ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਦਿੱਲੀ-NCR ਪ੍ਰਦੂਸ਼ਣ ਨੂੰ ਲੈ ਕੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (AQMC) ਨੂੰ ਝਾੜ ਪਾਈ ਹੈ। ਸੁਪਰੀਮ ਕੋਰਟ ਨੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਕਾਰਨ ਹਵਾ ਪ੍ਰਦੂਸ਼ਣ 'ਤੇ ਰੋਕ ਲਗਾਉਣ 'ਚ ਅਸਫਲ ਰਹਿਣ 'ਤੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੂੰ ਝਾੜ ਪਾਈ।
ਇਹ ਵੀ ਪੜ੍ਹੋ- ਆਧਾਰ-ਪੈਨ ਕਾਰਡ ਦਾ ਵੇਰਵਾ ਉਜਾਗਰ ਕਰਨ ਵਾਲੀਆਂ ਵੈੱਬਸਾਈਟਾਂ 'ਤੇ ਸਰਕਾਰ ਦਾ ਵੱਡਾ ਐਕਸ਼ਨ
ਜਸਟਿਸ ਆਭਾ ਐਸ. ਓਕਾ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਕਿਹਾ ਕਿ ਹਵਾ ਗੁਣਵੱਤਾ ਪੈਨਲ ਨੂੰ ਆਪਣੀ ਪਹੁੰਚ 'ਚ ਵਧੇਰੇ ਸਰਗਰਮ ਹੋਣ ਦੀ ਲੋੜ ਹੈ। ਕੋਰਟ ਨੇ ਇਸ ਗੱਲ 'ਤੇ ਵੀ ਹੈਰਾਨੀ ਜਤਾਈ ਕਿ ਕਮਿਸ਼ਨ ਦੀ ਸਬ-ਕਮੇਟੀ ਦੀ ਬੈਠਕ ਸਾਲ ਵਿਚ ਸਿਰਫ 4 ਵਾਰ ਹੁੰਦੀ ਹੈ। ਕੋਰਟ ਨੇ ਬੈਠਕਾਂ ਦਾ ਬਿਊਰਾ ਵੀ ਮੰਗਿਆ ਹੈ।
ਇਹ ਵੀ ਪੜ੍ਹੋ- ਸਕੂਲ 'ਚ ਸਿਹਤ ਵਿਗੜਨ ਕਾਰਨ ਮਾਸੂਮ ਦੀ ਮੌਤ, ਬੇਹੋਸ਼ੀ ਦੀ ਹਾਲਤ 'ਚ ਭੇਜਿਆ ਸੀ ਘਰ
ਸੁਪਰੀਮ ਕੋਰਟ ਨੇ ਕਿਹਾ ਕਿ ਪਰਾਲੀ ਸਾੜਨ ਵਾਲੇ ਬਦਲਵੇਂ ਉਪਕਰਨਾਂ ਦੀ ਜ਼ਮੀਨੀ ਪੱਧਰ 'ਤੇ ਵਰਤੋਂ ਯਕੀਨੀ ਬਣਾਉਣ ਲਈ ਯਤਨਾਂ ਦੀ ਲੋੜ ਹੈ। ਇਸ ਨੇ ਪੈਨਲ ਨੂੰ ਇਕ ਬਿਹਤਰ ਪਾਲਣਾ ਰਿਪੋਰਟ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ। ਕਮਿਸ਼ਨ ਤੋਂ ਇਹ ਵੀ ਯਕੀਨੀ ਕਰਨ ਨੂੰ ਕਿਹਾ ਹੈ ਕਿ ਕਿਸਾਨਾਂ ਨੂੰ ਪਰਾਲੀ ਨਸ਼ਟ ਕਰਨ ਲਈ ਦਿੱਤੀਆਂ ਗਈਆਂ ਮਸ਼ੀਨਾਂ ਦਾ ਇਸਤੇਮਾਲ ਹੋਵੇ।
ਇਹ ਵੀ ਪੜ੍ਹੋ- ਖ਼ੌਫਨਾਕ ਮੰਜ਼ਰ; ਲਾਵਾਰਿਸ ਕਾਰ 'ਚੋਂ ਮਿਲੀਆਂ ਇਕ ਹੀ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਣਾਂ ਦਰਮਿਆਨ 13 ਬਾਗੀਆਂ 'ਤੇ ਕਾਂਗਰਸ ਦਾ ਐਕਸ਼ਨ, 6 ਸਾਲ ਲਈ ਪਾਰਟੀ 'ਚੋਂ ਕੱਢਿਆ
NEXT STORY