ਨਵੀਂ ਦਿੱਲੀ– ਦਿਲੀ ਹਾਈ ਕੋਰਟ ਨੂੰ ਅੱਜ ਯਾਨੀ ਕਿ ਮੰਗਲਵਾਰ ਨੂੰ ਨਵਾਂ ਚੀਫ਼ ਜਸਟਿਸ ਮਿਲ ਗਿਆ ਹੈ। ਜਸਟਿਸ ਸਤੀਸ਼ ਚੰਦਰ ਸ਼ਰਮਾ ਨੇ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਅਹੁਦੇ ਦੀ ਅੱਜ ਸਹੁੰ ਚੁੱਕੀ। ਦਿੱਲੀ ਦੇ ਉੱਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਉੱਪ ਰਾਜਪਾਲ ਦੇ ਸਕੱਤਰੇਤ ‘ਰਾਜ ਨਿਵਾਸ’ ’ਚ ਇਕ ਸਮਾਰੋਹ ਦੌਰਾਨ ਜਸਟਿਸ ਸ਼ਰਮਾ ਨੂੰ ਸਹੁੰ ਚੁਕਾਈ। ਦੱਸ ਦੇਈਏ ਕਿ ਜਸਟਿਸ ਸ਼ਰਮਾ ਇਸ ਤੋਂ ਪਹਿਲਾਂ ਤੇਲੰਗਾਨਾ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਨੂੰ ਟਰਾਂਸਫਰ ਕਰ ਕੇ ਦਿੱਲੀ ਹਾਈ ਕੋਰਟ ਦਾ ਚੀਫ਼ ਜਸਟਿਸ ਬਣਾਇਆ ਗਿਆ ਹੈ।
ਦਿੱਲੀ ਹਾਈ ਕੋਰਟ ਦੇ ਕਾਰਜਕਾਰੀ ਜਸਟਿਸ ਵਿਪਿਨ ਸਾਂਘੀ ਨੂੰ ਉਤਰਾਖੰਡ ਦਾ ਚੀਫ਼ ਜਸਟਿਸ ਬਣਾਇਆ ਗਿਆ ਹੈ। ਦੱਸ ਦੇਈਏ ਕਿ ਜਸਟਿਸ ਡੀਐਨ ਪਟੇਲ ਦੇ 13 ਮਾਰਚ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਦਿੱਲੀ ਹਾਈ ਕੋਰਟ ਵਿਚ ਕੋਈ ਨਿਯਮਤ ਚੀਫ਼ ਜਸਟਿਸ ਨਹੀਂ ਸੀ। ਜਸਟਿਸ ਸਾਂਘੀ ਕਾਰਜਕਾਰੀ ਚੀਫ਼ ਜਸਟਿਸ ਦਾ ਚਾਰਜ ਦੇਖ ਰਹੇ ਸਨ।
ਕੇਂਦਰ ‘ਅਗਨੀਵੀਰਾਂ’ ਦੀ ਸੇਵਾ-ਮੁਕਤੀ ਦੀ ਉਮਰ ਵਧਾ ਕੇ 65 ਸਾਲ ਕਰੇ : ਮਮਤਾ
NEXT STORY