ਨਵੀਂ ਦਿੱਲੀ— ਪਾਕਿਸਤਾਨ ਵੱਲੋਂ ਅਚਾਨਕ ਸਮਝੌਤਾ ਐਕਸਪ੍ਰੈਸ ਸੇਵਾ ਰੋਕ ਦੇਣ ਤੋਂ ਬਾਅਦ ਭਾਰਤ ਨੇ ਆਪਣੇ ਸਟਾਫ ਨੂੰ ਭੇਜ ਕੇ ਰੇਲਗੱਡੀ ਨੂੰ ਵਾਪਸ ਭਾਰਤ ਲਿਆਂਦਾ। ਇਸ ਸਮਝੌਤਾ ਐਕਸਪਰੈਸ 'ਚ ਕੁਲ 117 ਯਾਤਰੀ ਸਵਾਰ ਸਨ, ਜਿਨ੍ਹਾਂ 'ਚ 76 ਭਾਰਤੀ ਤੇ 41 ਪਾਕਿਸਤਾਨੀ ਨਾਗਰਿਕ ਸਨ। ਦਰਅਸਲ ਪਾਕਿਸਤਾਨ ਨੇ ਵੀਰਵਾਰ ਨੂੰ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਸਮਝੌਤਾ ਐਕਸਪ੍ਰੈਸ ਨੂੰ ਵਾਹਗਾ 'ਚ ਰੋਕ ਦਿੱਤਾ, ਜਿਸ ਨਾਲ ਯਾਤਰੀ ਕੁਝ ਸਮੇਂ ਲਈ ਉਥੇ ਫੱਸ ਗਏ। ਹਾਲਾਂਕਿ ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨ ਵੱਲੋਂ ਸੁਰੱਖਿਆ ਨੂੰ ਲੈ ਕੇ ਜ਼ਾਹਿਰ ਕੀਤੇ ਗਏ ਡਰ ਨੂੰ ਖਾਰਿਜ ਕਰ ਦਿੱਤਾ ਤੇ ਉਹ ਟਰੇਨ ਲੈ ਕੇ ਅਟਾਰੀ ਲਈ ਰਵਾਨਾ ਹੋ ਗਏ।
ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ, ''ਅੱਜ ਦੁਪਹਿਰ ਬਾਅਦ 2:14 ਵਜੇ ਸਾਨੂੰ ਪਾਕਿਸਤਾਨੀ ਅਧਿਕਾਰੀਆਂ ਤੋਂ ਸੂਚਨਾ ਮਿਲੀ ਤਾਂ ਅਸੀਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸੁਰੱਖਿਆ ਦੀ ਕੋਈ ਚਿੰਤਾ ਨਹੀਂ ਹੈ ਤੇ ਟਰੇਨ ਇਥੇ ਆਉਣੀ ਚਾਹੀਦੀ ਹੈ। ਹਾਲਾਂਕਿ ਅਸੀਂ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਭਾਰਤੀ ਚਾਲਕ ਦਲ ਦੇ ਮੈਂਬਰ ਤੇ ਗਾਰਡ ਇਸ ਨੂੰ ਸੁਰੱਖਿਆ ਦਿੰਦੇ ਹੋਏ ਵਾਹਗਾ ਤੋਂ ਅਟਾਰੀ ਤਕ ਲੈ ਜਾਣਗੇ।''
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ
NEXT STORY