ਮੁੰਬਈ- ਸ਼ਿਵ ਸੈਨਾ (ਉਬਾਠਾ) ਨੇਤਾ ਸੰਜੇ ਰਾਊਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਗੰਭੀਰ ਸਿਹਤ ਸਮੱਸਿਆਵਾਂ ਹੋ ਗਈਆਂ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਉਨ੍ਹਾਂ ਨੂੰ ਲੋਕਾਂ ਨਾਲ ਮਿਲਣ-ਜੁਲਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਰਾਊਤ ਨੇ 'ਐਕਸ' 'ਤੇ ਇਕ ਪੋਸਟ 'ਚ ਇਹ ਵੀ ਉਮੀਦ ਜਤਾਈ ਕਿ ਅਗਲੇ ਸਾਲ ਉਨ੍ਹਾਂ ਦੀ ਸਿਹਤ ਚੰਗੀ ਹੋ ਜਾਵੇਗੀ। ਉਨ੍ਹਾਂ ਲਿਖਿਆ,''ਤੁਸੀਂ ਸਾਰਿਆਂ ਨੇ ਮੈਨੂੰ ਪਿਆਰ ਦਿੱਤਾ ਅਤੇ ਮੇਰੇ 'ਤੇ ਭਰੋਸਾ ਕੀਤਾ ਪਰ ਮੈਨੂੰ ਗੰਭੀਰ ਸਿਹਤ ਸਮੱਸਿਆਵਾਂ ਹੋ ਗਈਆਂ ਹਨ ਅਤੇ ਮੈਂ ਇਲਾਜ ਕਰਵਾ ਰਿਹਾ ਹਾਂ। ਮੈਂ ਇਸ ਤੋਂ ਠੀਕ ਹੋ ਜਾਵਾਂਗਾ। ਡਾਕਟਰ ਨੇ ਮੈਨੂੰ ਬਾਹਰ ਨਾ ਨਿਕਲਣ ਅਤੇ ਜਨਤਕ ਥਾਵਾਂ 'ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।''
ਹਾਲਾਂਕਿ ਰਾਊਤ ਨੇ ਇਸ ਬਾਰੇ ਵਿਸਥਾਰ ਨਾਲ ਕੁਝ ਨਹੀਂ ਦੱਸਿਆ। ਸੱਤਾਧਾਰੀ ਭਾਜਪਾ ਦੇ ਕੱਟੜ ਆਲੋਚਕ ਅਤੇ ਮਹਾਰਾਸ਼ਟਰ 'ਚ ਵਿਰੋਧੀ ਧਿਰ ਦੀ ਬੁਲੰਦ ਆਵਾਜ਼, ਰਾਜ ਸਭਾ ਮੈਂਬਰ ਰਾਊਤ ਰੋਜ਼ਾਨਾ ਮੀਡੀਆ ਨਾਲ ਗੱਲਬਾਤ ਕਰਨ ਲਈ ਜਾਣੇ ਜਾਂਦੇ ਹਨ। ਇਕ ਨਵੰਬਰ ਨੂੰ ਚੋਣ ਕਮਿਸ਼ਨ ਖ਼ਿਲਾਫ ਵਿਰੋਧੀ ਦਲਾਂ ਦਾ ਵਿਰੋਧ ਪ੍ਰਦਰਸ਼ਨ ਹੈ, ਜਿਸ 'ਚ ਰਾਊਤ ਦੇ ਹਿੱਸਾ ਲੈਣ ਦੀ ਉਮੀਦ ਜਤਾਈ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
ਰਾਜਸਥਾਨ 'ਚ ਪ੍ਰਾਈਵੇਟ ਸਲੀਪਰ ਬੱਸ ਆਪਰੇਟਰਾਂ ਦੀ ਹੜਤਾਲ, ਲੋਕ ਰਹੇ ਪਰੇਸ਼ਾ
NEXT STORY