ਛੱਤਰਪੁਰ— ਜੇਕਰ ਮਨ 'ਚ ਕੁਝ ਕਰਨ ਦੀ ਇੱਛਾ ਅਤੇ ਜਜ਼ਬਾ ਹੋਵੇ ਤਾਂ ਕੋਈ ਵੀ ਮੁਸ਼ਕਲ ਤੁਹਾਨੂੰ ਰੋਕ ਨਹੀਂ ਸਕਦੀ। ਬੇਮਿਸਾਲ ਹੌਂਸਲੇ ਅਤੇ ਜਜ਼ਬੇ ਦੀ ਧਨੀ ਮੱਧ ਪ੍ਰਦੇਸ਼ ਦੇ ਛੱਤਰਪੁਰ ਜ਼ਿਲੇ ਦੀ ਰਹਿਣ ਵਾਲੀ ਮਮਤਾ ਪਟੇਲ ਨੂੰ ਪੜ੍ਹਾਈ ਦਾ ਅਜਿਹੇ ਜੁਨੂੰਨ ਹੈ ਕਿ ਜਨਮ ਤੋਂ ਹੀ ਉਸ ਦੇ ਦੋਵੇਂ ਹੱਥ ਨਾ ਹੋਣ 'ਤੇ ਵੀ ਉਸ ਨੇ ਸਕੂਲ ਦੀ ਪੜ੍ਹਾਈ ਪੈਰ ਨਾਲ ਲਿਖ ਕੇ ਪੂਰੀ ਕੀਤੀ। ਇਕ ਛੋਟੇ ਜਿਹੇ ਅਵਿਕਸਿਤ ਪੈਰ ਨਾਲ ਮਮਤਾ ਹੁਣ ਛੱਤਰਪੁਰ ਦੇ ਮਹਾਰਾਜਾ ਕਾਲਜ ਤੋਂ ਪਹਿਲੇ ਸਾਲ ਦੀ ਪ੍ਰੀਖਿਆ ਦੇ ਰਹੀ ਹੈ। ਉਹ ਆਪਣੇ ਖੱਬੇ ਪੈਰ ਨਾਲ ਲਿਖਦੀ ਹੈ। ਮਹਾਰਾਜਾ ਕਾਲਜ 'ਚ ਕਾਊਂਸਲਰ ਅਤੇ ਵਪਾਰਕ ਵਿਭਾਗ 'ਚ ਤਾਇਨਾਤ ਡਾ. ਸੁਮਤੀ ਪ੍ਰਕਾਸ਼ ਜੈਨ ਨੇ ਦੱਸਿਆ ਕਿ ਉਨ੍ਹਾਂ ਨੇ ਮਮਤਾ ਦੀ ਲਗਨ ਦੇਖ ਉਸ ਦਾ ਹਰ ਸੰਭਵ ਸਹਿਯੋਗ ਕਰਨ ਦੀ ਗੱਲ ਕਹਿੰਦੇ ਹੋਏ ਉਸ ਦਾ ਹੌਂਸਲਾ ਵਧਾਇਆ।
ਕਿਸਾਨ ਦੇਸ਼ਰਾਮ ਦੀ ਇਕਲੌਤੀ ਬੇਟੀ ਹੈ ਮਮਤਾ
ਰਾਜਨਗਰ ਤਹਿਸੀਲ ਦੇ ਤਿਲਵਾਂਪਰਾ ਦੇ ਕਿਸਾਨ ਦੇਸ਼ਰਾਮ ਪਟੇਲ ਦੀ ਇਕਲੌਤੀ ਬੇਟੀ ਮਮਤਾ ਦ ਇਕ ਵੱਡਾ ਅਤੇ ਇਕ ਛੋਟਾ ਭਰਾ ਹੈ। ਮਮਤਾ ਨੇ ਦੱਸਿਆ ਕਿ ਜਨਮ ਤੋਂ ਹੀ ਉਸ ਦੇ ਦੋਵੇਂ ਹੱਥ ਨਹੀਂ ਹਨ। ਉਸ ਨੇ ਆਪਣੀ ਇਸ ਸਮੱਸਿਆ ਨੂੰ ਚੁਣੌਤੀ ਸਮਝ ਕੇ ਸਵੀਕਾਰ ਕੀਤਾ ਅਤੇ ਬਚਪਨ ਤੋਂ ਪੈਰ ਨਾਲ ਲਿਖਣ ਦਾ ਅਭਿਆਸ ਕੀਤਾ। ਪਿਛਲੇ ਸਾਲ 12ਵੀਂ ਦੀ ਪ੍ਰੀਖਿਆ ਉਸ ਨੂੰ ਦੂਜੀ ਸ਼੍ਰੇਣੀ ਨਾਲ ਪਾਸ ਕੀਤੀ। ਕਾਲਜ ਦੀ ਨਿਯਮਿਤ ਵਿਦਿਆਰਥਣ ਦੇ ਰੂਪ 'ਚ ਪੜ੍ਹਾਈ ਕਰਨ ਵਾਲੀ ਮਮਤਾ ਨੂੰ ਉਸ ਦੇ ਚਾਚਾ ਹਰ ਪੇਪਰ 'ਚ 18 ਕਿਲੋਮੀਟਰ ਦੂਰ ਤਲਵਾਂਪਰਾ ਤੋਂ ਪ੍ਰੀਖਿਆ ਦਿਵਾਉਣ ਮਹਾਰਾਜਾ ਕਾਲਜ ਲਿਆਉਂਦੇ ਹਨ। ਮਮਤਾ ਨੇ ਦੱਸਿਆ ਕਿ ਉਹ ਪੜ੍ਹ-ਲਿਖ ਕੇ ਨੌਕਰੀ ਕਰਨਾ ਚਾਹੁੰਦੀ ਹੈ ਤਾਂ ਕਿ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਮਾਤਾ-ਪਿਤਾ ਦੀ ਚਿੰਤਾ ਦੂਰ ਕਰ ਸਕੇ।
12 ਮਈ ਨੂੰ ਨਵਾਂਸ਼ਹਿਰ 'ਚ ਗਰਜੇਗੀ ਮਾਇਆਵਤੀ
NEXT STORY