ਨੈਸ਼ਨਲ ਡੈਸਕ: ਭਾਰਤੀ ਹਵਾਈ ਫ਼ੌਜ ਨੇ ਪੰਜਾਬ ਦੀ ਧੀ ਗਰੁੱਪ ਕੈਪਟਨ ਸ਼ਾਲਿਜਾ ਧਾਮੀ ਨੂੰ ਵੈਸਟਰਨ ਸੈਕਟਰ 'ਚ ਫਰੰਟਲਾਈਨ ਕਾਂਬੈਟ ਯੂਨਿਟ ਦੀ ਕਮਾਨ ਸੰਭਾਲਣ ਲਈ ਚੁਣਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਜਦ ਇਕ ਮਹਿਲਾ ਅਫ਼ਸਰ ਨੂੰ ਇਸ ਯੂਨਿਟ ਦੀ ਕਮਾਨ ਮਿਲੀ ਹੈ। ਦੱਸ ਦੇਈਏ ਕਿ ਭਾਰਤੀ ਹਵਾਈ ਫ਼ੌਜ ਵਿਚ ਗਰੁੱਪ ਕੈਪਟਨ ਸੈਨਾ ਵਿਚ ਕਰਨਲ ਦੇ ਬਰਾਬਰ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਅੱਤਵਾਦੀ-ਗੈਂਗਸਟਰ ਗੱਠਜੋੜ 'ਤੇ NIA ਨੇ ਮਾਰੀ ਇਕ ਹੋਰ ਸੱਟ; ਰਿੰਦਾ, ਬਿਸ਼ਨੋਈ ਤੇ ਬੰਬੀਹਾ ਗਰੁੱਪ ਖ਼ਿਲਾਫ਼ ਐਕਸ਼ਨ
ਸ਼ਾਲਿਜਾ ਪੰਜਾਬ ਦੇ ਲੁਧਿਆਣਾ ਦੀ ਰਹਿਣ ਵਾਲੀ ਹੈ। ਉਸ ਦੀ ਪੜ੍ਹਾਈ ਵੀ ਲੁਧਿਆਣਾ ਵਿਚ ਹੋਈ ਹੈ। ਉਸ ਦਾ ਇਕ ਪੁੱਤਰ ਵੀ ਹੈ। ਸ਼ਾਲਿਜਾ ਚੇਤਕ ਤੇ ਚੀਤਾ ਹੈਲੀਕਾਪਟਰ ਉਡਾਉਂਦੀ ਰਹੀ ਹੈ। ਉਸ ਦੇ ਨਾਂ ਕਈ ਰਿਕਾਰਡ ਵੀ ਦਰਜ ਹਨ। ਗਰੁੱਪ ਕੈਪਟਨ ਸ਼ਾਲਿਜਾ ਧਾਮੀ ਇਕ ਯੋਗ ਫਲਾਇੰਗ ਇੰਸਟ੍ਰਕਟਰ ਹੈ।
ਉਨ੍ਹਾਂ ਨੂੰ 2003 ਵਿਚ ਹੈਲੀਕਾਪਟਰ ਪਾਇਲਟ ਵਜੋਂ ਕਮਿਸ਼ਨ ਕੀਤਾ ਗਿਆ ਸੀ। ਉਨ੍ਹਾਂ ਕੋਲ 2800 ਘੰਟੇ ਤੋਂ ਵੱਧ ਉਡਾਨ ਭਰਣ ਦਾ ਤਜ਼ੁਰਬਾ ਹੈ। ਉਨ੍ਹਾਂ ਨੇ ਪੱਛਮੀ ਖੇਤਰ ਵਿਚ ਇਕ ਯੂਨਿਟ ਦੇ ਫਲਾਇੰਗ ਕਮਾਂਡਰ ਵਜੋਂ ਵੀ ਕੰਮ ਕੀਤਾ ਹੈ। ਇਸ ਸਮੇਂ ਉਨ੍ਹਾਂ ਦੀ ਤਾਇਨਾਤੀ ਫਰੰਟਲਾਈਨ ਕਮਾਨ ਹੈੱਡਕੁਆਰਟਰ ਦੀ ਆਪ੍ਰੇਸ਼ਨ ਬ੍ਰਾਂਚ ਵਿਚ ਹੈ।
ਇਹ ਖ਼ਬਰ ਵੀ ਪੜ੍ਹੋ - ਭਾਈਚਾਰੇ ਦੀ ਮਿਸਾਲ: ਮੁਸਲਮਾਨ ਜੋੜੇ ਨੇ ਮੰਦਰ 'ਚ ਕਰਵਾਇਆ ਨਿਕਾਹ, ਹਿੰਦੂ ਰੀਤਾਂ ਨਾਲ ਹੋਇਆ ਬਾਰਾਤ ਦਾ ਸੁਆਗਤ
ਦੱਸ ਦੇਈਏ ਕਿ 1994 ਵਿਚ ਪਹਿਲੀ ਵਾਰ ਭਾਰਤੀ ਹਵਾਈ ਫ਼ੌਜ ਵਿਚ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ। ਉਸ ਵੇਲੇ ਉਨ੍ਹਾਂ ਨੂੰ ਨਾਨ-ਕਾਂਬੈਟ ਰੋਲ ਦਿੱਤਾ ਜਾਂਦਾ ਸੀ। ਦਿੱਲੀ ਹਾਈਕੋਰਟ ਵਿਚ ਚੱਲੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਹਵਾਈ ਫ਼ੌਜ ਵਿਚ ਔਰਤਾਂ ਨੂੰ ਪੁਰਸ਼ਾਂ ਦੇ ਹਮਰੁਤਬਾ ਕਮਿਸ਼ਨ ਲੈਣ ਦਾ ਹੱਕ ਮਿਲਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵਿਜੀਲੈਂਸ ਵੱਲੋਂ ਨੌਕਰੀ ਦਿਵਾਉਣ ਬਦਲੇ ਰਿਸ਼ਵਤ ਲੈਣ ਵਾਲੇ 2 ਰੇਲਵੇ ਮੁਲਾਜ਼ਮਾਂ ਤੇ ਇਕ ਹੋਰ ਖ਼ਿਲਾਫ਼ ਪਰਚਾ ਦਰਜ
NEXT STORY