ਨਵੀਂ ਦਿੱਲੀ - ਸਿੰਘੂ ਬਾਰਡਰ 'ਤੇ ਪ੍ਰੈੱਸ ਕਾਨਫਰੰਸ ਵਿੱਚ ਕਿਸਾਨ ਆਗੂਆਂ ਕੇਂਦਰ ਸਰਕਾਰ ਅਤੇ ਸੱਤਾਧਾਰੀ ਬੀਜੇਪੀ ਖ਼ਿਲਾਫ਼ ਨਿਸ਼ਾਨਾ ਵਿੰਨ੍ਹਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬੀਜੇਪੀ ਅਤੇ ਆਰ.ਐਸ.ਐਸ. ਇਸ ਅੰਦੋਲਨ ਨੂੰ ਪ੍ਰਭਾਵਿਤ ਕਰਨ ਅਤੇ ਖ਼ਤਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਬੀਤੇ ਦਿਨੀਂ ਗਾਜ਼ੀਪੁਰ ਬਾਰਡਰ 'ਤੇ ਵੀ ਰਾਤ ਨੂੰ ਭਾਰਤ ਸਰਕਾਰ ਅਤੇ ਭਾਜਪਾ ਦੇ ਲੋਕਾਂ ਨੇ ਹਮਲਾ ਕੀਤਾ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਅਸੀਂ ਇਸ ਦੀ ਸਖ਼ਤ ਨਿਖੇਧੀ ਕਰਦੇ ਹਾਂ। ਇਹ ਦੇਸ਼ ਦੇ ਲੋਕਾਂ ਦਾ ਅੰਦੋਲਨ ਹੈ। ਸਰਕਾਰ ਇਸ ਨੂੰ ਹਿੰਦੂ ਅਤੇ ਸਿੱਖ ਦਾ ਮਸਲਾ ਬਣਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ- ਸੰਯੁਕਤ ਕਿਸਾਨ ਮੋਰਚੇ ਦਾ ਐਲਾਨ, 30 ਜਨਵਰੀ ਨੂੰ ਕਰਨਗੇ ਭੁੱਖ ਹੜਤਾਲ (ਵੀਡੀਓ)
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਥੇ ਵੀ ਇੰਟਰਨੈੱਟ ਸੇਵਾ ਨੂੰ ਬੰਦ ਕੀਤਾ ਗਿਆ ਹੈ ਉਸ ਨੂੰ ਬਹਾਲ ਕੀਤਾ ਜਾਵੇ, ਨਹੀਂ ਤਾਂ ਲੋਕ ਇਸ ਦੇ ਖ਼ਿਲਾਫ਼ ਵੀ ਪ੍ਰਦਰਸ਼ਨ ਕਰਨਗੇ। ਲੱਖਾਂ ਕਿਸਾਨ ਪਹਿਲਾਂ ਹੀ ਗਾਜ਼ੀਪੁਰ ਬਾਰਡ ਪੁੱਜ ਚੁੱਕੇ ਹਨ ਅਤੇ ਸਿੰਘੂ ਟਿਕਰੀ ਅਤੇ ਸ਼ਾਂਹਜਹਾਪੁਰ ਬਾਰਡਰ ਲਈ ਵੀ ਹਰਿਆਣਾ, ਪੰਜਾਬ, ਯੂ.ਪੀ. ਅਤੇ ਰਾਜਸਥਾਨ ਤੋਂ ਰਵਾਨਾ ਹੋ ਗਏ ਹਨ। ਕਰੀਬ 800 ਟਰਾਲੀਆਂ ਮੋਹਾਲੀ ਤੋਂ ਅਤੇ 1000 ਗੱਡੀਆਂ ਲੁਧਿਆਣਾ ਤੋਂ ਵੀ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋ ਗਈਆਂ ਹਨ।
26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਆਰ.ਐੱਸ.ਐੱਸ ਅਤੇ ਬੀਜੇਪੀ ਵੱਲੋਂ ਕੀਤੀ ਗਈ ਹਰਕਤ ਦੀ ਅਸੀਂ ਨਿੰਦਾ ਕਰਦੇ ਹਾਂ ਅਤੇ ਨਾਲ ਹੀ ਇਹ ਚਿਤਾਵਨੀ ਵੀ ਦਿੰਦੇ ਹਾਂ ਕਿ ਅਸੀਂ ਤੁਹਾਡੀ ਹਰ ਅਜਿਹੀ ਘਟਨਾ ਜੋ ਸ਼ਰਾਰਤਮਈ ਹੈ ਅਤੇ ਲੋਕਾਂ ਵਿੱਚ ਫੁੱਟ ਪਾਉਣ ਦੀ ਹੈ ਉਨ੍ਹਾਂ ਨੂੰ ਡਰਾਉਣ ਦੀ ਹੈ, ਧਮਕਾਉਣ ਦੀ ਹੈ ਇਹ ਲੋਕਾਂ 'ਚ ਰੋਸ ਪੈਦਾ ਕਰ ਰਹੀ ਹੈ। ਇਸ ਕਾਰਨ ਲੋਕ ਲੱਖਾਂ ਦੀ ਗਿਣਤੀ 'ਚ ਇਥੇ ਆ ਰਹੇ ਹਨ। ਇਸ ਲਈ ਅਸੀਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਉਹ ਆਪਣੀਆਂ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ। ਅਸੀਂ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਇਸ ਸ਼ਾਂਤਮਈ ਅੰਦੋਲਨ ਵਿੱਚ ਸ਼ਾਮਲ ਹੋਣ ਅਤੇ ਜੋ ਵੀ ਕਾਲ ਸੰਯੁਕਤ ਕਿਸਾਨ ਮੋਰਚੇ ਵੱਲੋ ਦਿੱਤਾ ਜਾ ਰਿਹਾ ਹੈ ਉਸ ਨੂੰ ਲਾਗੂ ਕਰਨ।
ਸੰਯੁਕਤ ਕਿਸਾਨ ਮੋਰਚੇ ਦਾ ਐਲਾਨ, 30 ਜਨਵਰੀ ਨੂੰ ਕਰਨਗੇ ਭੁੱਖ ਹੜਤਾਲ (ਵੀਡੀਓ)
NEXT STORY