ਗਯਾ-ਬਿਹਾਰ ਦੇ ਗਯਾ ਜ਼ਿਲੇ 'ਚ ਅੱਜ ਸਵੇਰੇ ਇਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਸਕੂਲ ਬੱਸ ਪਲਟਣ ਨਾਲ 25 ਵਿਦਿਆਰਥੀ ਜ਼ਖਮੀ ਹੋ ਗਏ। ਹਾਦਸਾ ਗਯਾ ਦੇ ਨੇੜੇ ਗਹੋਰ ਘਾਟੀ ਦੇ ਕੋਲ ਹੋਇਆ। ਹਾਦਸੇ ਦੀ ਜਾਣਕਾਰੀ ਮਿਲਦਿਆ ਹੀ ਮੌਕੇ 'ਤੇ ਪੁਲਸ ਪਹੁੰਚੀ ਅਤੇ ਜ਼ਖਮੀ ਵਿਦਿਆਰਥੀਆਂ ਨੂੰ ਹਸਪਤਾਲ 'ਚ ਲਿਜਾਇਆ ਗਿਆ।
ਘੁੰਮਣ ਜਾ ਰਹੇ ਸਨ ਵਿਦਿਆਰਥੀ-
ਰੋਹਤਾਸ ਜ਼ਿਲੇ ਦੇ ਚੇਨਾਰੀ ਸੰਤ ਪਲੱਸ ਸਕੂਲ ਦੇ ਵਿਗਿਆਰਥੀ ਮੁੱਖ ਮੰਤਰੀ ਸੈਰ ਸਪਾਟਾ ਯੋਜਨਾ ਦੇ ਤਹਿਤ ਟੂਰ ਦੇ ਲਈ ਰਾਜਗੀਰ ਜਾ ਰਹੇ ਸਨ। ਸ਼ਨੀਵਾਰ ਨੂੰ ਜਿਵੇਂ ਹੀ ਬੱਸ ਗਯਾ ਦੇ ਕੋਲ ਪਹੁੰਚੀ ਡਰਾਈਵਰ ਨੂੰ ਨੀਂਦ ਆ ਗਈ। ਇਸ ਕਾਰਨ ਬੱਸ ਅਨਕੰਟਰੋਲ ਹੋ ਕੇ ਤਿੰਨ ਵਾਰ ਪਲਟੀ।
5 ਬੱਚਿਆਂ ਦੀ ਹਾਲਚ ਗੰਭੀਰ-
ਇਸ ਹਾਦਸੇ 'ਚ 20 ਵਿਦਿਆਰਥੀਆਂ ਨੂੰ ਹਲਕੀਆਂ ਸੱਟਾਂ ਲੱਗੀਆਂ ਪਰ 5 ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਜ਼ਖਮੀ ਹੋ ਗਏ। ਬੱਸ 'ਚ ਕੁੱਲ 35 ਵਿਦਿਆਰਥੀ ਸਨ। ਇਸ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਲਈ ਪੁਲਸ ਜੁੱਟੀ ਹੋਈ ਹੈ।
ਰੋਹਤਾਂਗ 'ਚ ਭਾਰੀ ਬਰਫਬਾਰੀ, ਮੁਸ਼ੱਕਤ ਤੋਂ ਬਾਅਦ ਸੁਰੱਖਿਅਤ ਕੱਢੇ 100 ਲੋਕ
NEXT STORY