ਨਵੀਂ ਦਿੱਲੀ — ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੱਜਣ ਕੁਮਾਰ ਨੂੰ ਸਿਹਤ ਦੀ ਜਾਂਚ ਲਈ ਵੀਰਵਾਰ ਸਵੇਰੇ 10.30 ਵਜੇ ਏਮਜ਼ ਦੇ ਡਾਕਟਰਾਂ ਦੇ ਇਕ ਬੋਰਡ ਸਾਹਮਣੇ ਪੇਸ਼ ਕਰਨ ਦਾ ਅੱਜ ਭਾਵ ਬੁੱਧਵਾਰ ਹੁਕਮ ਦਿੱਤਾ। ਚੀਫ ਜਸਟਿਸ ਐੱਸ.ਏ.ਬੋਬੜੇ, ਜਸਟਿਸ ਬੀ.ਆਰ.ਗਵਈ ਅਤੇ ਜਸਟਿਸ ਸੂਰਿਆਕਾਂਤ 'ਤੇ ਅਧਾਰਿਤ ਬੈਂਚ ਨੇ ਕਿਹਾ ਕਿ ਮੈਡੀਕਲ ਬੋਰਡ ਇਹ ਦੇਖੇਗਾ ਕਿ ਸੱਜਣ ਕੁਮਾਰ ਨੂੰ ਏਮਜ਼ 'ਚ ਭਰਤੀ ਕਰਨ ਦੀ ਲੋੜ ਹੈ ਜਾਂ ਨਹੀਂ।
ਮਾਣਯੋਗ ਬੈਂਚ ਨੇ ਕਿਹਾ ਕਿ ਮੈਡੀਕਲ ਬੋਰਡ ਨੂੰ ਇਕ ਹਫਤੇ ਅੰਦਰ ਆਪਣੀ ਰਿਪੋਰਟ ਡਵੀਜ਼ਨ ਬੈਂਚ ਦੇ ਹਵਾਲੇ ਕਰਨੀ ਹੋਵੇਗੀ। ਸੁਣਵਾਈ ਦੌਰਾਨ ਸੱਜਣ ਕੁਮਾਰ ਦੇ ਵਕੀਲ ਨੇ ਕਿਹਾ ਕਿ ਉਸ ਦੇ ਮੁਵਕਿਲ ਦਾ ਭਾਰ 67 ਕਿਲੋ ਤੋਂ ਘਟ ਕੇ 53 ਕਿਲੋ ਰਹਿ ਗਿਆ ਹੈ। ਦੂਜੇ ਪਾਸੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਏਮਜ਼ ਦੇ ਡਾਕਟਰਾਂ ਦੀ ਇਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ 10 ਦਸੰਬਰ ਨੂੰ 8 ਡਾਕਟਰਾਂ ਦੀ ਟੀਮ ਨੇ ਜਾਂਚ ਕੀਤੀ ਸੀ। ਸੱਜਣ ਕੁਮਾਰ ਦੇ ਸਭ ਅੰਗ ਠੀਕ ਢੰਗ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਸਿਰਫ ਬਲੱਡ ਪ੍ਰੈਸ਼ਰ ਸਬੰਧੀ ਬੀਮਾਰੀ ਹੈ। ਹੋਰ ਕੋਈ ਪ੍ਰੇਸ਼ਾਨੀ ਨਹੀਂ।
ਜ਼ਿਕਰਯੋਗ ਹੈ ਕਿ ਸੱਜਣ ਕੁਮਾਰਲ ਨੇ ਤਬੀਅਤ ਖਰਾਬ ਦਾ ਹਵਾਲਾ ਦੇ ਕੇ ਕੋਰਟ ਤੋਂ ਜ਼ਮਾਨਤ ਦੇਣ ਦੀ ਅਪੀਲ ਕੀਤੀ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸੱਜਣ ਕੁਮਾਰ ਦੀ ਤਬੀਅਤ ਠੀਕ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਜਾਵੇ।
ਮਹਾਰਾਸ਼ਟਰ: ਕੰਧ ’ਤੇ ਚੜ੍ਹ ਕੇ ਵਿਦਿਆਰਥੀਆਂ ਨੂੰ ਦਿੱਤੀਆਂ ‘ਪਰਚੀਆਂ’
NEXT STORY