ਅਲੀਗੜ੍ਹ– ਉੱਤਰ ਪ੍ਰਦੇਸ਼ ਦੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ. ਐੱਮ. ਯੂ. ) ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਮੁਸਲਿਮ ਯੂਨੀਵਰਸਿਟੀ ਵਿੱਚ ਹੁਣ ਸਨਾਤਨ ਧਰਮ ਪੜ੍ਹਾਇਆ ਜਾਵੇਗਾ। ਇਸ ਸਬੰਧੀ ਪ੍ਰਸਤਾਵ ਵੀ ਪਾਸ ਕਰ ਦਿੱਤਾ ਗਿਆ ਹੈ। ਹੁਣ ਪ੍ਰਸਤਾਵ ਨੂੰ ਸਿਰਫ਼ ਮਨਜ਼ੂਰੀ ਮਿਲਣੀ ਬਾਕੀ ਹੈ।
ਇਸ ਪ੍ਰਸਤਾਵ ਅਨੁਸਾਰ ਏ. ਐੱਮ. ਯੂ. ਦੇ ਯੂ. ਜੀ. ਅਤੇ ਪੀ. ਜੀ. ਵਿਚ ਸਨਾਤਨ ਧਰਮ ਕੋਰਸ ਸ਼ੁਰੂ ਹੋਵੇਗਾ। ਇਸ ਮਾਮਲੇ ਵਿੱਚ ਏ. ਐਮ. ਯੂ. ’ਚ ਇਸਲਾਮਿਕ ਸਟੱਡੀਜ਼ ਵਿਭਾਗ ਦੇ ਚੇਅਰਮੈਨ ਪ੍ਰੋ. ਮੁਹੰਮਦ ਇਸਮਾਈਲ ਨੇ ਦੱਸਿਆ ਕਿ ਹੁਣ ਵਿਭਾਗ ਵਿੱਚ ਇੱਕ ਵਿਆਪਕ ਧਰਮ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਰਾਹੀਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨੂੰ ਸਨਾਤਨ ਧਰਮ ਦਾ ਅਧਿਐਨ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਵੱਖ-ਵੱਖ ਧਰਮਾਂ ਦਾ ਗਿਆਨ ਵੀ ਦਿੱਤਾ ਜਾਵੇਗਾ।
ਦੂਜੇ ਪਾਸੇ ਯੂਨੀਵਰਸਿਟੀ ਨੇ ਵੀਹਵੀਂ ਸਦੀ ਦੇ ਦੋ ਪ੍ਰਮੁੱਖ ਇਸਲਾਮੀ ਵਿਦਵਾਨਾਂ ਅਬੁਲ ਅਲਾ ਮੌਦੂਦੀ ਅਤੇ ਸਈਅਦ ਕੁਤਬ ਦੇ ਵਿਚਾਰਾਂ ਨੂੰ ਹਟਾਉਣ ਨੂੰ ਲੈ ਕੇ ਪੈਦਾ ਹੋਏ ਵਿਵਾਦ ’ਤੇ ਸਪੱਸ਼ਟੀਕਰਨ ਪੇਸ਼ ਕੀਤਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏ. ਐੱਮ. ਯੂ. ਵਲੋਂ ਇਹ ਕਦਮ ਕਿਸੇ ਬੇਲੋੜੇ ਵਿਵਾਦ ਤੋਂ ਬਚਣ ਲਈ ਚੁੱਕਿਆ ਗਿਆ ਹੈ। ਦੱਸਣਯੋਗ ਹੈ ਕਿ ਸੱਜੇ ਪੱਖੀ ਵਿਚਾਰਧਾਰਾ ਦੇ 20 ਤੋਂ ਵੱਧ ਵਿਦਵਾਨਾਂ ਨੇ ਇਸਲਾਮਿਕ ਵਿਦਵਾਨ ਅਬੁਲ ਅਲਾ ਮੌਦੂਦੀ ਅਤੇ ਸਈਅਦ ਕੁਤਬ ਦੇ ਵਿਚਾਰਾਂ ਨੂੰ ਇਤਰਾਜ਼ਯੋਗ ਦੱਸਦੇ ਹੋਏ ਇਸ ਸਬੰਧ ਵਿਚ ਕਥਿਤ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਸੀ।
ਮਨੀ ਲਾਂਡਰਿੰਗ ਕੇਸ: ਸ਼ਿਵ ਸੈਨਾ ਆਗੂ ਸੰਜੇ ਰਾਊਤ ਨੂੰ ਜੇਲ੍ਹ ਜਾਂ ਫਿਰ ਜ਼ਮਾਨਤ? ਅੱਜ ਅਦਾਲਤ ’ਚ ਹੋਵੇਗੀ ਪੇਸ਼ੀ
NEXT STORY