ਨਵੀਂ ਦਿੱਲੀ (ਭਾਸ਼ਾ): ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਅਤੇ ਆਤਿਸ਼ੀ ਨੂੰ ਮੰਤਰੀ ਵੋਂ ਹਲਫ਼ ਦੁਆਉਣਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਮੰਤਰੀ ਸਤੇਂਦਰ ਜੈਨ ਦੇ ਅਸਤੀਫ਼ੇ ਤੋਂ ਬਾਅਦ ਮੰਤਰੀਮੰਡਲ ਵਿਚੋਂ ਦੋ ਥਾਵਾਂ ਖ਼ਾਲੀ ਹੋ ਗਈਆਂ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਧੀ ਨੇ ਵਧਾਇਆ ਮਾਣ, Airforce 'ਚ ਇਹ ਮੁਕਾਮ ਹਾਸਲ ਕਰਨ ਵਾਲੀ ਬਣੀ ਪਹਿਲੀ ਮਹਿਲਾ ਅਫ਼ਸਰ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਿਸੋਦੀਆ ਤੇ ਜੈਨ ਦੇ ਅਸਤੀਫ਼ੇ ਮਨਜ਼ੂਰ ਕਰ ਲਏ ਹਨ ਤੇ ਉਨ੍ਹਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵਿਚ ਭਾਰਦਵਾਜ ਤੇ ਆਤਿਸ਼ੀ ਨੂੰ ਮੰਤਰੀ ਨਿਯੁਕਤ ਕੀਤਾ ਹੈ। ਮੁੱਖ ਮੰਤਰੀ ਕੇਜਰੀਵਾਲ ਦੀ ਸਿਫ਼ਾਰਿਸ਼ ਤੋਂ ਬਾਅਦ ਸਕਸੈਨਾ ਨੇ ਕੈਬਨਿਟ ਵਿਚ ਮੰਤਰੀਆਂ ਦੇ ਰੂਪ ਵਿਚ ਨਿਯੁਕਤੀ ਲਈ ਰਾਸ਼ਟਰਪਤੀ ਮੁਰਮੂ ਨੂੰ ਆਤਿਸ਼ੀ ਤੇ ਭਾਰਦਵਾਜ ਦੇ ਨਾਵਾਂ ਦੀ ਸਿਫ਼ਾਰਿਸ਼ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - ਅੱਤਵਾਦੀ-ਗੈਂਗਸਟਰ ਗੱਠਜੋੜ 'ਤੇ NIA ਨੇ ਮਾਰੀ ਇਕ ਹੋਰ ਸੱਟ; ਰਿੰਦਾ, ਬਿਸ਼ਨੋਈ ਤੇ ਬੰਬੀਹਾ ਗਰੁੱਪ ਖ਼ਿਲਾਫ਼ ਐਕਸ਼ਨ
ਸੂਤਰਾਂ ਨੇ ਦੱਸਿਆ ਕਿ 9 ਮਾਰਚ ਨੂੰ ਹਲਫ਼ ਲੈਣ ਤੋਂ ਬਾਅਦ ਆਤਿਸ਼ੀ ਤੇ ਭਾਰਦਵਾਜ 17 ਮਾਰਚ ਤੋਂ ਸ਼ੁਰੂ ਹੋ ਰਹੇ ਦਿੱਲੀ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਬਤੌਰ ਮੰਤਰੀ ਸ਼ਾਮਲ ਹੋਣਗੇ। ਇਕ ਅਧਿਕਾਰਤ ਸੂਚਨਾ ਵਿਚ ਕਿਹਾ ਗਿਆ ਕਿ ਰਾਸ਼ਟਰਪਤੀ ਨੇ ਕੌਮੀ ਰਾਜਧਾਨੀ ਖੇਤਰ ਦਿੱਲੀ ਦੇ ਮੁੱਖ ਮੰਤਰੀ ਦੀ ਸਲਾਹ 'ਤੇ ਦਿੱਲੀ ਦੇ ਮੰਤਰੀ ਮਨੀਸ਼ ਸਿਸੋਦੀਆ ਦਾ ਅਸਤੀਫ਼ਾ ਤਤਕਾਲ ਪ੍ਰਭਾਅ ਨਾਲ ਮਨਜ਼ੂਰ ਕਰ ਲਿਆ ਹੈ। ਜੈਨ ਬਾਰੇ ਵੀ ਅਜਿਹੀ ਹੀ ਸੂਚਨਾ ਜਾਰੀ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਹੋਲੀ ਦਾ ਰੰਗ ਉਤਾਰਦਿਆਂ ਜਾਨ ਗੁਆ ਬੈਠਾ ਇੰਜੀਨੀਅਰਿੰਗ ਦਾ ਵਿਦਿਆਰਥੀ, ਪੜ੍ਹੋ ਪੂਰੀ ਘਟਨਾ
ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਨੇ 2021-22 ਦੀ ਦਿੱਲੀ ਆਬਕਾਰੀ ਨੀਤੀ ਨੂੰ ਬਣਾਉਣ ਤੇ ਲਾਗੂ ਕਰਨ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਸਿਲਸਿਲੇ ਵਿਚ ਸਿਸੋਦੀਆ ਨੂੰ 26 ਫ਼ਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ 20 ਮਾਰਚ ਤਕ ਨਿਆਂਇਕ ਹਿਰਾਸਤ ਵਿਚ ਹੈ। ਉੱਥੇ ਹੀ ਜੈਨ ਨੂੰ ਕਥਿਤ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ 30 ਮਈ, 2022 ਨੂੰ ਈ.ਡੀ. ਨੇ ਗ੍ਰਿਫ਼ਤਾਰ ਕੀਤਾ ਸੀ। ਉਹ ਵੀ ਨਿਆਂਇਕ ਹਿਰਾਸਤ ਵਿਚ ਹੈ। ਭਾਰਦਵਾਜ 2013 ਤੋਂ ਆਪ ਦੇ ਵਿਧਾਇਕ ਹਨ ਤੇ ਇਸ ਸਮੇਂ ਦਿੱਲੀ ਜਲ ਬੋਰਡ ਦੇ ਉਪ ਪ੍ਰਧਾਨ ਹਨ। ਆਤਿਸ਼ੀ ਸਿੱਖਿਆ ਵਿਭਾਗ ਵਿਚ ਸਿਸੋਦੀਆ ਦੀ ਸਲਾਹਕਾਰ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
BBC ਖ਼ਿਲਾਫ਼ ਗੁਜਰਾਤ ਵਿਧਾਨਸਭਾ 'ਚ ਮਤਾ ਲਿਆਉਣਗੇ ਭਾਜਪਾ ਵਿਧਾਇਕ
NEXT STORY