ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸਾਬਕਾ ਰਾਜਪਾਲ ਮਲਿਕ ਇਸ ਸਮੇਂ ਹਸਪਤਾਲ ਵਿਚ ਦਾਖ਼ਲ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ 'ਐਕਸ' 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਹਸਪਤਾਲ ਤੋਂ ਆਪਣੇ ਬੈੱਡ ਦੀ ਤਸਵੀਰ ਵੀ ਸਾਂਝੀ ਕੀਤੀ ਹੈ।

ਸੱਤਿਆਪਾਲ ਮਲਿਕ ਨੇ 'ਐਕਸ' 'ਤੇ ਲਿਖਿਆ- ਨਮਸਕਾਰ ਸਾਥੀਓਂ, ਮੈਨੂੰ ਮੇਰੇ ਬਹੁਤ ਸਾਰੇ ਸ਼ੁਭਚਿੰਤਕਾਂ ਦੇ ਫੋਨ ਆ ਰਹੇ ਹਨ ਜੋ ਮੈਂ ਨਹੀਂ ਚੁੱਕ ਪਾ ਰਿਹਾ। ਮੇਰੀ ਹਾਲਤ ਇਸ ਸਮੇਂ ਬਹੁਤ ਖਰਾਬ ਹੈ। ਮੈਂ ਫਿਲਹਾਲ ਰਾਮਮਨੋਹਰ ਲੋਹੀਆ ਹਸਪਤਾਲ ਦਿੱਲੀ ਵਿਚ ਦਾਖ਼ਲ ਹਾਂ ਅਤੇ ਕਿਸੇ ਨਾਲ ਵੀ ਗੱਲ ਕਰਨ ਦੀ ਹਾਲਤ ਵਿਚ ਨਹੀਂ ਹਾਂ।
ਜ਼ਿਕਰਯੋਗ ਹੈ ਕਿ ਸੀ. ਬੀ.ਆਈ. ਨੇ ਕਿਰੂ ਜਲ ਬਿਜਲੀ ਪ੍ਰਾਜੈਕਟ 'ਚ 2200 ਕਰੋੜ ਰੁਪਏ ਦੇ ਸਿਵਲ ਕੰਮਾਂ ਦੇ ਠੇਕੇ ਵਿਚ ਭ੍ਰਿਸ਼ਟਾਚਾਰ ਦੇ ਸਿਲਸਿਲੇ ਵਿਚ ਸੱਤਿਆਪਾਲ ਮਲਿਕ ਅਤੇ 5 ਹੋਰ ਲੋਕਾਂ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਸੀ. ਬੀ. ਆਈ. ਨੇ ਤਿੰਨ ਸਾਲ ਦੀ ਜਾਂਚ ਮਗਰੋਂ ਮਲਿਕ ਅਤੇ 5 ਹੋਰ ਲੋਕਾਂ ਨੂੰ ਦੋਸ਼ੀ ਬਣਾਉਂਦੇ ਹੋਏ ਵਿਸ਼ੇਸ਼ ਅਦਾਲਤ ਦੇ ਸਾਹਮਣੇ ਚਾਰਜਸ਼ੀਟ ਦਾਇਰ ਕੀਤੀ ਹੈ।
ਆਉਣ ਵਾਲੇ ਦਿਨਾਂ 'ਚ ਕੇਰਲ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ: ਮੌਸਮ ਵਿਭਾਗ
NEXT STORY