ਨਵੀਂ ਦਿੱਲੀ- ਜਨਤਕ ਖੇਤਰ ਦੇ ਸਟੀਲ ਅਥਾਰਟੀ ਆਫ ਇੰਡੀਆ (ਸੇਲ) ਦੇ ਲੋਦੀ ਰੋਡ ਸਥਿਤ ਕਾਰਪੋਰੇਟ ਦਫ਼ਤਰ 'ਚ ਕੁਝ ਕਾਮਿਆਂ ਦੇ ਕੋਵਿਡ-19 ਨਾਲ ਇਨਫੈਕਟਡ ਪਾਏ ਜਾਣ ਤੋਂ ਬਾਅਦ ਦਫ਼ਤਰ 2 ਦਿਨਾਂ ਲਈ ਸੀਲ ਕਰ ਦਿੱਤਾ ਗਿਆ ਹੈ। ਸੇਲ ਨੇ ਬੁੱਧਵਾਰ ਨੂੰ ਦੱਸਿਆ ਕਿ ਉਸ ਦੇ ਕੁਝ ਕਾਮਿਆਂ ਦੀ ਕੋਵਿਡ-19 ਜਾਂਚ ਰਿਪੋਰਟ 'ਚ ਉਨ੍ਹਾਂ ਦੇ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਦਫ਼ਤਰ 4 ਜੂਨ ਤੱਕ ਲਈ ਬੰਦ ਕਰ ਕੇ ਉਸ ਨੂੰ ਪੂਰੀ ਤਰ੍ਹਾਂ ਰੋਗਮੁਕਤ ਕੀਤਾ ਜਾ ਰਿਹਾ ਹੈ।
ਕੋਰੋਨਾ ਪੀੜਤ ਪਾਏ ਗਏ ਕਾਮਿਆਂ ਨੂੰ ਤੁਰੰਤ ਪ੍ਰਭਾਵ ਤੋਂ ਖੁਦ ਨੂੰ ਘਰ 'ਚ ਵੱਖ ਰੱਖਣ ਲਈ ਕਿਹਾ ਗਿਆ ਹੈ। ਇਸ ਦੌਰਾਨ ਹੋਰ ਕਾਮਿਆਂ ਨੂੰ ਘਰੋਂ ਹੀ ਕੰਮ ਕਰਨ ਲਈ ਕਿਹਾ ਗਿਆ ਹੈ। ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੇਲ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਦਾ ਇਹ ਪਹਿਲਾ ਮਾਮਲਾ ਹੈ। ਸਾਵਧਾਨੀ ਵਰਤਦੇ ਹੋਏ ਕੰਪਨੀ ਨੇ ਦਿੱਲੀ 'ਚ ਜ਼ਰੂਰਤ ਅਨੁਸਾਰ ਮਜ਼ਦੂਰਾਂ ਦੀ ਕੋਰੋਨਾ ਜਾਂਚ ਲਈ ਮੈਕਸ ਅਤੇ ਅਪੋਲੋ ਹਸਪਤਾਲਾਂ ਨਾਲ ਠੇਕਾ ਕੀਤਾ ਹੈ। ਸੇਲ ਪ੍ਰਧਾਨ ਵਲੋਂ ਕਾਮਿਆਂ ਨੂੰ ਜਾਰੀ ਇਕ ਵੀਡੀਓ ਸੰਦੇਸ਼ 'ਚ ਸਾਰੇ ਯੰਤਰਾਂ ਅਤੇ ਇਕਾਈਆਂ ਨੂੰ ਹਰ ਸਮੇਂ ਪੂਰੇ ਸੁਰੱਖਿਆ ਉਪਾਵਾਂ ਦਾ ਸਖਤੀ ਨਾਲ ਪਾਲਣ ਕਰਨ ਲਈ ਕਿਹਾ ਗਿਆ ਹੈ।
'ਆਪ' ਨੇ ਵੀ ਸੁਣੀ ਪ੍ਰਵਾਸੀਆਂ ਦੀ ਪੁਕਾਰ, ਸੰਜੇ ਸਿੰਘ 33 ਮਜ਼ਦੂਰਾਂ ਨੂੰ ਜਹਾਜ਼ ਰਾਹੀਂ ਭੇਜਣਗੇ ਪਟਨਾ
NEXT STORY