ਨਵੀਂ ਦਿੱਲੀ (ਭਾਸ਼ਾ)— ਭਾਜਪਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਹਮਲਾ ਕਰਨ ਲਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਨਿਸ਼ਾਨਾ ਵਿੰਨਿ੍ਹਆ ਹੈ। ਭਾਜਪਾ ਨੇ ਕਿਹਾ ਕਿ ਉਹ ਖ਼ੁਦ ਤਾਂ ਜ਼ਮੀਨ ’ਤੇ ਕੰਮ ਨਹੀਂ ਕਰਨਾ ਚਾਹੁੰਦੇ ਪਰ ਆਪਣੇ ਹਿੱਤ ਲਈ ਦੂਜਿਆਂ ਦੇ ਮੋਢੇ ’ਤੇ ਬੰਦੂਕ ਰੱਖ ਕੇ ਚਲਾਉਂਦੇ ਹਨ। ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਪਾਰਟੀ ਹੈੱਡਕੁਆਰਟਰ ਵਿਚ ਆਯੋਜਿਤ ਇਕ ਪੱਤਰਕਾਰ ਸੰਮੇਲਨ ਵਿਚ ਰਾਹੁਲ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ ਕਿਸਾਨਾਂ ਦੀ ‘ਮਹਾਪੰਚਾਇਤ’ ਵਿਚ ਉਮੜੀ ਭੀੜ ਨੂੰ ਦਰਸਾਉਣ ਲਈ ਜੋ ਤਸਵੀਰ ਸਾਂਝੀ ਕੀਤੀ ਹੈ, ਉਹ ਕਿਸਾਨਾਂ ਦੇ ਪ੍ਰਦਰਸ਼ਨ ਦੀ ਪੁਰਾਣੀ ਤਸਵੀਰ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਜਾਣਦੇ ਹਨ ਕਿ ਕਾਂਗਰਸ ਪ੍ਰਧਾਨ ਰਹਿਤ ਹੈ, ਇਸ ਲਈ ਕਾਂਗਰਸ ਜ਼ਮੀਨ ’ਤੇ ਕਿਸੇ ਵੀ ਵਿਸ਼ੇ ਨੂੰ ਚੁੱਕਣ ਲਈ ਅਸਮਰਥ ਹੈ। ਇਸ ਲਈ ਕਦੇ ਸੋਨੀਆ ਗਾਂਧੀ ਹੋਰ ਦਲਾਂ ਦੇ ਨੇਤਾਵਾਂ ਨਾਲ ਵਰਚੂਅਲ ਬੈਠਕਾਂ ਕਰਦੀ ਹੈ ਤਾਂ ਕਦੇ ਰਾਹੁਲ ਗਾਂਧੀ ਝੂਠੀ ਤਸਵੀਰ ਜ਼ਰੀਏ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ ’ਚ ਬੋਲੇ ਰਾਹੁਲ- ਡਟਿਆ ਹੈ ਅਤੇ ਨਿਡਰ ਹੈ ਭਾਰਤ ਦਾ ਭਾਗਿਆ ਵਿਧਾਤਾ
ਪਾਤਰਾ ਨੇ ਦਾਅਵਾ ਕੀਤਾ ਕਿ ਆਪਣੇ ਸੰਗਠਨ (ਕਾਂਗਰਸ) ਨੂੰ ਅੱਗੇ ਵਧਾਉਣਾ, ਉਸ ਨੂੰ ਪ੍ਰਧਾਨ ਰਹਿਤ ਰੱਖਣਾ, ਖ਼ੁਦ ਮਿਹਨਤ ਨਾ ਕਰਨਾ ਅਤੇ ਦੂਜਿਆਂ ਦੇ ਮੋਢੇ ’ਤੇ ਬੰਦੂਕ ਰੱਖ ਕੇ ਚਲਾਉਣ ਦੀ ਕੋਸ਼ਿਸ਼ ਕਰਨਾ, ਇਹ ਰਾਹੁਲ ਗਾਂਧੀ ਦੀ ਆਦਤ ਬਣ ਚੁੱਕੀ ਹੈ। ਦੇਸ਼ ਵਿਚ ਜਦੋਂ ਵੀ ਭਰਮ ਦੀ, ਝੂਠ ਦੀ ਰਾਜਨੀਤੀ ਹੁੰਦੀ ਹੈ ਤਾਂ ਰਾਹੁਲ ਗਾਂਧੀ ਦਾ ਹੱਥ ਹੁੰਦਾ ਹੀ ਹੈ। ਅੱਜ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਦੀ ਪੁਰਾਣੀ ਤਸਵੀਰ ਨੂੰ ਟਵੀਟ ਕਰ ਕੇ ਉਸ ਨੂੰ ਮੌਜੂਦਾ ਸਮੇਂ ਦੀ ਤਸਵੀਰ ਦੱਸਿਆ ਹੈ।
ਇਹ ਵੀ ਪੜ੍ਹੋ: ਕਿਸਾਨ ਮਹਾਪੰਚਾਇਤ: 27 ਸਤੰਬਰ ਨੂੰ ‘ਭਾਰਤ ਬੰਦ’ ਦੀ ਕਾਲ, ਸੰਯੁਕਤ ਕਿਸਾਨ ਮੋਰਚੇ ਨੇ ਕੀਤੇ ਇਹ ਐਲਾਨ
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਮੁਜ਼ੱਫਰਨਗਰ ਵਿਚ ਕਿਸਾਨ ਦੀ ‘ਮਹਾਪੰਚਾਇਤ’ ਤੋਂ ਬਾਅਦ ਸੋਮਵਾਰ ਯਾਨੀ ਕਿ ਅੱਜ ਅੰਦੋਲਨਕਾਰੀ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਟਵੀਟ ਕੀਤਾ ਕਿ ਡਟਿਆ ਹੈ, ਨਿਡਰ ਹੈ, ਭਾਰਤ ਦਾ ਭਾਗਿਆ ਵਿਧਾਤਾ। ਰਾਹੁਲ ਨੇ ਇਸ ਦੇ ਨਾਲ ਹੀ ਕਿਸਾਨਾਂ ਦੀ ਭੀੜ ਵਾਲੀ ਇਕ ਤਸਵੀਰ ਵੀ ਸਾਂਝੀ ਕੀਤੀ। ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਵੀ ਤਿੰਨੋਂ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਲਗਾਤਾਰ ਕੇਂਦਰ ਸਰਕਾਰ ’ਤੇ ਹਮਲਾਵਰ ਹੈ ਅਤੇ ਉਹ ਦਿੱਲੀ ਦੀਆਂ ਸਰਹੱਦਾਂ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ: ਮੁਜ਼ੱਫਰਨਗਰ ਮਗਰੋਂ ਹਰਿਆਣਾ 'ਚ ਦਹਾੜਨਗੇ ਕਿਸਾਨ, ਭਲਕੇ ਕਰਨਾਲ ’ਚ ਹੋਵੇਗੀ ‘ਮਹਾਪੰਚਾਇਤ’
ਸੁਪਰੀਮ ਕੋਰਟ ਨੇ ਸਿੰਘੂ ਬਾਰਡਰ ਖੋਲ੍ਹਣ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਕੀਤਾ ਇਨਕਾਰ
NEXT STORY