ਕੈਥਲ- ਹਰਿਆਣਾ ਦੇ ਕੈਥਲ ਜ਼ਿਲ੍ਹੇ ਦਾ ਸਾਹਿਲ ਜਾਂਦੇ-ਜਾਂਦੇ ਚਾਰ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ ਹੈ। ਉਸ ਦਾ ਦਿਲ ਚੇਨਈ 'ਚ ਧੜਕੇਗਾ, ਜਦੋਂ ਕਿ 2 ਕਿਡਨੀਆਂ ਅਤੇ ਕਾਰਨੀਆ ਤਿੰਨ ਮਰੀਜ਼ਾਂ ਨੂੰ ਜ਼ਿੰਦਗੀ ਦੇ ਗਈਆਂ। 20 ਸਾਲਾ ਸਾਹਿਲ ਦਾ 10 ਮਾਰਚ ਨੂੰ ਸੜਕ ਹਾਦਸਾ ਹੋਇਆ ਸੀ। ਹਾਦਸੇ 'ਤੇ ਸਿਰ 'ਤੇ ਡੂੰਘੀ ਸੱਟ ਲੱਗਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਨੇ 13 ਮਾਰਚ ਨੂੰ ਬ੍ਰੇਨ ਡੈੱਡ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਉਸ ਦਾ ਅੰਗਦਾਨ ਹੋਇਆ। ਪੀਜੀਆਈ ਦੇ ਰੋਟੋ ਸੰਚਾਲਕ ਐੱਮ.ਐੱਸ. ਡਾ. ਵਿਪਿਨ ਕੌਸ਼ਲ ਨੇ ਦੱਸਿਆ ਕਿ ਸਾਹਿਲ ਦੇ ਦਿਲ ਨੂੰ ਗ੍ਰੀਨ ਕਾਰੀਡੋਰ ਰਾਹੀਂ ਚੇਨਈ ਪਹੁੰਚਾ ਕੇ ਟਰਾਂਸਪਲਾਂਟ ਕੀਤਾ ਗਿਆ, ਜਦੋਂ ਕਿ ਉਸ ਦੀਆਂ ਦੋਵੇਂ ਕਿਡਨੀਆਂ ਅਤੇ ਕਾਰਨੀਆ ਪੀਜੀਆਈ ਚੰਡੀਗੜ੍ਹ 'ਚ ਟਰਾਂਸਪਲਾਂਟ ਕੀਤੀਆਂ ਗਈਆਂ। ਸਾਹਿਲ ਦੇ ਅੰਗਦਾਨ ਨਾਲ ਚਾਰ ਮਰੀਜ਼ਾਂ ਨੂੰ ਨਵਾਂ ਜੀਵਨ ਮਿਲਿਆ ਹੈ।
10 ਮਾਰਚ ਨੂੰ ਹਾਦਸੇ ਦਾ ਸ਼ਿਕਾਰ ਹੋਏ ਸਾਹਿਲ ਦੇ ਪਿਤਾ ਮਨੋਜ ਪਹਿਲੇ ਸਥਾਨਕ ਹਸਪਤਾਲ ਲੈ ਕੇ ਗਏ ਸਨ, ਜਿੱਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਪੀਜੀਆਈ ਪਹੁੰਚਣ 'ਤੇ ਸਾਹਿਲ ਨੂੰ ਬ੍ਰੇਨ ਡੈੱਡ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਪਿਤਾ ਨੇ ਅੰਗਦਾਨ ਲਈ ਹਾਮੀ ਭਰੀ। ਪੀਜੀਆਈ ਡਾਇਰੈਕਟਰ ਡਾ. ਵਿਵੇਕ ਲਾਲ ਨੇ ਕਿਹਾ ਕਿ ਅੰਗਦਾਨ ਪਰਿਵਾਰ ਦਾ ਸ਼ਲਾਘਾਯੋਗ ਕਦਮ ਹੈ। ਇਸ ਨਾਲ ਕਈ ਲੋਕਾਂ ਨੂੰ ਮੁੜ ਨਵੀਂ ਜ਼ਿੰਦਗੀ ਮਿਲ ਸਕਦੀ ਹੈ। ਸਾਹਿਲ ਦੇ ਪਿਤਾ ਨੇ ਹੌਂਸਲਾ ਦਿਖਾ ਕੇ ਚਾਰ ਲੋਕਾਂ ਨੂੰ ਜੀਵਨ ਦਾਨ ਦੇਣ 'ਚ ਅਹਿਮ ਭੂਮਿਕਾ ਨਿਭਾਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ED ਸਾਹਮਣੇ ਪੇਸ਼ ਨਹੀਂ ਹੋਏ ਕੇਜਰੀਵਾਲ, ਹੁਣ ਇਸ ਮਾਮਲੇ 'ਚ ਭੇਜਿਆ ਸੀ ਸੰਮਨ
NEXT STORY