ਮੇਰਠ (ਉੱਤਰ ਪ੍ਰਦੇਸ਼), (ਭਾਸ਼ਾ)- ਮੇਰਠ ਦੇ ਮਸ਼ਹੂਰ ਸੌਰਭ ਕਤਲ ਕਾਂਡ ਦੇ 8 ਮਹੀਨਿਆਂ ਬਾਅਦ ਮੁਲਜ਼ਮ ਮੁਸਕਾਨ ਰਸਤੋਗੀ ਦਾ ਪਰਿਵਾਰ ਹੁਣ ਸ਼ਹਿਰ ਛੱਡਣ ਦੀ ਤਿਆਰੀ ਕਰ ਰਿਹਾ ਹੈ। ਬੁੱਧਵਾਰ ਨੂੰ ਬ੍ਰਹਮਪੁਰੀ ਥਾਣਾ ਖੇਤਰ ਦੇ ਇੰਦਰਾਨਗਰ ’ਚ ਉਨ੍ਹਾਂ ਦੇ ਘਰ ਦੇ ਬਾਹਰ ‘ਘਰ ਵਿਕਾਊ ਹੈ’ ਦਾ ਪੋਸਟਰ ਲੱਗਿਆ ਦੇਖਿਆ ਗਿਆ। ਮੁਸਕਾਨ ਦੇ ਪਿਤਾ ਪ੍ਰਮੋਦ ਰਸਤੋਗੀ ਨੇ ਕਿਹਾ ਕਿ ਪਰਿਵਾਰ ਹੁਣ ਮੇਰਠ ’ਚ ਨਹੀਂ ਰਹਿਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਇੱਥੇ ਹੁਣ ਸਿਰਫ਼ ਬੁਰੀਆਂ ਯਾਦਾਂ ਹੀ ਬਚੀਆਂ ਹਨ। ਅਸੀਂ ਮੇਰਠ ਛੱਡ ਕੇ ਨਵੀਂ ਸ਼ੁਰੂਆਤ ਕਰਾਂਗੇ। ਪ੍ਰਮੋਦ ਦੀ ਪਤਨੀ ਕਵਿਤਾ ਅਤੇ ਬੇਟੇ ਰਾਹੁਲ ਨੇ ਵੀ ਇਸ ਫੈਸਲੇ ਦਾ ਸਮਰਥਨ ਕੀਤਾ।
ਰਸਤੋਗੀ ਨੇ ਦੱਸਿਆ ਕਿ 3 ਮਾਰਚ, 2025 ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਪਰਿਵਾਰ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੀ ਗਹਿਣਿਆਂ ਦੀ ਦੁਕਾਨ ’ਤੇ ਗਾਹਕਾਂ ਦਾ ਆਉਣਾ ਬੰਦ ਹੋ ਗਿਆ ਹੈ ਅਤੇ ਉਧਾਰ ਲੈਣ ਵਾਲਿਆਂ ਨੇ ਵੀ ਲੈਣ-ਦੇਣ ਬੰਦ ਕਰ ਦਿੱਤਾ ਹੈ। ਘਰ ’ਚ ਟਿਊਸ਼ਨ ਪੜ੍ਹਾਉਣ ਵਾਲੀ ਮੁਸਕਾਨ ਦੀ ਛੋਟੀ ਭੈਣ ਦੀ ਵੀ ਆਮਦਨ ਰੁਕ ਗਈ ਹੈ ਕਿਉਂਕਿ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਭੇਜਣਾ ਬੰਦ ਕਰ ਦਿੱਤਾ ਹੈ।
ਪੁਲਸ ਰਿਕਾਰਡ ਅਨੁਸਾਰ 3 ਮਾਰਚ ਨੂੰ ਮੁਸਕਾਨ ਰਸਤੋਗੀ ਨੇ ਆਪਣੇ ਪ੍ਰੇਮੀ ਸਾਹਿਲ ਸ਼ੁਕਲਾ ਨਾਲ ਮਿਲ ਕੇ ਆਪਣੇ ਪਤੀ ਸੌਰਭ ਰਾਜਪੂਤ ਦਾ ਕਤਲ ਕਰ ਦਿੱਤਾ ਸੀ। ਐੱਫ. ਆਈ. ਆਰ. ਅਨੁਸਾਰ ਦੋਵਾਂ ਨੇ ਸੌਰਭ ਦੀ ਲਾਸ਼ ਦੇ 4 ਟੁਕੜੇ ਕਰ ਕੇ ਇਕ ਡਰੰਮ ’ਚ ਪਾ ਕੇ ਸੀਮੈਂਟ ਭਰ ਦਿੱਤਾ ਸੀ ਅਤੇ ਵਾਰਦਾਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਭੱਜ ਗਏ ਸਨ। ਬਾਅਦ ’ਚ ਮੁਸਕਾਨ ਨੇ ਆਪਣੇ ਪਰਿਵਾਰ ਨੂੰ ਇਸ ਅਪਰਾਧ ਬਾਰੇ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਮੁਸਕਾਨ ਅਤੇ ਸਾਹਿਲ ਨੂੰ ਗ੍ਰਿਫ਼ਤਾਰ ਕਰ ਕੇ 19 ਮਾਰਚ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਗਿਆ।
ਜੇਲ ’ਚ ਖੇਤੀਬਾੜੀ ਦੇ ਕੰਮ ’ਚ ਲੱਗਾ ਹੈ ਮੁਲਜ਼ਮ ਸਾਹਿਲ
ਸੂਤਰਾਂ ਅਨੁਸਾਰ ਮੁਸਕਾਨ ਗਰਭਵਤੀ ਹੈ। ਸੌਰਭ ਦੇ ਪਰਿਵਾਰ ਨੇ ਕਿਹਾ ਹੈ ਕਿ ਬੱਚੇ ਦਾ ਡੀ. ਐੱਨ. ਏ. ਟੈਸਟ ਕਰਵਾਇਆ ਜਾਵੇਗਾ ਅਤੇ ਜੇ ਬੱਚਾ ਸੌਰਭ ਦਾ ਹੋਇਆ ਤਾਂ ਪਰਿਵਾਰ ਉਸ ਨੂੰ ਸਵੀਕਾਰ ਕਰੇਗਾ, ਨਹੀਂ ਤਾਂ ਨਹੀਂ। ਪੁਲਸ ਅਨੁਸਾਰ ਮੁਲਜ਼ਮ ਸਾਹਿਲ ਇਸ ਸਮੇਂ ਜੇਲ ’ਚ ਖੇਤੀਬਾੜੀ ਦੇ ਕੰਮ ’ਚ ਲੱਗਾ ਹੋਇਆ ਹੈ ਅਤੇ ਸਿਰਫ਼ ਉਸ ਦੀ ਨਾਨੀ ਅਤੇ ਭਰਾ ਹੀ ਉਸ ਨੂੰ ਮਿਲਣ ਆਉਂਦੇ ਹਨ, ਜਦਕਿ ਮੁਸਕਾਨ ਦੇ ਪਰਿਵਾਰ ਨੇ ਉਸ ਨਾਲ ਸਾਰੇ ਸਬੰਧ ਖਤਮ ਕਰ ਦਿੱਤੇ ਹਨ।
ਆਈ. ਆਈ. ਟੀ. ਮਦਰਾਸ ਨੇ ਸ਼ੂਗਰ ਦੇ ਮਰੀਜ਼ਾਂ ਲਈ ਸਸਤਾ ਯੰਤਰ ਬਣਾਇਆ
NEXT STORY