ਮੁੰਬਈ — ਮਹਾਰਾਸ਼ਟਰ 'ਚ ਸਰਕਾਰ ਗਠਨ ਨੂੰ ਲੈ ਕੇ ਬੀਜੇਪੀ ਅਤੇ ਸ਼ਿਵਸੇਨਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਸ ਦੌਰਾਨ ਬੀਜੇਪੀ ਦੇ ਸਹਿਯੋਗੀ ਰਾਜਸਭਾ ਸੰਸਦ ਮੈਂਬਰ ਸੰਜੇ ਕਾਕੜੇ ਨੇ ਦਾਅਵਾ ਕੀਤਾ ਹੈ ਕਿ ਸ਼ਿਵ ਸੇਨਾ ਦੇ 45 ਸੰਸਦ ਮੈਂਬਰ ਬੀਜੇਪੀ ਦੇ ਸੰਪਰਕ 'ਚ ਹਨ।
ਸੰਜੇ ਕਾਕੜੇ ਨੇ ਕਿਹਾ ਕਿ ਸ਼ਿਵ ਸੇਨਾ ਦੇ 45 ਨਵਨਿਯੁਕਤ ਸੰਸਦ ਮੈਂਬਰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਸੰਪਰਕ 'ਚ ਹਨ ਅਤੇ ਚਾਹੁੰਦੇ ਹਨ ਕਿ ਗਠਜੋੜ ਸਰਕਾਰ ਬਣੇ। ਉਨ੍ਹਾਂ ਕਿਹਾ, 'ਮੈਨੂੰ ਲਗਦਾ ਹੈ ਕਿ ਇਨ੍ਹਾਂ 45 'ਚੋਂ ਕੁਝ ਸੰਸਦ ਮੈਂਬਰ ਉਧਵ ਠਾਕਰੇ ਨੂੰ ਬੀਜੇਪੀ ਦੇ ਨਾਲ ਸਰਕਾਰ ਬਣਾਉਣ ਤੇ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਦੇ ਰੂਪ 'ਚ ਸਵੀਕਾਰ ਕਰਨ ਲਈ ਤਿਆਰ ਕਰ ਲੈਣਗੇ।'
ਦੂਜੇ ਪਾਸੇ ਸ਼ਿਵ ਸੇਨਾ ਨੇ ਬੀਜੇਪੀ ਨਾਲ ਬੁੱਧਵਾਰ ਸ਼ਾਮ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ। ਸ਼ਿਵ ਸੇਨਾ ਨੇ ਇਹ ਕਦਮ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਉਸ ਬਿਆਨ ਤੋਂ ਬਾਅਦ ਚੁੱਕਿਆ ਜਿਸ 'ਚ ਉਨ੍ਹਾਂ ਕਿਹਾ ਕਿ ਸ਼ਿਵ ਸੇਨਾ ਨਾਲ 50-50 ਫਾਰਮੁਲੇ 'ਤੇ ਕੋਈ ਗੱਲਬਾਚ ਨਹੀਂ ਹੋਈ। ਫੜਨਵੀਸ ਨੇ ਕਿਹਾ ਸੀ ਕਿ ਮੈਂ ਹੀ ਮਹਾਰਾਸ਼ਟਰ ਦਾ ਸੀ.ਐੱਮ. ਬਣਾਂਗਾ। ਇਸ ਦੇ ਜਵਾਬ 'ਚ ਸ਼ਿਵ ਸੇਨਾ ਸੰਜੇ ਰਾਉਤ ਨੇ ਕਿਹਾ, 'ਸਾਨੂੰ ਲੱਗਦਾ ਹੈ ਕਿ ਸੱਚ ਦੀ ਪਰਿਭਾਸ਼ਾ ਹੁਣ ਬਦਲਨੀ ਪਵੇਗੀ। 50-50 ਫਾਰਮੁਲੇ ਦੀ ਗੱਲ ਅਮਿਤ ਸ਼ਾਹ ਦੇ ਸਾਹਮਣੇ ਹੋਈ ਹੈ। ਇਸ ਦੌਰਾਨ ਦੇਵੇਂਦਰ ਜੀ ਵੀ ਨਾਲ ਸਨ।
ਮੁੰਬਈ : ਹਿਰਾਸਤ 'ਚ ਮੌਤ ਦੇ ਮਾਮਲੇ 'ਚ 5 ਪੁਲਸ ਕਰਮਚਾਰੀ ਮੁਅੱਤਲ
NEXT STORY