ਨੈਸ਼ਨਲ ਡੈਸਕ- ਕਰਨਾਟਕ 'ਚ ਵੋਟਾਂ ਦੀ ਗਿਣਤੀ ਦੇ ਰੁਝਾਨਾਂ 'ਚ ਕਾਂਗਰਸ ਨੂੰ ਸਪਸ਼ਟ ਬਹੁਮਤ ਮਿਲਦਾ ਨਜ਼ਰ ਆਉਣ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੀ ਕਰਨਾਟਕ ਇਕਾਈ ਦੇ ਮੁਖੀ ਸ਼ਿਵਕੁਮਾਰ ਭਾਵੁਕ ਹੋ ਗਏ। ਕਾਂਗਰਸ ਦੀ ਕਰਨਾਟਕ ਇਕਾਈ ਦੇ ਮੁਖੀ ਸ਼ਿਵਕੁਮਾਰ ਨੇ ਇਸ ਜਿੱਤ ਦਾ ਸਿਹਰਾ ਪਾਰਟੀ ਦੇ ਵਰਕਰਾਂ ਅਤੇ ਸਾਰੇ ਨੇਤਾਵਾਂ ਨੂੰ ਦਿੱਤਾ।
ਸ਼ਿਵਕੁਮਾਰ ਨੇ ਕਿਹਾ ਕਿ ਲੋਕਾਂ ਨੇ ਸਾਡੇ 'ਤੇ ਭਰੋਸਾ ਜਤਾਇਆ ਹੈ, ਨੇਤਾਵਾਂ ਨੇ ਸਾਡਾ ਸਮਰਥਨ ਕੀਤਾ ਹੈ। ਮੈਂ ਇਹ ਨਹੀਂ ਭੁੱਲ ਸਕਦਾ ਕਿ ਭਾਜਪਾ ਦੇ ਲੋਕਾਂ ਦੁਆਰਾ ਮੈਨੂੰ ਜੇਲ੍ਹ ਭੇਜੇ ਜਾਣ ਤੋਂ ਬਾਅਦ ਸੋਨੀਆ ਗਾਂਧੀ ਨੇ ਮੇਰੇ ਨਾ ਮੁਲਾਕਾਤ ਕੀਤੀ ਸੀ। ਕੇ.ਪੀ.ਸੀ.ਸੀ. ਪ੍ਰਧਾਨ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਗਾਂਧੀ ਪਰਿਵਾਰ ਅਤੇ ਏ.ਆਈ.ਸੀ.ਸੀ. ਮੁਖੀ ਖੜਗੇ ਨੂੰ ਕਿਹਾ ਸੀ ਕਿ ਉਹ ਕਰਨਾਟਕ ਨੂੰ ਉਨ੍ਹਾਂ ਦੀ ਝੋਲੀ 'ਚ ਦੇਣਗੇ।
ਦੱਸ ਦੇਈਏ ਕਿ ਕਰਨਾਟਕ 'ਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਸ਼ਨੀਵਾਰ ਨੂੰ ਜਾਰੀ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਮੁਤਾਬਕ, 113 ਦੇ ਜਾਦੁਈ ਅੰਕੜੇ ਵੱਲ ਵਧਦੇ ਹੋਏ ਸੂਬੇ 'ਚ ਆਪਣੇ ਦਮ 'ਤੇ ਸਰਕਾਰ ਬਣਾਉਂਦੀ ਅਤੇ ਦੱਖਣ 'ਚ ਭਾਰਤੀ ਜਨਤਾ ਪਾਰਟੀ ਦੇ ਇਕਮਾਤਰ ਗੜ੍ਹ ਕਰਨਾਟਕ 'ਚ ਸੰਨ੍ਹ ਲਗਾਉਣ ਦੀ ਰਾਹ 'ਤੇ ਦਿਸ ਰਹੀ ਹੈ। ਸ਼ੁਰੂਆਤੀ ਰੁਝਾਨਾਂ ਤੋਂ ਉਤਸ਼ਾਹਿਤ ਕਾਂਗਰਸ ਨੇ ਕਿਹਾ ਕਿ ਭਾਜਪਾ ਨੂੰ ਇਹ ਸੰਦੇਸ਼ ਮਿਲ ਗਿਆ ਹੈ ਕਿ ਜਨਤਾ ਦੇ ਮੁੱਦਿਆਂ 'ਤੇ ਟਿਕੇ ਰਹਿਣਾ ਹੀ ਮਾਇਨੇ ਰੱਖਦਾ ਹੈ। ਹਾਲਾਂਕਿ, ਭਾਜਪਾ ਨੇ ਵੀ ਬਹੁਮਤ ਦਾ ਜਾਦੁਈ ਅੰਕੜਾ (113) ਹਾਸਿਲ ਕਰਨ ਦੀ ਉਮੀਦ ਜਤਾਈ ਹੈ।
ਕਰਨਾਟਕ ਵਿਧਾਨ ਸਭਾ ਲਈ ਜਾਰੀ ਵੋਟਾਂ ਦੀ ਗਿਣਤੀ ਬਾਰੇ ਚੋਣ ਕਮਿਸ਼ਨ ਦੇ ਤਾਜ਼ਾ ਰੁਝਾਨਾਂ ਮੁਤਾਬਕ, ਵਿਰੋਧੀ ਦਲ ਕਾਂਗਰਸ ਨੇ 112 ਹਲਕਿਆਂ 'ਤੇ ਬੜ੍ਹਤ ਬਣਾਈ ਹੋਈ ਹੈ, ਜਦਕਿ ਭਾਜਪਾ 74 ਸੀਟਾਂ 'ਤੇ ਅੱਗੇ ਹੈ। ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਦੇ ਅਗਵਾਈ ਵਾਲਾ ਜਨਤਾ ਦਲ ਸੈਕਿਊਲਰ (ਜਦ-ਐੱਸ) 30 ਸੀਟਾਂ 'ਤੇ ਅਤੇ ਹੋਰ ਪੰਜ ਸੀਟਾਂ 'ਤੇ ਅੱਗੇ ਹੈ। ਭਾਜਪਾ ਨੇਤਾ ਅਤੇ ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਕਾਂਗਰਸ ਦੀ ਸੂਬਾ ਇਕਾਈ ਦੇ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਆਪਣੀ-ਆਪਣੀ ਸੀਟ 'ਤੇ ਅੱਗੇ ਹਨ।
ਕਰਨਾਟਕ 'ਚ ਲੋਕਾਂ ਨੇ ਕਾਂਗਰਸ ਦੀਆਂ 5 ਗਾਰੰਟੀਆਂ ਦੇ ਪੱਖ 'ਚ ਕੀਤਾ ਵੋਟ : ਖੜਗੇ
NEXT STORY