ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਰਲ ਦੇ ਸਬਰੀਮਾਲਾ ਮੰਦਰ ਸਮੇਤ ਪੂਰੇ ਦੇਸ਼ ਦੇ ਧਾਰਮਕ ਅਸਥਾਨਾਂ ਵਿਚ ਵੱਖ-ਵੱਖ ਧਰਮਾਂ ਦੀਆਂ ਔਰਤਾਂ ਨਾਲ ਹੋਣ ਵਾਲੇ ਭੇਦਭਾਵ ਦੇ ਮਾਮਲਿਆਂ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਵੱਖ-ਵੱਖ ਪਾਰਟੀਆਂ ਦੇ ਵਕੀਲਾਂ ਨੂੰ 17 ਜਨਵਰੀ ਨੂੰ ਬੈਠਕ ਕਰਨ ਦਾ ਨਿਰਦੇਸ਼ ਦਿੱਤਾ ਹੈ ਤਾਂ ਕਿ ਪ੍ਰਮਾਣਿਕ ਨਿਰਦੇਸ਼ ਦਿੱਤਾ ਜਾ ਸਕੇ। ਇਹ ਬੈਠਕ ਧਾਰਮਕ ਮਾਮਲਿਆਂ ਵਿਚ ਕੋਰਟ ਕਿਸ ਹੱਦ ਤੱਕ ਦਖਲ ਦੇ ਸਕਦੀ ਹੈ, ਇਸ ’ਤੇ ਵਿਚਾਰ ਲਈ ਹੋਵੇਗੀ ਜਿਸ ਵਿਚ ਕੋਰਟ ਨੂੰ ਵਿਚਾਰ ਲਈ ਭੇਜੇ ਗਏ ਸਵਾਲਾਂ ਨੂੰ ਨਵੇਂ ਸਿਰਿਓਂ ਹੋਰ ਸਪੱਸ਼ਟ ਕੀਤਾ ਜਾਵੇਗਾ। ਮਾਮਲੇ ਵਿਚ 3 ਹਫਤਿਆਂ ਬਾਅਦ 9 ਮੈਂਬਰੀ ਬੈਂਚ ਫਿਰ ਸੁਣਵਾਈ ਕਰੇਗੀ।
ਚੰਦਾ ਕੋਚਰ ਕੋਲੋਂ 340 ਕਰੋੜ ਰੁਪਏ ਵਸੂਲਣ ਲਈ ਬੈਂਕ ਦੀ ਅਦਾਲਤ ’ਚ ਰਿਟ ਦਾਇਰ
NEXT STORY