ਜੈਪੁਰ (ਭਾਸ਼ਾ)- ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਵਿਚ ਇਕ ਪਿਓ ਵੱਲੋਂ ਆਪਣੇ 11 ਮਹੀਨੇ ਦੇ ਪੁੱਤਰ ਨੂੰ ਨਹਿਰ ਵਿਚ ਸੁੱਟਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਪੁਲਸ ਅਨੁਸਾਰ ਪਿਓ ਨੇ ਆਪਣੇ ਪੁੱਤਰ ਨੂੰ ਇਸ ਲਈ ਨਹਿਰ 'ਚ ਸੁੱਟ ਦਿੱਤਾ, ਕਿਉਂਕਿ ਉਹ ਉਸ ਨੂੰ ਕੁਝ ਖਿਲਾ ਨਹੀਂ ਪਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਦੀ ਹੈ ਅਤੇ ਪੁਲਸ ਨੇ ਲਾਸ਼ ਬਰਾਮਦ ਕਰ ਕੇ ਬੱਚੇ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਤਾਬਕ ਗੁਜਰਾਤ ਦਾ ਰਹਿਣ ਵਾਲਾ ਮੁਕੇਸ਼ ਬੇਰਵਾਲ ਆਪਣੀ ਪਤਨੀ ਊਸ਼ਾ ਅਤੇ ਪੁੱਤਰ ਰਾਜਵੀਰ ਨਾਲ ਜਾਲੌਰ ਦੇ ਸਾਂਚੌਰ ਇਲਾਕੇ 'ਚ ਪਹੁੰਚਿਆ ਸੀ। ਸਾਂਚੌਰ ਦੇ ਐੱਸ.ਐੱਚ.ਓ. ਪ੍ਰਵੀਨ ਕੁਮਾਰ ਨੇ ਕਿਹਾ,“ਜੋੜਾ ਆਪਣੇ ਪੁੱਤਰ ਨੂੰ ਚੰਗੀ ਜ਼ਿੰਦਗੀ ਦੇਣਾ ਚਾਹੁੰਦਾ ਸੀ ਪਰ ਮੁਕੇਸ਼ ਜ਼ਿਆਦਾ ਕਮਾਈ ਨਹੀਂ ਕਰ ਪਾ ਰਿਹਾ ਸੀ। ਉਹ ਬੱਚੇ ਨੂੰ ਪੂਰਾ ਖਾਣਾ ਵੀ ਨਹੀਂ ਦੇ ਪਾ ਰਹੇ ਸਨ, ਇਸ ਲਈ ਉਸ ਨੇ ਉਸ ਨੂੰ ਮਾਰਨ ਦਾ ਫੈਸਲਾ ਕੀਤਾ।'' ਕੁਮਾਰ ਦੇ ਅਨੁਸਾਰ,"ਮੁਕੇਸ਼ ਨੂੰ ਪਤਾ ਸੀ ਕਿ ਨਰਮਦਾ ਨਹਿਰ ਜਾਲੌਰ 'ਚ ਵਗਦੀ ਹੈ। ਇਸ ਲਈ ਉਹ ਬੱਚੇ ਨੂੰ ਉਸ ਵਿਚ ਸੁੱਟਣ ਲਈ ਕਰੀਬ 50 ਕਿਲੋਮੀਟਰ ਦੂਰ ਨਰਮਦਾ ਨਹਿਰ ਦੇ ਕੋਲ ਪਹੁੰਚਿਆ।''
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ : ਚੰਬਾ 'ਚ ਜ਼ਮੀਨ ਖਿੱਸਕਣ ਤੋਂ ਬਾਅਦ ਮਕਾਨ ਹੋਇਆ ਢਹਿ-ਢੇਰੀ, 3 ਦੀ ਮੌਤ
ਥਾਣਾ ਅਧਿਕਾਰੀ ਅਨੁਸਾਰ, ਮੁਕੇਸ਼ ਅਤੇ ਊਸ਼ਾ ਨੇ ਪ੍ਰੇਮ ਵਿਆਹ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੁਕੇਸ਼ ਨੇ ਆਪਣੀ ਪਤਨੀ ਨੂੰ ਝੂਠ ਬੋਲਿਆ ਸੀ ਕਿ ਉਸ ਦੇ ਪਿਤਾ ਸਾਂਚੌਰ ਦੇ ਇਕ ਪਿੰਡ 'ਚ ਰਹਿੰਦੇ ਹਨ ਅਤੇ ਦੋਵੇਂ ਆਪਣੇ ਪੁੱਤਰ ਨੂੰ ਉਨ੍ਹਾਂ ਕੋਲ ਛੱਡ ਸਕਦੇ ਹਨ। ਕੁਮਾਰ ਅਨੁਸਾਰ,''ਮੁਕੇਸ਼ ਆਪਣੀ ਪਤਨੀ ਅਤੇ ਬੱਚੇ ਨਾਲ ਸਾਂਚੌਰ ਪਹੁੰਚਿਆ। ਉਸ ਨੇ ਊਸ਼ਾ ਨੂੰ ਕਿਹਾ ਕਿ ਉਹ ਬੱਚੇ ਨੂੰ ਆਪਣੇ ਪਿਤਾ ਕੋਲ ਛੱਡ ਕੇ ਆ ਰਿਹਾ ਹੈ, ਉਦੋਂ ਤੱਕ ਉਹ ਉੱਥੇ ਰੁਕੇ। ਮੁਕੇਸ਼ ਨੇ ਕਿਹਾ ਕਿ ਕਿਉਂਕਿ ਦੋਹਾਂ ਨੇ ਅੰਤਰਜਾਤੀ ਵਿਆਹ ਕੀਤਾ ਸੀ, ਇਸ ਲਈ ਉਸ ਦੇ ਪਿਤਾ ਨੇ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਨਗੇ।'' ਥਾਣਾ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਪਿਤਾ ਮਾਸੂਮ ਬੱਚੇ ਨੂੰ ਲੈ ਲਿਆ ਅਤੇ ਕਰੀਬ 150 ਤੋਂ 200 ਮੀਟਰ ਦੂਰ ਜਾ ਕੇ ਨਹਿਰ 'ਚ ਸੁੱਟ ਦਿੱਤਾ। ਕੁਮਾਰ ਅਨੁਸਾਰ, ਮੁਕੇਸ਼ ਨੇ ਆਪਣੇ ਪੁੱਤਰ ਨੂੰ ਨਹਿਰ 'ਚ ਸੁੱਟਣ ਤੋਂ ਪਹਿਲਾਂ ਚਾਰੇ ਪਾਸੇ ਦੇਖਿਆ ਅਤੇ ਜਦੋਂ ਉਸ ਨੂੰ ਭਰੋਸਾ ਹੋ ਗਿਆ ਕਿ ਕੋਈ ਉਸ ਨੂੰ ਨਹੀਂ ਦੇਖ ਰਿਹਾ ਹੈ, ਉਦੋਂ ਉਸ ਨੇ ਬੱਚੇ ਨੂੰ ਨਹਿਰ 'ਚ ਸੁੱਟ ਦਿੱਤਾ।
ਇਹ ਵੀ ਪੜ੍ਹੋ : ਸਜ਼ਾ ਵਧਾਉਣ ਤੋਂ ਪਹਿਲਾਂ ਦੋਸ਼ੀਆਂ ਨੂੰ ਦਿੱਤਾ ਜਾਵੇ ਨੋਟਿਸ : ਸੁਪਰੀਮ ਕੋਰਟ
ਉਨ੍ਹਾਂ ਦੱਸਿਆ ਕਿ ਹਾਲਾਂਕਿ, ਇਕ ਸਥਾਨਕ ਵਿਅਕਤੀ ਨੇ ਮੁਕੇਸ਼ ਨੂੰ ਦੂਰ ਤੋਂ ਅਜਿਹਾ ਕਰਦੇ ਦੇਖ ਲਿਆ। ਕੁਮਾਰ ਅਨੁਸਾਰ, ਮੁਕੇਸ਼ ਨੇ ਆ ਕੇ ਊਸ਼ਾ ਨੂੰ ਕਿਹਾ ਕਿ ਮੁੰਡਾ ਹੁਣ ਆਪਣੇ ਦਾਦੇ ਕੋਲ ਹੈ ਅਤੇ ਦੋਵੇਂ ਜਿਵੇਂ ਹੀ ਉੱਥੋਂ ਅੱਗੇ ਵਧੇ, ਉਸ ਸਥਾਨਕ ਵਿਅਕਤੀ ਨੇ ਉਸ ਨੂੰ ਫੜ ਲਿਆ। ਕੁਮਾਰ ਨੇ ਦੱਸਿਆ ਕਿ ਸੰਬੰਧਤ ਵਿਅਕਤੀ ਨੇ ਪੁਲਸ ਨੂੰ ਵੀ ਸੂਚਿਤ ਕੀਤਾ, ਜਿਸ ਤੋਂ ਬਾਅਦ ਮੁਕੇਸ਼ ਨੇ ਬੱਚੇ ਨੂੰ ਨਹਿਰ 'ਚ ਸੁੱਟਣ ਦੀ ਗੱਲ ਕਬੂਲ ਕੀਤੀ ਹੈ। ਥਾਣਾ ਅਧਿਕਾਰੀ ਅਨੁਸਾਰ,''ਤਲਾਸ਼ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਗੋਤਾਖੋਰਾਂ ਨੂੰ ਸ਼ੁੱਕਰਵਾਰ ਰਾਤ ਹਾਦਸੇ ਵਾਲੀ ਜਗ੍ਹਾ ਤੋਂ ਕਰੀਬ 15 ਕਿਲੋਮੀਟਰ ਦੂਰ ਬੱਚੇ ਦੀ ਲਾਸ਼ ਬਰਾਮਦ ਹੋਈ।'' ਉਨ੍ਹਾਂ ਦੱਸਿਆ ਕਿ ਲਾਸ਼ ਦੋਸ਼ੀ ਦੀ ਪਤਨੀ ਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਊਧਮਪੁਰ 'ਚ ਮਿੱਟੀ ਦਾ ਘਰ ਢਹਿਣ ਨਾਲ 2 ਮਾਸੂਮਾਂ ਦੀ ਮੌਤ
24 ਸਾਲਾਂ ਤੋਂ ਜਾਸੂਸੀ ਦੇ ਦੋਸ਼ ਹੇਠ ਪਾਕਿਸਤਾਨੀ ਹਿੰਦੂ ਗ੍ਰਿਫਤਾਰ
NEXT STORY