ਪਟਨਾ (ਭਾਸ਼ਾ)- ਬਿਹਾਰ ਦੇ ਅਰਰੀਆ ਜ਼ਿਲ੍ਹੇ ਦੇ ਰਾਣੀਗੰਜ ਬਲਾਕ ਵਿਚ 'ਬਿਨਾਂ ਪਹੁੰਚ ਮਾਰਗ ਵਾਲੇ ਖੁੱਲ੍ਹੇ ਮੈਦਾਨ ਵਿਚ ਬਣੇ ਪੁਲ' ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੇਂਡੂ ਨਿਰਮਾਣ ਵਿਭਾਗ (ਆਰ.ਡਬਲਿਯੂ.ਡੀ.) ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ। RWD ਦੇ ਵਧੀਕ ਮੁੱਖ ਸਕੱਤਰ (ACS)ਦੀਪਕ ਕੁਮਾਰ ਸਿੰਘ ਅਨੁਸਾਰ,"ਇਹ ਫੋਟੋ ਦੁਲਾਰਦਾਈ ਨਦੀ 'ਤੇ ਬਣੇ ਇਕ ਪੁਲ ਦੀ ਹੈ, ਜਿਸ ਨੂੰ ਉਦੋਂ ਖਿੱਚਿਆ ਗਿਆ ਜਦੋਂ ਨਦੀ ਸੁੱਕੀ ਸੀ।'' ਸਿੰਘ ਨੇ ਇਹ ਵੀ ਦੱਸਿਆ ਕਿ ਸਾਡੇ ਕੋਲ ਪੁਲ ਦੀਆਂ ਤਾਜ਼ਾ ਤਸਵੀਰਾਂ ਹਨ।
ਉਨ੍ਹਾਂ ਦੱਸਿਆ ਕਿ ਇਹ ਪੁਲ 3.2 ਕਿਲੋਮੀਟਰ ਲੰਬੇ ਸੜਕ ਪ੍ਰਾਜੈਕਟ ਦਾ ਹਿੱਸਾ ਹੈ, ਜਿਸ ਦਾ ਵੱਡਾ ਹਿੱਸਾ ਮੁਕੰਮਲ ਹੋ ਚੁੱਕਾ ਹੈ ਜਦਕਿ ਘਟਨਾ ਸਥਾਨ ਦੇ ਆਸ-ਪਾਸ ਦੇ ਖੇਤਰਾਂ 'ਚ ਕੰਮ ਰੁਕਿਆ ਹੋਇਆ ਹੈ। ਪੁਲ ਦਾ ਨਿਰਮਾਣ ਸਥਾਨਕ ਲੋਕਾਂ ਦੀ ਸਹੂਲਤ ਲਈ ਕੀਤਾ ਜਾ ਰਿਹਾ ਸੀ। ਵਿਭਾਗ ਮੁਤਾਬਕ ਸੜਕ ਦਾ ਨਿਰਮਾਣ ਤਿੰਨ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤਾ ਜਾ ਰਿਹਾ ਸੀ ਅਤੇ ਪੁਲ ਦਾ ਨਿਰਮਾਣ ਮੁੱਖ ਮੰਤਰੀ ਗ੍ਰਾਮ ਸੰਪਰਕ ਯੋਜਨਾ (ਐੱਮ.ਐੱਮ.ਜੀ.ਐੱਸ.ਵਾਈ.) ਦੇ ਅਧੀਨ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਾਇਨਾਡ ਆਫ਼ਤ: ਮਰਨ ਵਾਲਿਆਂ ਦੀ ਗਿਣਤੀ 413 ਤੱਕ ਪਹੁੰਚੀ, ਲਾਪਤਾ 152 ਦੀ ਭਾਲ ਜਾਰੀ
NEXT STORY