ਕੇਵੜੀਆ— ਲੌਹ ਪੁਰਸ਼ ਸਰਦਾਰ ਵਲੱਭ ਭਾਈ ਪਟੇਲ ਦੀ ਜਯੰਤੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਕੇਵੜੀਆ ਪਹੁੰਚੇ। ਇੱਥੇ ਉਨ੍ਹਾਂ ਨੇ ਸਟੈਚੂ ਆਫ ਯੂਨਿਟੀ 'ਤੇ ਸਰਦਾਰ ਪਟੇਲ ਦੀ ਮੂਰਤੀ 'ਤੇ ਫੁੱਲ ਚੜ੍ਹਾ ਕੇ ਉਨ੍ਹਾਂ ਦੀ ਸ਼ਰਧਾਂਜਲੀ ਦਿੱਤੀ। ਪੀ.ਐੱਮ. ਇਸ ਮੌਕੇ 'ਤੇ ਆਯੋਜਿਤ ਏਕਤਾ ਦਿਵਸ ਪਰੇਡ ਦੀ ਸਲਾਮੀ ਲਈ ਅਤੇ ਪ੍ਰਤਿਭਾਗੀਆਂ ਨੂੰ ਸਹੁੰ ਚੁਕਾਈ। ਪੀ.ਐੱਮ. ਮੋਦੀ ਵੀਰਵਾਰ ਸਵੇਰੇ 8 ਵਜੇ ਤੋਂ ਬਾਅਦ ਸਟੈਚੂ ਆਫ ਯੂਨਿਟੀ ਪਹੁੰਚੇ। ਸਰਦਾਰ ਪਟੇਲ ਦੀ ਜਯੰਤੀ 'ਤੇ ਗੁਜਰਾਤ ਸਮੇਤ ਦੇਸ਼ ਭਰ 'ਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਦੇਸ਼ ਦੇ ਪਹਿਲੇ ਉੱਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਪਟੇਲ ਦੀ ਅੱਜ ਯਾਨੀ ਵੀਰਵਾਰ ਨੂੰ 144ਵੀਂ ਜਯੰਤੀ ਹੈ।
ਹੈਲੀਕਾਪਟਰ ਨਾਲ ਕੀਤੀ ਗਈ ਫੁੱਲਾਂ ਦੀ ਵਰਖਾ
ਪੀ.ਐੱਮ. ਨੇ ਇਸ ਮੌਕੇ ਆਯੋਜਿਤ ਏਕਤਾ ਦਿਵਸ ਪਰੇਡ 'ਚ ਸ਼ਾਮਲ ਲੋਕਾਂ ਨੂੰ ਏਕਤਾ ਦੀ ਸਹੁੰ ਚੁਕਾਈ। ਸਟੈਚੂ ਆਫ ਯੂਨਿਟੀ 'ਤੇ ਏਕਤਾ ਦਿਵਸ ਪਰੇਡ ਆਯੋਜਿਤ ਕੀਤੀ ਜਦਾ ਰਹੀ ਹੈ। ਇਸ ਪਰੇਡ 'ਚ ਆਸਾਮ, ਓਡੀਸ਼ਾ, ਕਰਨਾਟਕ ਅਤੇ ਗੁਜਰਾਤ ਦੀ ਪੁਲਸ ਫੋਰਸ ਸਮੇਤ ਦੇਸ਼ ਭਰ ਦੇ ਪੁਲਸ ਜਵਾਨ ਹਿੱਸਾ ਲੈ ਰਹੇ ਹਨ। ਪਰੇਡ 'ਚ ਐੱਨ.ਐੱਸ.ਜੀ. ਅਤੇ ਸੀ.ਆਰ.ਪੀ.ਐੱਫ. ਦੇ ਜਵਾਨ ਵੀ ਸ਼ਾਮਲ ਹਨ। ਦੇਸ਼ ਦੇ 11 ਪੁਲਸ ਟੁੱਕੜੀਆਂ ਇਸ ਮਾਰਚ 'ਚ ਹਿੱਸਾ ਲੈ ਰਹੀਆਂ ਹਨ। ਪੀ.ਐੱਮ. ਨੇ ਏਕਤਾ ਦਿਵਸ ਪਰੇਡ ਦਾ ਨਿਰੀਖਣ ਕੀਤਾ। ਦੇਸ਼ ਭਰ ਦੀਆਂ 48 ਪੁਲਸ ਯੂਨਿਟ ਦੇ ਜਵਾਨ ਫਲੈਗ ਸ਼ੋਅ 'ਚ ਸ਼ਾਮਲ ਹੋਏ। ਇਸ ਦੌਰਾਨ ਸਰਦਾਰ ਪਟੇਲ ਦੀ ਮੂਰਤੀ 'ਤੇ ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ।
ਏਕਤਾ ਦੀ ਚੁਕਾਈ ਸਹੁੰ
ਪੀ.ਐੱਮ. ਨੇ ਇਸ ਮੌਕੇ 'ਤੇ ਮੌਜੂਦ ਪ੍ਰਤਿਭਾਗੀਆਂ ਨੂੰ ਏਕਤਾ ਦੀ ਸਹੁੰ ਚੁਕਾਈ। ਲੋਕਾਂ ਨੇ ਸਹੁੰ ਚੁਕਦੇ ਹੋਏ ਕਿਹਾ,''ਮੈਂ ਈਮਾਨਦਾਰੀ ਨਾਲ ਸਹੁੰ ਚੁਕਦਾ ਹਾਂ ਕਿ ਮੈਂ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਏ ਰੱਖਣ ਲਈ ਖੁਦ ਨੂੰ ਸਮਰਪਿਤ ਕਰਾਂਗਾ ਅਤੇ ਆਪਣੇ ਦੇਸ਼ ਵਾਸੀਆਂ ਦਰਮਿਆਨ ਇਹ ਸੰਦੇਸ਼ ਫੈਲਾਉਣ ਦੀ ਕੋਸ਼ਿਸ਼ ਕਰਾਂਗਾ। ਮੈਂ ਇਹ ਸਹੁੰ ਆਪਣੇ ਦੇਸ਼ ਦੀ ਏਕਤਾ ਦੀ ਭਾਵਨਾ ਨਾਲ ਲੈ ਰਿਹਾ ਹਾਂ, ਜਿਸ ਨੂੰ ਸਰਦਾਰ ਵਲੱਭਭਾਈ ਪਟੇਲ ਦੀ ਦੂਰਦਰਸ਼ਿਤਾ ਅਤੇ ਕੰਮਾਂ ਵਲੋਂ ਸੰਭਵ ਬਣਾਇਆ ਜਾ ਸਕਿਆ। ਮੈਂ ਆਪਣੇ ਦੇਸ਼ ਦੀ ਅੰਦਰੂਨੀ ਸੁਰੱਖਿਆ ਯਕੀਨੀ ਕਰਨ ਲਈ ਆਪਣਾ ਯੋਗਦਾਨ ਕਰਨ ਦਾ ਵੀ ਈਮਾਨਦਾਰੀ ਨਾਲ ਸੰਕਲਪ ਕਰਦਾ ਹਾਂ।''
ਏਕਤਾ ਦਿਵਸ ਦੇ ਰੂਪ 'ਚ ਮਨਾਈ ਜਾ ਰਹੀ ਹੈ ਜਯੰਤੀ
ਸਰਦਾਰ ਪਟੇਲ ਦੀ ਜਯੰਤੀ ਨੂੰ ਦੇਸ਼ ਭਰ 'ਚ ਰਾਸ਼ਟਰੀ ਏਕਤਾ ਦਿਵਸ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ। ਪੀ.ਐੱਮ. ਕੇਵੜੀਆ 'ਚ ਤਕਨਾਲੋਜੀ ਡੈਮਨਸਟ੍ਰੇਸ਼ਨ ਸਾਈਟ ਦਾ ਵੀ ਉਦਘਾਟਨ ਕਰਨਗੇ। ਦੁਪਹਿਰ 12.25 ਵਜੇ ਪੀ.ਐੱਮ. ਮੋਦੀ ਟੈਂਟ ਸਿਟੀ-1 'ਚ ਆਈ.ਏ.ਐੱਸ. ਪ੍ਰੋਬੈਸ਼ਨਰਜ਼ ਦੇ ਪ੍ਰੋਗਰਾਮ 'ਚ ਹਿੱਸਾ ਲੈਣਗੇ। ਇਸ ਦੌਰਾਨ ਉਹ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਪੀ.ਐੱਮ. ਮੋਦੀ ਸ਼ਾਮ ਨੂੰ ਸਟੈਚੂ ਆਫ ਯੂਨਿਟੀ 'ਤੇ ਇਕ ਸੰਸਕ੍ਰਿਤਕ ਪ੍ਰੋਗਰਾਮ 'ਚ ਵੀ ਹਿੱਸਾ ਲੈਣਗੇ। ਇੱਥੋਂ ਉਹ ਵਡੋਦਰਾ ਲਈ ਰਵਾਨਾ ਹੋਣਗੇ।
ਏਕਤਾ ਦੇ ਸੂਤਰਧਾਰ ਨੂੰ ਨਮਨ
ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਪੀ.ਐੱਮ. ਮੋਦੀ ਨੇ ਸਰਦਾਰ ਪਟੇਲ ਨੂੰ ਨਮਨ ਕਰਦੇ ਹੋਏ ਆਪਣੇ ਅਧਿਕਾਰਤ ਅਕਾਊਂਟ ਤੋਂ ਟਵੀਟ ਕੀਤਾ,''ਦੇਸ਼ ਦੀ ਏਕਤਾ ਦੇ ਸੂਤਰਧਾਰ ਲੌਹ ਪੁਰਸ਼ ਸਰਦਾਰ ਵਲੱਭਭਾਈ ਪਟੇਲ ਨੂੰ ਉਨ੍ਹਾਂ ਦੀ ਜਨਮ-ਜਯੰਤੀ 'ਤੇ ਨਮਨ।''
10ਵੀਂ ਪਾਸ ਲਈ ਇਸ ਵਿਭਾਗ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY