ਨਵੀਂ ਦਿੱਲੀ, ਮੁੰਬਈ(ਅਨਸ) : ਦਿੱਲੀ ’ਚ ਕੋਰੋਨਾ ਵਾਇਰਸ ਦੀ ਲਪੇਟ ’ਚ ਪੁਲਸ ਮੁਲਾਜ਼ਮ ਵੀ ਆ ਰਹੇ ਹਨ। ਐਤਵਾਰ ਨੂੰ ਇਕ ਹੋਰ ਅਸਿਸਟੈਂਟ ਸਬ ਇੰਸਪੈਕਟਰ ( ਏ.ਐੱਸ.ਆਈ.) ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ। ਪੁਲਸ ਮੁਲਾਜ਼ਮ ਦਾ ਨਾਂ ਸ਼ੇਸ਼ਮਣੀ ਪਾਂਡੇ ਹੈ ਅਤੇ ਉਹ ਫਿਗਰਪਿ੍ਰੰਟ ਐਕਸਪਰਟ ਸਨ।
26 ਮਈ ਨੂੰ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਵਿਟ ਆਈ ਸੀ। ਹਾਲਤ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਆਰਮੀ ਬੇਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਤਾਇਨਾਤੀ ਸ੍ਰੈਂਟਲ ਡਿਸਟ੍ਰਿਕਟ ’ਚ ਹੋਈ ਸੀ, ਸਿਹਤ ਜ਼ਿਆਦਾ ਵਿਗੜ ਗਈ ਅਤੇ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਤੋਂ ਪਹਿਲਾਂ ਦਿੱਲੀ ਪੁਲਸ ਦੇ ਕਾਂਸਟੇਪਲ ਅਮਿਤ ਰਾਣਾ ਦੀ ਵੀ ਮੌਤ ਕੋਰੋਨਾ ਨਾਲ ਹੋਈ ਸੀ। ਦੂਜੇ ਪਾਸੇ, ਕੋਵਿਡ-19 ਨਾਲ ਜੂਝ ਰਹੇ ਮਹਾਰਾਸ਼ਟਰ ’ਚ ਫਰਟੰਲਾਈਨ ’ਤੇ ਮੁਸਤੈਦ ਪੁਲਸ ਮੁਲਾਜ਼ਮ ’ਚ ਕੋਰੋਨਾ ਵਧਦਾ ਹੀ ਜਾ ਰਿਹਾ ਹੈ। ਪਿਛਲੇ 24 ਘੰਟਿਆਂ ’ਚ 91 ਪੁਲਸ ਮੁਲਾਜ਼ਮ ਪਾਜ਼ੇਟਿਵ ਆਉਣ ਦੇ ਨਾਲ ਹੀ ਕੁੱਲ ਗਿਣਤੀ 2416 ਪਹੁੰਚ ਗਈ ਹੈ। ਇਸ ਵਾਇਰਸ ਕਾਰਣ 26 ਮੁਲਾਜ਼ਮ ਵੀ ਦਮ ਤੋੜ ਚੁੱਕੇ ਹਨ।
ਮਹਾਰਾਸ਼ਟਰ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ 24 ਘੰਟਿਆਂ ’ਚ ਸੂਬਾ ਪੁਲਸ ’ਚ ਕੋਰੋਨਾ ਵਾਇਰਸ ਦੇ 91 ਨਵੇਂ ਮਾਮਲੇ ਆਏ। ਲਗਭਗ 1 ਹਜ਼ਾਰ ਪੁਲਸ ਮੁਲਾਜ਼ਮ ਠੀਕ ਵੀ ਹੋ ਚੁੱਕੇ ਹਨ। ਪੁਲਸ ’ਚ ਹੁਣ 1421 ਐਕਟੀਵ ਮਾਮਲੇ ਮੌਜੂਦ ਹਨ, ਜਿਨ੍ਹਾਂ ’ਚ 183 ਪੁਲਸ ਅਧਿਕਾਰੀ ਅਤੇ 1238 ਕਾਂਸਟੇਬਲ ਰੈਂਕ ਦੇ ਮੁਲਾਜ਼ਮ ਸ਼ਾਮਲ ਹਨ।
ਦੁਨੀਆ ਭਰ 'ਚ ਕੋਰੋਨਾ ਤੋਂ ਪ੍ਰਭਾਵਿਤਾਂ ਦੀ ਗਿਣਤੀ ਹੋਈ 60 ਲੱਖ ਤੋਂ ਪਾਰ, 3.69 ਲੱਖ ਲੋਕਾਂ ਦੀ ਮੌਤ
NEXT STORY