ਹਰਿਆਣਾ (ਵਾਰਤਾ)- ਹਰਿਆਣਾ ਕਾਂਗਰਸ ਨੇ ਸ਼ੁੱਕਰਵਾਰ ਨੂੰ ਪਾਰਟੀ ਨਾਲ ਬਗਾਵਤ ਕਰਦਿਆਂ ਵਿਧਾਨ ਸਭਾ ਚੋਣਾਂ ਲੜ ਰਹੇ 13 ਬਾਗੀਆਂ ਨੂੰ ਪਾਰਟੀ 'ਚੋਂ ਕੱਢ ਦਿੱਤਾ। ਸੂਬਾ ਕਾਂਗਰਸ ਪ੍ਰਧਾਨ ਉਦੈ ਭਾਨ ਵੱਲੋਂ ਇੱਥੇ ਜਾਰੀ ਬਿਆਨ ਅਨੁਸਾਰ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਵਿਰੁੱਧ ਚੋਣ ਲੜਨ ਵਾਲੇ ਬਾਗੀਆਂ ਵਿਰੁੱਧ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਦੋਸ਼ ਹੇਠ ਕਾਰਵਾਈ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ 6 ਸਾਲਾਂ ਲਈ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ।
ਉਨ੍ਹਾਂ 'ਚ ਨਰੇਸ਼ ਢਾਂਡੇ (ਗੁਹਲਾ ਰਾਖਵਾਂ), ਪ੍ਰਦੀਪ ਗਿੱਲ (ਜੀਂਦ), ਸੱਜਣ ਸਿੰਘ ਢੁੱਲ ਅਤੇ ਸੁਨੀਤਾ ਬੱਟਨ (ਪੁੰਡਰੀ), ਰਾਜੀਵ ਗੌਂਡਰ ਅਤੇ ਦਿਆਲ ਸਿੰਘ ਸਿਰੋਹੀ (ਨੀਲੋਖੇੜੀ ਰਾਖਵਾਂ), ਵਿਜੇ ਜੈਨ (ਪਾਨੀਪਤ ਦਿਹਾਤੀ), ਦਿਲਬਾਗ ਸੰਦਿਲ (ਉਚਾਨਾ ਕਲਾਂ), ਅਜੀਤ ਫੋਗਾਟ (ਦਾਦਰੀ), ਅਭਿਜੀਤ ਸਿੰਘ (ਭਿਵਾਨੀ), ਸਤਬੀਰ ਰਤੇਰਾ, ਨੀਤੂ ਮਾਨ (ਪ੍ਰਿਥਲਾ) ਅਤੇ ਅਨੀਤਾ ਢੁੱਲ ਬਡਸੀਕਰੀ (ਕਲਾਇਤ) ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਪ੍ਰਦੇਸ਼ ਪਹੁੰਚੀ ਕਰੂਜ਼ਰ ਕਿਸ਼ਤੀ, ਗੋਬਿੰਦ ਸਾਗਰ ਝੀਲ 'ਚ ਜਲਦ ਸ਼ੁਰੂ ਹੋਵੇਗਾ ਕੰਮ
NEXT STORY