ਜੈਪੁਰ — ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਜ਼ਿੰਦਗੀ 'ਤੇ ਖਤਰੇ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਦੇਸ਼ ਭਰ 'ਚ ਪਹਿਲੇ ਪੜਾਅ 'ਚ 31 ਮਾਰਚ ਤਕ ਧਾਰਾ 144 ਲਾਗੂ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਹਨ। ਗਹਿਲੋਤ ਨੇ ਝੁੰਝੁੰਨੂੰ 'ਚ ਜਿਸ ਸਥਾਨ 'ਤੇ ਕੋਰੋਨਾ ਵਾਇਰਸ ਤੋਂ ਪੀੜਤ ਤਿੰਨ ਰੋਗੀ ਪਾਏ ਗਏ ਹਨ, ਉਥੇ ਅਗਲੇ ਦੋ ਦਿਨ ਤਕ ਮਰੀਜ਼ਾਂ ਦੇ ਘਰ ਤੋਂ ਇਕ ਕਿਲੋਮੀਟਰ ਦੇ ਦਾਇਰੇ 'ਚ ਕਰਫਿਊ ਲਗਾਏ ਜਾਣ ਦੇ ਨਿਰਦੇਸ਼ ਦਿੱਤੇ ਹਨ ਤਾਂਕਿ ਹੋਰ ਲੋਕਾਂ 'ਚ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਵਿਦੇਸ਼ਾਂ 'ਚ ਹਵਾਈ ਮਾਰਗ ਤੋਂ ਆਉਣ ਵਾਲੇ ਯਾਤਰੀਆਂ ਨੂੰ ਹਵਾਈ ਅੱਡੇ ਨੇੜੇ ਸਥਿਤ ਹੋਟਲਾਂ 'ਚ ਠਹਿਰਾਕੇ ਉਨ੍ਹਾਂ ਦੀ ਪੂਰੀ ਸਕ੍ਰੀਨਿੰਗ ਕੀਤੀ ਜਾਵੇ। ਇਸ ਦੇ ਲਈ ਤਿੰਨ ਹੋਟਲਾਂ ਨੂੰ ਚੁਣਿਆ ਗਿਆ ਹੈ। ਜਾਂਚ 'ਚ ਲੱਛਣ ਸਾਹਮਣੇ ਆਉਣ 'ਤੇ ਅਜਿਹੇ ਵਿਅਕਤੀ ਨੂੰ 14 ਦਿਨ ਤਕ ਆਪਣੇ ਘਰ 'ਚ ਵੱਖ ਰਹਿਣ ਦਾ ਨਿਰਦੇਸ਼ ਦਿੱਤਾ ਜਾਵੇ।
ਕੋਰੋਨਾ ਵਾਇਰਸ : ਕਲ ਰਾਤ 8 ਵਜੇ ਦੇਸ਼ ਨੂੰ ਸੰਬੋਧਿਤ ਕਰਨਗੇ PM ਮੋਦੀ
NEXT STORY