪਣਾ ਨਿਸ਼ਾਨਾ ਬਣਾ ਸਕਦਾ ਹੈ। ਇਹ ਦਾਅਵਾ ਆਕਸਫੋਰਡ ਮਾਹਿਰਾਂ ਨੇ ਅਮਰੀਕੀ ਸੰਸਦ ਮੈਂਬਰਾਂ ਅੱਗੇ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ 'ਚ ਆਉਣ ਵਾਲੇ ਸਮੇਂ 'ਚ ਚੋਣਾਂ ਹੋਣ ਵਾਲੀਆਂ ਹਨ, ਅਜਿਹੇ 'ਚ ਰੂਸ ਉੱਥੋਂ ਦੀ ਮੀਡੀਆ ਰਾਹੀਂ ਉਸ 'ਚ ਦਖਲ-ਅੰਦਾਜ਼ੀ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੂਸ 'ਤੇ ਅਮਰੀਕੀ ਚੋਣਾਂ 'ਚ ਦਖਲ-ਅੰਦਾਜ਼ੀ ਕਰਨ ਦੇ ਦੋਸ਼ ਹਨ।
ਇੱਧਰ 'ਯੂਨੀਵਰਸਿਟੀ ਆਫ ਆਕਸਫੋਰਡ ਇੰਟਰਨੈੱਟ ਇੰਸਟੀਚਿਊਟ ਐਂਡ ਬੇਲਿਯੋਲ ਕਾਲਜ' ਦੇ ਪ੍ਰਿੰਸੀਪਲ ਫਿਲਿਪ ਐੱਨ. ਹੋਵਰਡ ਨੇ ਸੋਸ਼ਲ ਮੀਡੀਆ 'ਤੇ ਵਿਦੇਸ਼ੀ ਪ੍ਰਭਾਵ ਦੇ ਮੁੱਦੇ 'ਤੇ ਸੈਨੇਟ ਦੀ ਖੁਫੀਆ ਕਮੇਟੀ ਦੀ ਸੁਣਵਾਈ 'ਚ ਇਹ ਗੱਲ ਆਖੀ ਹੈ। ਹਾਲਾਂਕਿ ਹੋਵਰਡ ਨੇ ਆਪਣੇ ਦੋਸ਼ਾਂ ਬਾਰੇ ਹੋਰ ਵਧੇਰੇ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇਸ਼ਾਂ 'ਚ ਹਾਲਾਤ ਹੋਰ ਖਤਰਨਾਕ ਹੋ ਸਕਦੇ ਹਨ, ਜਿੱਥੇ ਮੀਡੀਆ ਅਮਰੀਕਾ ਜਿੰਨਾ ਪੇਸ਼ੇਵਰ ਨਹੀਂ ਹੈ। ਸੈਨੇਟਰ ਸੁਸਾਨ ਕੋਲਿੰਸ ਦੇ ਇਕ ਸਵਾਲ ਦੇ ਜਵਾਬ 'ਚ ਹੋਵਰਡ ਨੇ ਇਹ ਗੱਲ ਆਖੀ ਹੈ।
ਉਨ੍ਹਾਂ ਨੇ ਭਾਰਤ ਅਤੇ ਬ੍ਰਾਜ਼ੀਲ ਦੀਆਂ ਚੋਣਾਂ 'ਚ ਰੂਸ ਵਲੋਂ ਮੀਡੀਆ ਰਾਹੀਂ ਦਖਲ ਦੀ ਸੰਭਾਵਨਾ ਦਾ ਜ਼ਿਕਰ ਕੀਤਾ। ਹਾਲਾਂਕਿ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਕੋਲਿੰਸ ਨੇ ਹੰਗਰੀ ਦੀ ਮੀਡੀਆ 'ਚ ਇਸ ਤਰ੍ਹਾਂ ਦੀ ਦਖਲ-ਅੰਦਾਜ਼ੀ ਦੇ ਕੁੱਝ ਉਦਾਹਰਣ ਦਿੱਤੇ।
ਉਨ੍ਹਾਂ ਕਿਹਾ ਕਿ ਮੈਂ ਕਹਿ ਸਕਦਾ ਹਾਂ ਕਿ ਸਾਡੇ ਲੋਕਤੰਤਰੀ ਸਹਿਯੋਗੀ ਦੇਸ਼ਾਂ 'ਚ ਵਧੇਰੇ ਚਿੰਤਾਵਾਂ ਹੋ ਸਕਦੀਆਂ ਹਨ। ਮੇਰਾ ਮੰਨਣਾ ਹੈ ਕਿ ਰੂਸ ਸਾਨੂੰ ਨਿਸ਼ਾਨਾ ਬਣਾਉਣ 'ਚ ਅੱਗੇ ਵਧਦੇ ਹੋਏ ਬ੍ਰਾਜ਼ੀਲ ਅਤੇ ਭਾਰਤ ਵਰਗੇ ਹੋਰ ਲੋਕਤੰਤਰੀ ਦੇਸ਼ਾਂ ਨੂੰ ਵੀ ਨਿਸ਼ਾਨਾ ਬਣਾ ਸਕਦਾ ਹੈ, ਜਿੱਥੇ ਅਗਲੇ ਕੁੱਝ ਸਾਲਾਂ 'ਚ ਚੋਣਾਂ ਹੋਣ ਵਾਲੀਆਂ ਹਨ। ਹੋਵਰਡ ਨੇ ਕਿਹਾ ਕਿ ਅਸੀਂ ਮਹੱਤਵਪੂਰਣ ਰੂਸੀ ਗਤੀਵਿਧੀਆਂ ਦੇਖ ਰਹੇ ਹਾਂ, ਇਸ ਲਈ ਉਨ੍ਹਾਂ ਦੇਸ਼ਾਂ ਦੇ ਮੀਡੀਆ ਸੰਸਥਾਨਾਂ ਨੂੰ ਸਿੱਖਣ ਅਤੇ ਵਿਕਸਿਤ ਹੋਣ ਦੀ ਜ਼ਰੂਰਤ ਹੈ।
ਪੰਜਾਬ 'ਚ ਫਰਜ਼ੀ ਟ੍ਰੈਵਲ ਏਜੰਸੀਆਂ ਦੀ ਸਰਕਾਰ ਜਾਂਚ ਕਰਵਾਏ : ਸ਼ਵੇਤ ਮਲਿਕ
NEXT STORY