ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਦੋਘਾਟ ਪੁਲਸ ਸਟੇਸ਼ਨ ਇਲਾਕੇ ’ਚ ਇਕ ਚਾਚੀ ਆਪਣੇ ਜੇਠ ਦੇ ਬੇਟੇ ’ਤੇ ਫਿਦਾ ਹੋ ਗਈ, ਜਿਸ ਦਾ ਪਤਾ ਲੱਗਣ ਮਗਰੋਂ ਚਾਚੇ ਨੇ ਖੁਦ ਹੀ ਦੋਹਾਂ ਦਾ ਵਿਆਹ ਕਰਵਾ ਦਿੱਤਾ। ਦੋਹਾਂ ਦਾ ਪ੍ਰੇਮ ਸਬੰਧ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਵੈਲੇਨਟਾਈਨ ਡੇਅ ’ਤੇ ਦੋਵਾਂ ਨੇ ਪਰਿਵਾਰ ਅਤੇ ਸਥਾਨਕ ਵਾਸੀਆਂ ਦੀ ਮੌਜੂਦਗੀ ’ਚ ਇਕ-ਦੂਜੇ ਨੂੰ ਹਾਰ ਪਾਏ ਅਤੇ ਇਕੱਠੇ ਰਹਿਣ ਦਾ ਫੈਸਲਾ ਕੀਤਾ। ਰਿਪੋਰਟਾਂ ਅਨੁਸਾਰ ਟਿੱਕਰੀ ਕਸਬੇ ਦੀ ਰਹਿਣ ਵਾਲੀ ਪੂਜਾ (ਬਦਲਿਆ ਨਾਂ) ਦਾ ਆਪਣੇ ਜੇਠ ਦੇ ਪੁੱਤਰ ਸੰਜੀਵ ਨਾਲ ਲਗਭਗ ਪੰਜ ਸਾਲਾਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ।
ਇਹ ਵੀ ਪੜ੍ਹੋ- ਖ਼ੁਦਕੁਸ਼ੀ ਨਹੀਂ, ਐਪਸਟਾਈਨ ਦਾ ਜੇਲ੍ਹ 'ਚ ਕੀਤਾ ਗਿਆ ਕਤਲ ! ਡਾਕਟਰ ਦੇ ਦਾਅਵੇ ਨੇ ਮਚਾਈ ਸਨਸਨੀ
ਚਾਚੀ ਦਾ ਵਿਆਹ ਲਗਭਗ 8 ਸਾਲ ਪਹਿਲਾਂ ਹੋਇਆ ਸੀ ਤੇ ਉਸ ਦੇ 2 ਛੋਟੇ ਬੱਚੇ ਹਨ। ਪਰਿਵਾਰ ਤੇ ਪਿੰਡ ਦੇ ਪਤਵੰਤਿਆਂ ਨੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਫੈਸਲੇ ’ਤੇ ਅੜੇ ਰਹੇ। ਸ਼ੁੱਕਰਵਾਰ ਸ਼ਾਮ ਨੂੰ ਚਾਚੀ, ਚਾਚਾ, ਸੰਜੀਵ ਤੇ ਕੁਝ ਰਿਸ਼ਤੇਦਾਰ ਦੋਘਾਟ ਪੁਲਸ ਸਟੇਸ਼ਨ ਪਹੁੰਚੇ। ਦੋਵੇਂ ਬਾਲਗ ਸਨ ਤੇ ਪਰਿਵਾਰ ਤੋਂ ਵੱਖ ਰਹਿਣਾ ਚਾਹੁੰਦੇ ਸਨ। ਉਨ੍ਹਾਂ ਥਾਣੇ ਦੇ ਬਾਹਰ ਹਾਰ ਪਾਏ। ਚਾਚੇ ਨੇ ਵੀ ਸਹਿਮਤੀ ਦੇ ਦਿੱਤੀ ਤੇ ਆਪਣੀ ਪਤਨੀ ਨੂੰ ਸੰਜੀਵ ਨਾਲ ਜਾਣ ਦੀ ਇਜਾਜ਼ਤ ਦੇ ਦਿੱਤੀ। ਕਿਹਾ ਜਾ ਰਿਹਾ ਹੈ ਕਿ ਦੋਵੇਂ ਬੱਚੇ ਆਪਣੇ ਪਿਤਾ ਕੋਲ ਹੀ ਰਹਿਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਵੈਲਰੀ ਸ਼ੋਅਰੂਮ 'ਚੋਂ 3 ਕਰੋੜ ਦੇ ਗਹਿਣੇ ਚੋਰੀ, ਮਾਲਕ ਦੀ ਇੱਕ ਗਲਤੀ ਕਾਰਨ ਹੋਇਆ ਵੱਡਾ ਕਾਂਡ!
NEXT STORY