ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ ਪੁਲਸ ਅਤੇ ਫ਼ੌਜ ਨੇ ਸ਼ਨੀਵਾਰ ਨੂੰ ਬਾਂਦੀਪੋਰਾ ਜ਼ਿਲ੍ਹੇ ਵਿਚ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਕਬਜ਼ੇ 'ਚੋਂ ਅਪਰਾਧਕ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਪੁਲਸ ਨੇ ਕਿਹਾ,''ਜੰਮੂ-ਕਸ਼ਮੀਰ ਪੁਲਸ ਅਤੇ ਫ਼ੌਜ ਨੇ ਇਕ ਮੁਹਿੰਮ ਦੌਰਾਨ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਅੱਤਵਾਦੀ ਦੀ ਪਛਾਣ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਬੇਗ ਮੁਹੱਲਾ ਫਤਿਹਪੋਰਾ ਵਾਸੀ ਇਮਤਿਆਜ਼ ਅਹਿਮਦ ਬੇਗ ਉਰਫ਼ ਈਨਾ ਭਾਈ ਵਜੋਂ ਹੋਈ ਹੈ।''
ਇਹ ਵੀ ਪੜ੍ਹੋ : ਪਿਓ ਨੇ 11 ਮਹੀਨੇ ਦੇ ਮਾਸੂਮ ਨੂੰ ਨਹਿਰ 'ਚ ਸੁੱਟਿਆ, ਕਿਹਾ- ਕੁਝ ਖਿਲਾ ਨਹੀਂ ਪਾ ਰਿਹਾ ਸੀ
ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਅੱਤਵਾਦੀ ਤੋਂ ਇਕ ਏ.ਕੇ. 47 ਰਾਈਫਲ, 2 ਏ.ਕੇ. ਮੈਗਜ਼ੀਨ ਅਤੇ 59 ਰਾਉਂਡ ਗੋਲਾ ਬਾਰੂਦ ਸਮੇਤ ਕੁਝ ਅਪਰਾਧਕ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਟਵੀਟ ਕਰਕੇ ਕਿਹਾ,''ਬਾਂਦੀਪੋਰਾ ਪੁਲਸ ਅਤੇ ਫ਼ੌਜ ਨੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਅੱਤਵਾਦੀ ਦੀ ਪਛਾਣ ਬੇਗ ਮੁਹੱਲਾ ਫਤਿਹਪੋਰਾ, ਬਾਰਾਮੂਲਾ ਇਮਤਿਆਜ਼ ਆਹ ਬੇਗ ਉਰਫ਼ ਈਨਾ ਭਾਈ ਵਜੋਂ ਹੋਈ ਹੈ। ਉਸ ਦੇ ਕਬਜ਼ੇ 'ਚੋਂ ਇਕ ਏ.ਕੇ. 47 ਰਾਈਫਲ, 2 ਏ.ਕੇ. ਮੈਗਜ਼ੀਨ ਅਤੇ 59 ਕਾਰਤੂਸ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਜਾਂਚ ਜਾਰੀ ਹੈ।''
ਇਹ ਵੀ ਪੜ੍ਹੋ : ਦਿੱਲੀ 'ਚ ਕਿਰਾਏਦਾਰ ਨੇ ਮਕਾਨ ਮਾਲਕ ਨੂੰ ਉਤਾਰਿਆ ਮੌਤ ਦੇ ਘਾਟ, ਲਾਸ਼ ਨਾਲ ਲਈ ਸੈਲਫੀ
ਹਰਿਆਣਾ ਦੇ ਮੁੰਡੇ ਦੀ ਵੱਡੀ ਪ੍ਰਾਪਤੀ, ਕੈਨੇਡਾ ’ਚ ਮਿਲੀ 2 ਕਰੋੜ ਦੀ ਸਕਾਲਰਸ਼ਿਪ
NEXT STORY