ਨੈਸ਼ਨਲ ਡੈਸਕ– ਜੰਮੂ ਸੈਕਟਰ ਦੀ ਕੇਂਦਰ ਰਿਜ਼ਰਵ ਪੁਲਸ ਫੋਰਸ (CRPF) ਦੇ ਇੰਸਪੈਕਟਰ ਜਨਰਲ ਪੀ.ਐੱਸ. ਰਾਨਪਿਸੇ ਨੇ ਵੀਰਵਾਰ ਨੂੰ ਡਰੋਨ ਦੇ ਖਤਰੇ ਨੂੰ ਇਕ ਨਵੀਂ ਚੁਣੌਤੀ ਦੱਸਿਆ ਅਤੇ ਕਿਹਾ ਕਿ ਸੁਰੱਖਿਆ ਏਜੰਸੀਆਂ ਇਸ ਨਾਲ ਨਜ਼ਿੱਠਣ ਲਈ ਵਿਆਪਕ ਰਣਨੀਤੀ ਤਿਆਰ ਕਰ ਰਹੀਆਂ ਹਨ। ਰਾਨਪਿਸੇ ਨੇ ਇਥੇ ਇਕ ਪ੍ਰੋਗਰਾਮ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਕਿ ਡਰੋਨ ਦੇ ਲਗਾਤਾਰ ਵਧਦੇ ਖਤਰੇ ਨਾਲ ਨਜਿੱਠਣ ਲਈ ਸੁਰੱਖਿਆ ਫੋਰਸ ਰਣਨੀਤੀ ਬਣਾ ਰਹੀ ਹੈ। ਸੀ.ਆਰ.ਪੀ.ਐੱਫ. ਜੰਮੂ ਸੈਕਟਰ ਮੁਖੀ ਨੇ ਕਿਹਾ ਕਿ ਡਰੋਨ ਇਸ ਸਮੇਂ ਇਕ ਬਹੁਤ ਵੱਡਾ ਖਤਰਾ ਹੈ ਪਰ ਇਸ ਖਤਰੇ ਨਾਲ ਨਜਿੱਠਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਇਸ ਲਈ ਕੇਂਦਰ ਸਰਕਾਰ ਹੀ ਨਹੀਂ ਸਗੋਂ ਜੰਮੂ-ਕਸ਼ਮੀਰ ’ਚ ਤਾਇਨਾਤ ਸੁਰੱਖਿਆ ਫੋਰਸ ਲਗਾਤਾਰ ਰਣਨੀਤੀ ਬਣਾ ਰਹੇ ਹਨ।
ਇੰਸਪੈਕਟਰ ਜਨਰਲ ਨੇ ਕਿਹਾ ਕਿ ਸੀ.ਆਰ.ਪੀ.ਐੱਫ. ਨੇ ਨਰਾਤਿਆਂ ਤੋਂ ਪਹਿਲਾਂ ਮਾਤਾ ਵੈਸ਼ਣੋ ਦੇਵੀ ਮੰਦਰ ਸਮੇਤ ਸਾਰੇ ਤੀਰਥ ਸਥਾਨਾਂ ’ਤੇ ਸੁਰੱਖਿਆ ਦੇ ਮੁਖਤਾ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਭਵਿੱਖ ’ਚ ਡਰੋਨ ਦੇ ਹਮਲਿਆਂ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀ.ਆਰ.ਪੀ.ਐੱਫ. ਨੇ ਸਾਰੇ ਅੰਦਰੂਨੀ ਇਲਾਕਿਆਂ ਅਤੇ ਮਹੱਤਵਪੂਰਨ ਥਾਵਾਂ ’ਤੇ ਸੁਰੱਖਿਆ ਲਈ ਟੀਮਾਂ ਨੂੰ ਤਾਇਨਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀ.ਆਰ.ਪੀ.ਐੱਫ., ਫੌਜ, ਪੁਲਸ ਅਤੇ ਹੋਰ ਅਰਧ ਸੈਨਿਕ ਬਲ ਉਨ੍ਹਾਂ ਦੀਆਂ ਸਹਿਯੋਗੀ ਏਜੰਸੀਆਂ ਦੇ ਨਾਲ ਖੇਤਰ ’ਚ ਅੱਤਵਾਦ ਦਾ ਮੁਕਾਬਲਾ ਕਰਨ ਲਈ ਬਿਹਤਰ ਤਾਲਮੇਲ ਕੀਤਾ ਗਿਆ ਹੈ।
ਹਿਮਾਚਲ ਕੈਬਨਿਟ ਦਾ ਵੱਡਾ ਫ਼ੈਸਲਾ, 27 ਸਤੰਬਰ ਤੋਂ ਖੁੱਲ੍ਹਣਗੇ ਸਕੂਲ
NEXT STORY