ਨੈਸ਼ਨਲ ਡੈਸਕ (ਨੀਰਜ,ਸ਼ਰਮਾ)- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀ ਹਮਲੇ ਦਾ ਬਦਲਾ ਲੈਣ ਮਗਰੋਂ ਭਾਰਤ ਵਲੋਂ ਚਲਾਏ ਗਏ ਆਪ੍ਰੇਸ਼ਨ ਸਿੰਦੂਰ ਮਗਰੋਂ ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਹੋ ਗਈ ਹੈ। ਜੰਗਬੰਦੀ ਮਗਰੋਂ ਹਾਲਾਤ ਹੁਣ ਆਮ ਹੋ ਗਏ ਹਨ। ਇਸ ਦਰਮਿਆਨ ਵੱਡੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨੀ ਰੇਂਜਰਸ ਦੀ ਹਿਰਾਸਤ ਵਿਚ BSF ਜਵਾਨ ਪੂਰਨਮ ਸਾਹੂ ਨੂੰ ਪਾਕਿਸਤਾਨ ਨੇ ਰਿਹਾਅ ਕਰ ਦਿੱਤਾ ਹੈ। ਪੂਰਨਮ ਸਾਹੂ 20 ਦਿਨਾਂ ਤੋਂ ਪਾਕਿਸਤਾਨ ਦੇ ਕਬਜ਼ੇ ਵਿਚ ਸੀ। ਸਾਹੂ 23 ਅਪ੍ਰੈਲ ਨੂੰ ਗਲਤੀ ਨਾਲ ਸਰਹੱਦ ਟੱਪ ਗਿਆ ਸੀ।
ਇਹ ਵੀ ਪੜ੍ਹੋ- ਜਾਣੋ PoK ਕੀ ਹੈ! ਜੋ ਭਾਰਤ-ਪਾਕਿ ਵਿਚਾਲੇ ਵਿਵਾਦ ਦੀ ਜੜ੍ਹ ਦਾ ਬਣਿਆ ਕਾਰਨ
ਅਟਾਰੀ ਵਾਹਘਾ ਬਾਰਡਰ ਰਾਹੀਂ ਪਰਤਿਆ ਸਾਹੂ
ਪਾਕਿਸਤਾਨ ਨੇ ਅਟਾਰੀ ਵਾਹਘਾ ਬਾਰਡਰ 'ਤੇ ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਪੂਰਨਮ ਸਾਹੂ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਜੰਗਬੰਦੀ ਤੋਂ ਪਹਿਲਾਂ ਪੂਰਨਿਮਾ ਕੁਮਾਰ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨੀ ਖੇਤਰ ਵਿਚ ਚੱਲਾ ਗਿਆ ਸੀ, ਜਿੱਥੇ ਉਸ ਨੂੰ ਪਾਕਿਸਤਾਨ ਰੇਂਜਰਾਂ ਨੇ ਗ੍ਰਿਫਤਾਰ ਕਰ ਲਿਆ ਸੀ। ਸਾਹੂ ਦਾ ਪਰਿਵਾਰ ਅਤੇ ਦੇਸ਼ ਵਾਸੀ ਵੀ ਇਸ ਗੱਲ ਤੋਂ ਚਿੰਤਤ ਹਨ ਕਿ ਉਹ ਪਿਛਲੇ 20 ਦਿਨਾਂ ਤੋਂ ਗੁਆਂਢੀ ਦੇਸ਼ ਵਿਚ ਕਿਸ ਹਾਲਤ ਵਿਚ ਹੈ।
ਇਹ ਵੀ ਪੜ੍ਹੋ- ਹੁਣ ਕੋਈ ਵੀ ਅੱਤਵਾਦੀ ਹਮਲਾ ਹੋਇਆ ਤਾਂ ਭਾਰਤ ਉਸ ਦਾ ਮੂੰਹ-ਤੋੜ ਜਵਾਬ ਦੇਵੇਗਾ: PM ਮੋਦੀ
ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ ਸਾਹੂ
ਤੁਹਾਨੂੰ ਦੱਸ ਦੇਈਏ ਕਿ BSF ਜਵਾਨ ਸਾਹੂ 23 ਅਪ੍ਰੈਲ ਦੀ ਸ਼ਾਮ ਨੂੰ ਪੰਜਾਬ ਦੇ ਫਿਰੋਜ਼ਪੁਰ ਸਰਹੱਦ 'ਤੇ ਗਲਤੀ ਨਾਲ ਸਰਹੱਦ ਪਾਰ ਕਰਕੇ ਗੁਆਂਢੀ ਦੇਸ਼ ਪਾਕਿਸਤਾਨ ਦੀ ਸਰਹੱਦ ਵਿਚ ਦਾਖਲ ਹੋ ਗਿਆ ਸੀ। ਉੱਥੋਂ ਪਾਕਿਸਤਾਨੀ ਰੇਂਜਰਾਂ ਨੇ ਉਸਨੂੰ ਹਿਰਾਸਤ ਵਿਚ ਲੈ ਲਿਆ। ਸਾਹੂ ਮੂਲ ਰੂਪ ਵਿਚ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ। ਕੁਝ ਦਿਨ ਪਹਿਲਾਂ BSF ਜਵਾਨ ਸਾਹੂ ਦੀ ਪਤਨੀ ਰਜਨੀ ਸਾਹੂ ਆਪਣੇ ਪਤੀ ਦੀ ਰਿਹਾਈ ਨੂੰ ਲੈ ਕੇ ਚੰਡੀਗੜ੍ਹ ਆਈ ਸੀ। ਰਜਨੀ ਸਾਹੂ ਨੇ ਆਪਣੇ ਪਤੀ ਦੀ ਵਾਪਸੀ ਨੂੰ ਲੈ ਕੇ BSFਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ- ਦੇਸ਼ ਦੇ 52ਵੇਂ ਚੀਫ਼ ਜਸਟਿਸ ਬਣੇ ਬੀ. ਆਰ. ਗਵਈ, ਰਾਸ਼ਟਰਪਤੀ ਨੇ ਚੁਕਾਈ ਸਹੁੰ
20 ਦਿਨਾਂ ਬਾਅਦ ਪਾਕਿਸਤਾਨ ਨੇ ਕੀਤਾ ਰਿਹਾਅ
ਇਸ ਸਮੇਂ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਛਿੜ ਗਈ ਸੀ ਅਤੇ ਪਾਕਿਸਤਾਨ ਪੂਰਨਮ ਕੁਮਾਰ ਨੂੰ ਵਾਪਸ ਨਹੀਂ ਭੇਜ ਰਿਹਾ ਸੀ। ਇਕ ਵਾਰ ਫਿਰ ਪਾਕਿਸਤਾਨ ਨੇ ਦੋਸਤੀ ਦੀ ਪਹਿਲ ਕੀਤੀ ਹੈ ਅਤੇ ਪੂਰਨਮ ਕੁਮਾਰ ਦੀ ਵਾਪਸੀ ਦਾ ਭਾਰਤ ਸਰਕਾਰ ਵਲੋਂ ਸਵਾਗਤ ਕੀਤਾ ਗਿਆ ਹੈ। ਉਂਝ ਕੈਦੀਆਂ ਦੇ ਆਦਾਨ-ਪ੍ਰਦਾਨ ਸੰਬੰਧੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਸਮਝੌਤੇ ਮੁਤਾਬਕ ਜੇਕਰ ਕੋਈ ਨਾਗਰਿਕ ਜਾਂ ਫੌਜੀ ਸਿਪਾਹੀ ਗਲਤੀ ਨਾਲ ਸਰਹੱਦ ਪਾਰ ਕਰ ਜਾਂਦਾ ਹੈ ਅਤੇ ਉਸ ਤੋਂ ਕੋਈ ਇਤਰਾਜ਼ਯੋਗ ਸਮੱਗਰੀ ਨਹੀਂ ਮਿਲਦੀ ਹੈ, ਤਾਂ ਉਸ ਨੂੰ ਵਾਪਸ ਕਰਨ ਦਾ ਸਮਝੌਤਾ ਹੈ। ਸਾਹੂ 20 ਦਿਨਾਂ ਬਾਅਦ ਦੇਸ਼ ਪਰਤਿਆ ਹੈ।
NHAI 'ਚ ਨਿਕਲੀਆਂ ਭਰਤੀਆਂ, ਮਿਲੇਗੀ ਮੋਟੀ ਤਖਨਾਹ
NEXT STORY