ਰਾਂਚੀ- ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਸੁਰੱਖਿਆ ਫ਼ੋਰਸਾਂ ਦੀ ਕਾਰਵਾਈ 'ਚ 'ਝਾਰਖੰਡ ਜਨ ਮੁਕਤੀ ਪ੍ਰੀਸ਼ਦ' ਦੇ 2 ਨਕਸਲੀ ਮਾਰੇ ਗਏ। ਇਨ੍ਹਾਂ 'ਚੋਂ ਇਕ 'ਤੇ 10 ਲੱਖ ਅਤੇ ਦੂਜੇ 'ਤੇ 5 ਲੱਖ ਰੁਪਏ ਦਾ ਇਨਾਮ ਐਲਾਨ ਸੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਸਮੂਹ ਦਾ ਇਕ ਹੋਰ ਮੈਂਬਰ ਜ਼ਖ਼ਮੀ ਹੋਇਆ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਇਕ ਇੰਸਾਸ ਰਾਈਫਲ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸਕੂਲਾਂ 'ਚ ਹੋ ਗਈਆਂ ਛੁੱਟੀਆਂ ! ਅੱਗ ਵਰ੍ਹਾਊ ਗਰਮੀ ਦੌਰਾਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਉਨ੍ਹਾਂ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਦੀ ਕਾਰਵਾਈ 'ਚ ਲਾਤੇਹਾਰ ਜ਼ਿਲ੍ਹੇ 'ਚ 10 ਲੱਖ ਰੁਪਏ ਦਾ ਇਨਾਮੀ ਨਕਸਲੀ ਪੱਪੂ ਲੋਹਾਰਾ ਅਤੇ 5 ਲੱਖ ਰੁਪਏ ਦਾ ਇਨਾਮੀ ਨਕਸਲੀ ਪ੍ਰਭਾਤ ਗੰਝੂ ਮਾਰਿਆ ਗਿਆ। ਸੂਤਰਾਂ ਨੇ ਕਿਹਾ ਕਿ ਇਹ ਦੋਵੇਂ ਨਕਸਲੀ ਝਾਰਖੰਡ ਜਨ ਮੁਕਤੀ ਪ੍ਰੀਸ਼ਦ ਨਾਮੀ ਸੰਗਠਨ ਦੇ ਮੈਂਬਰ ਸਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਦੀ ਮੁਹਿੰਮ ਅਜੇ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿਸਤਾਨ ਨੂੰ ਇਕ ਹੋਰ ਕਰਾਰਾ ਝਟਕਾ ਦੇਣ ਦੀ ਤਿਆਰੀ 'ਚ ਭਾਰਤ
NEXT STORY