ਵੈੱਬ ਡੈਸਕ- ਬੈਂਕ 'ਚ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਨੇ ਮੈਨੇਜਰ (ਸਕਿਓਰਿਟੀ) ਅਤੇ ਡਿਪਟੀ ਮੈਨੇਜਰ (ਸਕਿਓਰਿਟੀ) ਲਈ ਭਰਤੀਆਂ ਕੱਢੀਆਂ ਹਨ।
ਅਹੁਦਿਆਂ ਦਾ ਵੇਰਵਾ
ਕੁੱਲ 60 ਅਹੁਦੇ ਭਰੇ ਜਾਣਗੇ। ਜਨਰਲ, ਐੱਸਸੀ, ਐੱਸਟੀ, ਓਬੀਸੀ ਅਤੇ ਈਡਬਲਿਊਐੱਸ ਸਾਰੇ ਕੈਟੇਗਰੀ ਨੂੰ ਮਿਲਾ ਕੇ ਇਹ ਅਹੁਦੇ ਹਨ।
ਆਖ਼ਰੀ ਤਾਰੀਕ
ਉਮੀਦਵਾਰ 25 ਨਵੰਬਰ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਮੈਨੇਜਰ ਸਕਿਰਿਓਟੀ : ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ 'ਚ ਗਰੈਜੂਏਸ਼ਨ ਕੀਤੀ ਹੋਵੇ। ਇਸ ਦੇ ਨਾਲ ਹੀ ਉਮੀਦਵਾਰ ਭਾਰਤੀ ਫ਼ੌਜ ਜਾਂ ਇਸ ਤੋਂ ਉੱਪਰ ਦਾ ਅਧਿਕਾਰੀ ਹੋਣਾ ਚਾਹੀਦਾ ਹੈ।
ਡਿਪਟੀ ਮੈਨੇਜਰ ਸਕਿਓਰਟੀ : ਇਸ ਲਈ ਵੀ ਗਰੈਜੂਏਸ਼ਨ ਚਾਹੀਦੀ ਹੈ। ਉਮੀਦਵਾਰ ਭਾਰਤੀ ਫ਼ੌਜ 'ਚ ਕੈਪਟਨ ਜਾਂ ਉਸ ਤੋਂ ਉੱਪਰ ਦੇ ਰੈਂਕ ਦਾ ਅਧਿਕਾਰੀ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 25 ਤੋਂ 40 ਸਾਲ ਤੈਅ ਕੀਤੀ ਗਈ ਹੈ। ਰਾਖਵਾਂਕਰਨ ਵਰਗਾਂ ਦੇ ਹਿਸਾਬ ਨਾਲ ਛੋਟ ਵੀ ਮਿਲੇਗੀ।
ਤਨਖਾਹ
ਮੈਨੇਜਰ (ਸਕਿਓਰਿਟੀ) ਨੂੰ 85,920 ਤੋਂ 1,05,820 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ
ਡਿਪਟੀ ਮੈਨੇਜਰ (ਸਕਿਓਰਿਟੀ) ਨੂੰ 64,820 ਤੋਂ 93,960 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
HDFC ਬੈਂਕ ਦੇ ਗਾਹਕਾਂ ਲਈ ਜ਼ਰੂਰੀ ਖ਼ਬਰ! 4 ਘੰਟੇ ਬੰਦ ਰਹਿਣ ਵਾਲੀਆਂ ਹਨ ਡਿਜੀਟਲ ਸੇਵਾਵਾਂ
NEXT STORY