ਮਥੁਰਾ— ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ 'ਚ ਖੇਤੀ ਵਿਭਾਗ ਨੂੰ ਚਾਰ ਦਰਜਨ ਤੋਂ ਵਧ ਕਿਸਾਨਾਂ ਵਲੋਂ ਅਗਲੀ ਫਸਲ ਦੀ ਬਿਜਾਈ ਲਈ ਖੇਤ ਤਿਆਰ ਕਰਨ ਤੋਂ ਪਹਿਲਾਂ ਪਰਾਲੀ ਸਾੜੇ ਜਾਣ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ 'ਚੋਂ ਕੁਝ ਕਿਸਾਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਹਾਈ ਤਕਨੀਕ ਮਦਦ ਨਾਲ ਇਹ ਪਤਾ ਲੱਗਾ ਹੈ ਕਿ ਇਹ ਕਿਸਾਨ ਆਪਣੇ ਖੇਤਾਂ 'ਚ ਮੌਜੂਦ ਪਰਾਲੀ ਸਾੜ ਕੇ ਨਸ਼ਟ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ੀ ਹਨ। ਇਸ ਲਈ ਉਨ੍ਹਾਂ ਵਿਰੁੱਧ ਨੋਟਿਸ ਜਾਰੀ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਪਹਿਲੇ ਪੜਾਅ 'ਚ 8 ਕਿਸਾਨਾਂ ਨੂੰ ਚਿੰਨ੍ਹਿਤ ਕਰ ਕੇ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਤੇ ਬਾਕੀ ਦੇ ਵਿਰੁੱਧ ਵੀ ਜਲਦ ਕਾਰਵਾਈ ਕੀਤੀ ਜਾਵੇਗੀ।
ਜ਼ਿਲੇ ਦੇ ਡਿਪਟੀ ਖੇਤੀਬਾੜੀ ਡਾਇਰੈਕਟਰ (ਪ੍ਰਸਾਰ) ਧੁਰੇਂਦਰ ਕੁਮਾਰ ਨੇ ਦੱਸਿਆ,''ਪ੍ਰਦੂਸ਼ਣ ਕੰਟਰੋਲ ਕਰਨ ਨੂੰ ਲੈ ਕੇ ਹੁਣ ਪਰਾਲੀ ਸਾੜਨ ਵਾਲੇ ਸੈਟੇਲਾਈਟ ਦੀ ਮਦਦ ਨਾਲ ਚਿੰਨ੍ਹਿਤ ਕੀਤੇ ਜਾ ਰਹੇ ਹਨ। ਲਖਨਊ ਸਥਿਤ ਸੈਟੇਲਾਈਟ ਤੋਂ ਮਿਲ ਰਹੀਆਂ ਸੂਚਾਨਾਵਾਂ ਤੋਂ ਬਾਅਦ ਕਾਰਵਾਈ ਸਥਾਨਕ ਪੱਧਰ 'ਤੇ ਕੀਤੀ ਜਾਣੀ ਹੈ। ਜ਼ਿਲੇ 'ਚ ਇਕ ਲੱਖ ਹੈਕਟੇਅਰ ਤੋਂ ਵਧ ਇਲਾਕੇ 'ਚ ਝੋਨੇ ਦੀ ਫਸਲ ਲਾਈ ਗਈ ਸੀ। ਝੋਨੇ ਦੀ ਵਾਢੀ ਕਰਨ ਤੋਂ ਬਾਅਦ ਪਿੰਡਾਂ 'ਚ ਧੜੱਲੇ ਨਾਲ ਪਰਾਲੀ ਸਾੜੀ ਜਾ ਰਹੀ ਹੈ। ਇਸ ਦੀ ਨਿਗਰਾਨੀ ਲਖਨਊ ਤੋਂ ਸੈਟੇਲਾਈਟ ਦੇ ਮਾਧਿਅਮ ਨਾਲ ਕੀਤੀ ਜਾ ਰਹੀ ਹੈ। ਸੈਟੇਲਾਈਟ ਨਾਲ ਹੁਣ ਤੱਕ 49 ਕਿਸਾਨਾਂ ਦੀ ਸੂਚਨਾ ਡੀ.ਐੱਮ. ਦਫ਼ਤਰ ਨੂੰ ਭੇਜੀ ਗਈ ਹੈ। ਜਿਨ੍ਹਾਂ 'ਚੋਂ 8 ਕਿਸਾਨਾਂ ਨੂੰ ਨੋਟਿਸ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲੇ ਦੇ ਸਾਰੇ ਡਿਪਟੀ ਜ਼ਿਲਾ ਅਧਿਕਾਰੀ, ਤਹਿਸੀਲਦਾਰ ਅਤੇ ਸਰਕਿਲ ਅਫ਼ਸਰਾਂ ਦੀਆਂ ਟੀਮਾਂ ਵੀ ਇਸ ਤਰ੍ਹਾਂ ਨਾਲ ਕਾਨੂੰਨ ਦੀ ਉਲੰਘਣਾ ਕਰ ਕੇ ਪਰਾਲੀ ਸਾੜ ਕੇ ਹਵਾ ਪ੍ਰਦੂਸ਼ਣ ਫੈਲਾਉਣ ਵਾਲਿਆਂ ਦੀ ਪਛਾਣ ਕਰ ਰਹੀ ਹੈ।
ਦਿੱਲੀ ਦੀਆਂ ਸੜਕਾਂ ਨੂੰ ਮੁੜ ਤੋਂ ਡਿਜ਼ਾਈਨ ਕੀਤਾ ਜਾਵੇਗਾ : ਕੇਜਰੀਵਾਲ
NEXT STORY