ਮੁੰਬਈ- ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਨਰਿੰਦਰ ਮੋਦੀ ਸਰਕਾਰ 'ਤੇ ਉਸ ਦੇ ਆਤਮਨਿਰਭਰਤਾ 'ਤੇ ਜ਼ੋਰ ਦਿੱਤੇ ਜਾਣ ਨੂੰ ਲੈ ਕੇ ਨਿਸ਼ਾਨਾ ਸਾਧਿਆ। ਸੰਜੇ ਰਾਊਤ ਨੇ ਕਿਹਾ ਕਿ ਰੂਸ ਨੇ ਕੋਵਿਡ-19 ਦਾ ਟੀਕਾ ਤਿਆਰ ਕਰ ਕੇ ਪੂਰੀ ਦੁਨੀਆ ਦੇ ਸਾਹਮਣੇ ਆਤਮਨਿਰਭਤਾ ਦਾ ਪਹਿਲਾ ਉਦਾਹਰਣ ਪੇਸ਼ ਕੀਤਾ ਹੈ, ਜਦੋਂਕਿ ਭਾਰਤ ਇਸ ਬਾਰੇ ਸਿਰਫ਼ ਗੱਲ ਕਰ ਰਿਹਾ ਹੈ। ਰਾਊਤ ਨੇ ਪਾਰਟੀ ਦੇ ਅਖਬਾਰ ਸਾਮਨਾ ਹਫ਼ਤਾਵਾਰ ਕਾਲਮ 'ਰੋਕਟੋਕ' 'ਚ ਟੀਕਾ ਤਿਆਰ ਕਰਨ ਲਈ ਰੂਸ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਇਕ ਮਹਾਸ਼ਕਤੀ ਹੋਣ ਦਾ ਸੰਕੇਤ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਨੇ ਜੋ ਉਦਾਹਰਣ ਪੇਸ਼ ਕੀਤਾ ਹੈ, ਉਸ ਨੂੰ ਭਾਰਤੀ ਨੇਤਾ ਮਾਡਲ ਨਹੀਂ ਮੰਨਣਗੇ, ਕਿਉਂਕਿ ਉਹ ਅਮਰੀਕਾ ਦੇ ਪਿਆਰ 'ਚ ਪਏ ਹਨ।''
ਦੱਸਣਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੇ ਦੇਸ਼ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਇਲਾਜ ਲਈ ਦੁਨੀਆ ਦਾ ਪਹਿਲਾ ਟੀਕਾ ਤਿਆਰ ਕਰ ਲਿਆ ਹੈ, ਜੋ ਕਾਫ਼ੀ ਪ੍ਰਭਾਵੀ ਹੈ ਅਤੇ ਇਨਫੈਕਸ਼ਨ ਵਿਰੁੱਧ ਸਥਾਈ ਵਿਰੋਧੀ ਸਮਰੱਥਾ ਬਣਾਉਂਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ ਧੀ ਨੂੰ ਇਹ ਟੀਕਾ ਲਗਾਇਆ ਵੀ ਜਾ ਚੁਕਿਆ ਹੈ। ਰਾਊਤ ਨੇ ਕਿਹਾ,''ਜਦੋਂ ਪੂਰੀ ਦੁਨੀਆ 'ਚ ਇਹ ਸਾਬਤ ਕਰਨ ਦੀ ਮੁਹਿੰਮ ਚੱਲੀ ਕਿ ਰੂਸ ਦਾ ਟੀਕਾ ਗੈਰ-ਕਾਨੂੰਨੀ ਹੈ, ਅਜਿਹੇ ਸਮੇਂ ਪੁਤਿਨ ਨੇ ਪ੍ਰੀਖਣ ਦੇ ਤੌਰ 'ਤੇ ਆਪਣੀ ਧੀ ਨੂੰ ਇਹ ਟੀਕਾ ਲਗਵਾਇਆ ਅਤੇ ਇਸ ਤਰ੍ਹਾਂ ਨਾਲ ਆਪਣੇ ਦੇਸ਼ 'ਚ ਆਤਮਨਰਿਭਰਤਾ ਪੈਦਾ ਕੀਤੀ।'' ਉਨ੍ਹਾਂ ਨੇ ਕਿਹਾ,''ਰੂਸ ਨੇ ਪੂਰੀ ਦੁਨੀਆ 'ਚ ਆਤਮਨਿਰਭਰਤਾ ਦਾ ਪਹਿਲਾ ਉਦਾਹਰਣ ਪੇਸ਼ ਕੀਤਾ ਹੈ ਅਤੇ ਅਸੀਂ ਸਿਰਫ਼ ਆਤਮਨਿਰਭਰਤਾ ਦੀ ਗੱਲਾਂ ਕਰਦੇ ਹਾਂ।''
ਰਾਮ ਮੰਦਰ ਟਰੱਸਟ ਦੇ ਮੁਖੀ ਮਹੰਤ ਨ੍ਰਿਤਿਆ ਗੋਪਾਲ ਦਾਸ ਦੇ ਕੋਰੋਨਾ ਵਾਇਰਸ ਪੀੜਤ ਪਾਏ ਤੋਂ ਬਾਅਦ ਰਾਊਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਵਾਲ ਕੀਤਾ ਕਿ ਕੀ ਉਹ ਏਕਾਂਤਵਾਸ 'ਚ ਜਾਣਗੇ। 5 ਅਗਸਤ ਨੂੰ ਅਯੁੱਧਿਆ 'ਚ ਰਾਮ ਮੰਦਰ ਭੂਮੀ ਪੂਜਨ ਪ੍ਰੋਗਰਾਮ 'ਚ ਮੋਦੀ ਨੇ ਮਹੰਤ ਨਾਲ ਹੱਥ ਮਿਲਾਇਆ ਸੀ। ਰਾਊਤ ਨੇ ਕਿਹਾ,''ਦਿੱਲੀ (ਰਾਸ਼ਟਰੀ ਰਾਜਧਾਨੀ) ਇਸ ਤਰ੍ਹਾਂ ਦੇ ਅੱਤਵਾਦ 'ਚ ਕਦੇ ਨਹੀਂ ਸੀ, ਜਿਸ ਤਰ੍ਹਾਂ ਦਾ ਅੱਤਵਾਦ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਹੈ। ਪਹਿਲੇ ਮੋਦੀ ਅਤੇ ਸ਼ਾਹ (ਗ੍ਰਹਿ ਮੰਤਰੀ ਅਮਿਤ ਸ਼ਾਹ) ਦਾ ਡਰ ਸੀ ਪਰ ਕੋਰੋਨਾ ਦਾ ਡਰ ਇਸ ਤੋਂ ਵੱਧ ਹੈ।''
ਧੋਨੀ ਦੇ ਸੰਨਿਆਸ ਲੈਣ ਮਗਰੋਂ ਭਾਵੁਕ ਹੋਈ ਪਤਨੀ ਸਾਕਸ਼ੀ, ਕੀਤਾ ਇਹ ਟਵੀਟ
NEXT STORY