ਹੈਦਰਾਬਾਦ (ਭਾਸ਼ਾ)– ਸਾਊਦੀ ਅਰਬ ਵਿਚ ਇਕ ਬੱਸ ਨੂੰ ਅੱਗ ਲੱਗਣ ਕਾਰਨ ਮਾਰੇ ਗਏ ਲੋਕਾਂ ਦੇ 38 ਰਿਸ਼ਤੇਦਾਰ ਬੁੱਧਵਾਰ ਨੂੰ ਜੇਦਾਹ ਪਹੁੰਚੇ। ਇਹ ਜਾਣਕਾਰੀ ਸੂਬਾ ਸਰਕਾਰ ਦੇ ਸੂਤਰਾਂ ਨੇ ਦਿੱਤੀ।
ਜ਼ਿਕਰਯੋਗ ਹੈ ਕਿ ਸਾਊਦੀ ਅਰਬ ਦੇ ਮਦੀਨਾ ਵਿਚ ਇਕ ਬੱਸ ਦੇ ਤੇਲ ਟੈਂਕਰ ਨਾਲ ਟਕਰਾਉਣ ਨਾਲ ਘੱਟੋ-ਘੱਟ 45 ਭਾਰਤੀ ਮਾਰੇ ਗਏ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਹੈਦਰਾਬਾਦ ਦੇ ਸਨ। ਹਾਲਾਂਕਿ ਘਟਨਾ ਤੋਂ ਜਾਣੂ ਨਵੀਂ ਦਿੱਲੀ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਹਾਦਸੇ ਵਿਚ 42 ਲੋਕਾਂ ਦੀ ਮੌਤ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਨੂੰ ਸ਼ੁੱਕਰਵਾਰ ਨੂੰ ਦਫ਼ਨਾਇਆ ਜਾ ਸਕਦਾ ਹੈ। ਅਜੇ ਲਾਸ਼ਾਂ ਦਾ ਡੀ. ਐੱਨ. ਏ. ਟੈਸਟ ਚੱਲ ਰਿਹਾ ਹੈ।
ਤੇਲੰਗਾਨਾ ਦੇ ਮੰਤਰੀ ਅਜ਼ਹਰੂਦੀਨ ਦੀ ਅਗਵਾਈ ਵਾਲੀ ਇਕ ਟੀਮ ਇਸ ਸਮੇਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਸੌਂਪਣ ਅਤੇ ਦਫ਼ਨਾਉਣ ਦੇ ਪ੍ਰਬੰਧਾਂ ਦੀ ਨਿਗਰਾਨੀ ਕਰਨ ਲਈ ਖਾੜੀ ਦੇਸ਼ ’ਚ ਮੌਜੂਦ ਹੈ।
ਦਿੱਲੀ: ਵਿਆਹ ਭਵਨ ਤੋਂ ਨਕਦੀ, ਗਹਿਣੇ ਤੇ ਸ਼ਗਨ ਦੇ ਲਿਫ਼ਾਫ਼ੇ ਚੋਰੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
NEXT STORY