Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    9:59:05 PM

  • accident occurs while returning from mata vaishno devi

    ਵੈਸ਼ਨੋ ਦੇਵੀ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ...

  • us military equipment worth billions of dollars destroyed in iran war

    ਈਰਾਨ ਨਾਲ ਜੰਗ US ਨੂੰ ਪੈ ਰਹੀ ਮਹਿੰਗੀ! ਅਰਬਾਂ...

  • gt vs rcb  bengaluru set target for gujarat

    GT vs RCB: ਬੈਂਗਲੁਰੂ ਨੇ ਗੁਜਰਾਤ ਨੂੰ 156 ਦੌੜਾਂ...

  • gujarat won the toss and invited bengaluru to bat

    GT vs RCB : ਗੁਜਰਾਤ ਨੇ ਟਾਸ ਜਿੱਤ ਕੇ ਬੈਂਗਲੁਰੂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਦ੍ਰਮੁਕ-ਕਾਂਗਰਸ ’ਚ ਅਣਬਣ ਦਾ ਕੰਟਰੋਲ ਕਾਂਗਰਸ ਹਾਈਕਮਾਂਡ ਨੇ ਲਿਆ

BLOG News Punjabi(ਬਲਾਗ)

ਦ੍ਰਮੁਕ-ਕਾਂਗਰਸ ’ਚ ਅਣਬਣ ਦਾ ਕੰਟਰੋਲ ਕਾਂਗਰਸ ਹਾਈਕਮਾਂਡ ਨੇ ਲਿਆ

  • Edited By Harpreet Singh,
  • Updated: 21 Feb, 2026 04:50 PM
Blog
congress dmk
  • Share
    • Facebook
    • Tumblr
    • Linkedin
    • Twitter
  • Comment

ਤਮਿਲਨਾਡੂ ’ਚ ਦ੍ਰਵਿੜ ਮੁਨੇਤਰ ਕੜਗਮ-ਕਾਂਗਰਸ ਗੱਠਜੋੜ ਦੇ ਅੰਦਰ ਚੱਲ ਰਹੀ ਅਣਬਣ ’ਤੇ ਕਾਂਗਰਸ ਹਾਈਕਮਾਂਡ ਨੇ ਪੂਰੀ ਤਰ੍ਹਾਂ ਸਿੱਧਾ ਕੰਟਰੋਲ ਕਰ ਲਿਆ ਹੈ। ਹਾਲਾਂਕਿ 22 ਫਰਵਰੀ ਤੋਂ ਰਸਮੀ ਗੱਲਬਾਤ ਸ਼ੁਰੂ ਹੋਣ ਵਾਲੀ ਹੈ ਪਰ ਕਾਂਗਰਸ ਨੇਤਾਵਾਂ ਦੇ ਜਨਤਕ ਬਿਆਨਾਂ ਤੋਂ ਪਹਿਲਾਂ ਹੀ ਇਸ ਗੱਲ ’ਤੇ ਬਹਿਸ ਸ਼ੁਰੂ ਹੋ ਗਈ ਹੈ ਕਿ ਇਹ ਅਣਬਣ ਅਸਲੀ ਹੈ ਜਾਂ ਸੋਚੀ-ਸਮਝੀ ਮੁੱਲ-ਭਾਅ ਦੀ ਰਣਨੀਤੀ। ਇਸ ਦੀ ਸ਼ੁਰੂਆਤੀ ਚਿਣਗ ਕਾਂਗਰਸ ਦੀਆਂ ਸੀਟਾਂ ਦੇ ਵੱਡੇ ਹਿੱਸੇ ਅਤੇ ਗੱਠਜੋੜ ਦੇ ਸੱਤਾ ’ਚ ਪਰਤਣ ’ਤੇ ਸ਼ਾਸਨ ’ਚ ਜ਼ਿਆਦਾ ਤੈਅ ਭੂਮਿਕਾ ਦੀ ਮੰਗ ਲੱਗਦੀ ਹੈ। ਸੰਸਦ ਮੈਂਬਰ ਮਣਿਕਮ ਟੈਗੋਰ ਅਤੇ ਰਣਨੀਤੀਕਾਰ ਪ੍ਰਵੀਨ ਚੱਕਰਵਰਤੀ ਵਰਗੇ ਕਾਂਗਰਸ ਨੇਤਾਵਾਂ ਦੇ ਬੜਬੋਲੇ ਬਿਆਨਾਂ ਨਾਲ ਇਹ ਮੁੱਦਾ ਹੋਰ ਵਧ ਗਿਆ ਹੈ, ਜਿਨ੍ਹਾਂ ਨੇ ਐਕਟਰ-ਪਾਲੀਟੀਸ਼ੀਅਨ ਵਿਜੇ ਦੀ ਪਾਰਟੀ, ਤਮਿਲਗਾ ਵੇਤਰੀ ਕੜਗਮ ਨਾਲ ਜੁੜਨ ਦੀ ਸੰਭਾਵਨਾ ਸਮੇਤ ਦੂਜੇ ਰਾਜਨੀਤਕ ਗੱਠਜੋੜਾਂ ਬਾਰੇ ਜਨਤਕ ਤੌਰ ’ਤੇ ਇਸ਼ਾਰਾ ਕੀਤਾ ਹੈ ਪਰ ਹਾਲ ਹੀ ’ਚ ਸੀਨੀਅਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਕਨੀਮੋਝੀ ਦੇ ਜ਼ਰੀਏ ਦ੍ਰਮੁਕ ਲੀਡਰਸ਼ਿਪ ਨੂੰ ਸਾਫ਼-ਸਾਫ਼ ਦੱਸ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਅਜਿਹੀ ਕਿਸੇ ਵੀ ਰਣਨੀਤੀ ’ਤੇ ਜ਼ੋਰ ਨਹੀਂ ਦੇਵੇਗੀ ਜਿਸ ਨਾਲ ਗੱਠਜੋੜ ’ਚ ਤਣਾਅ ਪੈਦਾ ਹੋਵੇ, ਜਿਸ ’ਚ ਪਾਵਰ-ਸ਼ੇਅਰਿੰਗ ’ਤੇ ਗੱਲਬਾਤ ਵੀ ਸ਼ਾਮਲ ਹੈ।

ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਕੋਈ ਦੂਜਾ ਗੱਠਜੋੜ ਚੁਣਨ ਜਾਂ ਵਿਜੇ ਦੀ ਤਮਿਲਗਾ ਵੇਤਰੀ ਕੜਗਮ (ਟੀ. ਵੀ. ਕੇ.) ਨਾਲ ਜਾਣ ਦੇ ਕਿਸੇ ਵੀ ਬਦਲ ਤੋਂ ਮਨ੍ਹਾ ਕਰ ਦਿੱਤਾ ਹੈ। ਹਾਲਾਂਕਿ, ਸੂਤਰਾਂ ਦਾ ਕਹਿਣਾ ਹੈ ਕਿ ਦ੍ਰਮੁਕ ਨੇ ਇਕ ਅਸਿੱਧਾ ਅਲਟੀਮੇਟਮ ਦਿੱਤਾ ਹੈ ਕਿ ਕਾਂਗਰਸ ਗੱਠਜੋੜ ’ਚ ਰਹਿ ਸਕਦੀ ਹੈ ਪਰ ਸਰਕਾਰ ’ਚ ਹਿੱਸੇਦਾਰੀ ਦੇ ਬਿਨਾਂ ਅਤੇ ਜੇਕਰ ਇਸ ਨਾਲ ਪਾਵਰ-ਸ਼ੇਅਰਿੰਗ ’ਤੇ ਕੋਈ ਜ਼ੋਰ ਪੈਂਦਾ ਹੈ, ਤਾਂ ਉਹ ਛੱਡਣ ਲਈ ਆਜ਼ਾਦ ਹਨ। ਅਜਿਹੇ ਵੀ ਸੁਝਾਅ ਹਨ ਕਿ ਦ੍ਰਮੁਕ ਨੇ ਗੱਠਜੋੜ ਨੂੰ ਆਸਾਨੀ ਨਾਲ ਜਾਰੀ ਰੱਖਣ ਲਈ ਪ੍ਰਵੀਨ ਚੱਕਰਵਰਤੀ ਅਤੇ ਮਣਿਕਮ ਟੈਗੋਰ ਵਰਗੇ ਨੇਤਾਵਾਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਬਿਆਨਬਾਜ਼ੀ ਦੇ ਬਾਵਜੂਦ, ਦੋਵੇਂ ਪਾਰਟੀਆਂ ਭਾਜਪਾ ਵਿਰੋਧੀ ਏਕਤਾ ਨੂੰ ਇਕ ਜੋੜਨ ਵਾਲੀ ਤਾਕਤ ਦੇ ਤੌਰ ’ਤੇ ਜ਼ੋਰ ਦੇ ਰਹੀਆਂ ਹਨ।

ਕਰਨਾਟਕ ’ਚ ਨਹੀਂ ਰੁਕ ਰਹੀ ਸੱਤਾ ਲਈ ਖਿੱਚੋਤਾਣ
ਕਰਨਾਟਕ ’ਚ ਸੱਤਾਧਾਰੀ ਕਾਂਗਰਸ ਦੇ ਅੰਦਰ ਸੱਤਾ ਦੀ ਖਿੱਚੋਤਾਣ ਰੁਕਣ ਦਾ ਨਾਂ ਨਹੀਂ ਲੈ ਰਹੀ, ਅਜਿਹੇ ’ਚ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਨੇ ਕਿਹਾ ਕਿ ਲੀਡਰਸ਼ਿਪ ’ਚ ਬਦਲਾਅ ਦਾ ਫੈਸਲਾ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਮੁੱਖ ਮੰਤਰੀ ਸਿੱਧਾਰਮਈਆ ਸਹੀ ਸਮੇਂ ’ਤੇ ਇਸ ਦਾ ਐਲਾਨ ਕਰਨਗੇ। ਸ਼ਿਵਕੁਮਾਰ ਨੇ ਸੋਸ਼ਲ ਵੈੱਲਫੇਅਰ ਮਿਨਿਸਟਰ ਡਾ. ਐੱਚ. ਸੀ. ਮਹਾਦੇਵੱਪਾ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੱਤੀ ਸੀ, ਜਿਨ੍ਹਾਂ ਨੇ ਕਿਹਾ ਸੀ ਕਿ ਕਰਨਾਟਕ ’ਚ ਪਾਵਰ-ਸ਼ੇਅਰਿੰਗ ’ਤੇ ਕੋਈ ਚਰਚਾ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ’ਚ ਲੀਡਰਸ਼ਿਪ ਮਜ਼ਬੂਤ ਹੈ ਅਤੇ ਇਸ ’ਚ ਬਦਲਾਅ ਦੀ ਸੰਭਾਵਨਾ ਤੋਂ ਇਨਕਾਰ ਕੀਤਾ। ਹਾਲਾਂਕਿ, ਸ਼ਿਵਕੁਮਾਰ ਨੇ ਕਿਹਾ ਕਿ ਉਹ ਮਹਾਦੇਵੱਪਾ ਜਾਂ ਦੂਜੇ ਨੇਤਾਵਾਂ ’ਤੇ ਕੋਈ ਪ੍ਰਤੀਕਿਰਿਆ ਨਹੀਂ ਦੇਣਗੇ।

ਇਸ ਦੌਰਾਨ ਮੁੱਖ ਮੰਤਰੀ ਸਿੱਧਾਰਮਈਆ ਦੇ ਵਫ਼ਾਦਾਰ ਕਹੇ ਜਾਣ ਵਾਲੇ 22 ਕਾਂਗਰਸੀ ਵਿਧਾਇਕ ਆਪਣੇ ਖਰਚੇ ’ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਾਈਵੇਟ ਟੂਰ ’ਤੇ ਜਾਣ ਲਈ ਇਕੱਠੇ ਆਏ ਹਨ, ਜਦਕਿ ਵਿਧਾਇਕਾਂ ਦਾ ਦੂਜਾ ਬੈਚ ਵੀ ਉਨ੍ਹਾਂ ਨਾਲ ਜਾਣ ਲਈ ਤਿਆਰ ਹੈ। ਇਸ ਕਦਮ ਨੂੰ ਵੱਡੇ ਪੱਧਰ ’ਤੇ ਸਿੱਧਾਰਮਈਆ ਦੀ ਇਹ ਸੰਕੇਤ ਦੇਣ ਦੀ ਕੋਸ਼ਿਸ਼ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਕਾਂਗਰਸ ਵਿਧਾਇਕਾਂ ਦੇ ਬਹੁਮਤ ਦਾ ਸਮਰਥਨ ਹੈ। ਸ਼ਿਵਕੁਮਾਰ ‘ਟੌਪ ਪੋਸਟ’ ਲਈ ਫੋਕਸ ’ਚ ਬਣੇ ਰਹਿਣਾ ਚਾਹੁੰਦੇ ਹਨ, ਜਦਕਿ ਕਾਂਗਰਸ ਹਾਈਕਮਾਂਡ ਨੇ ਕੇਰਲ, ਤਮਿਲਨਾਡੂ, ਪੱਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਖਤਮ ਹੋਣ ਤੱਕ ‘ਵੇਟ ਐਂਡ ਵਾਚ’ ਪਹੁੰਚ ਦਾ ਸੰਕੇਤ ਦਿੱਤਾ ਹੈ।

ਪ੍ਰਿਯੰਕਾ ਗਾਂਧੀ ਦਾ ਅਸਾਮ ਦੌਰਾ
ਅਸਾਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਗੁਹਾਟੀ ’ਚ ਭਾਜਪਾ ਦੀ ਅਗਵਾਈ ਵਾਲੀ ਰਾਜ ਸਰਕਾਰ ਦੇ ਖਿਲਾਫ਼ 20 ਪੁਆਇੰਟ ਚਾਰਜਸ਼ੀਟ ਜਾਰੀ ਕੀਤੀ ਹੈ ਅਤੇ ਪ੍ਰਸ਼ਾਸਨ ’ਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਅਤੇ ਘੱਟਗਿਣਤੀਆਂ ’ਚ ਡਰ ਪੈਦਾ ਕਰਨ ਲਈ ਆਪਣੀ ਮਸ਼ੀਨਰੀ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦੇ ਦੌਰੇ ਦਾ ਮੁੱਖ ਕਾਰਨ 2026 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ’ਚ ਤੇਜ਼ੀ ਲਿਆਉਣਾ ਹੈ, ਖਾਸ ਕਰ ਕੇ ਉਮੀਦਵਾਰਾਂ ਦੀ ਚੋਣ ਨਾਲ ਜੁੜੀ ਪ੍ਰਕਿਰਿਆ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਚਾਹੁਣ ਵਾਲਿਆਂ ਨਾਲ ਗੱਲਬਾਤ ਕਰਨਾ। ਹਾਲਾਂਕਿ, ਉਨ੍ਹਾਂ ਦਾ ਦੌਰਾ ਅਜਿਹੇ ਸਮੇਂ ’ਚ ਹੋ ਰਿਹਾ ਹੈ, ਜਦੋਂ ਅਸਾਮ ਕਾਂਗਰਸ ਗੰਭੀਰ ਅੰਦਰੂਨੀ ਮਸਲਿਆਂ ਨਾਲ ਜੂਝ ਰਹੀ ਹੈ।

ਉਨ੍ਹਾਂ ਦੇ ਆਉਣ ਤੋਂ ਕੁਝ ਦਿਨ ਪਹਿਲਾਂ ਹੀ, ਏ. ਪੀ. ਸੀ. ਸੀ. ਦੇ ਸਾਬਕਾ ਚੀਫ ਭੂਪੇਨ ਕੁਮਾਰ ਬੋਰਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ’ਚ ਉਨ੍ਹਾਂ ਨੇ ਕਥਿਤ ਤੌਰ ’ਤੇ ਗੌਰਵ ਗੋਗੋਈ ਉੱਤੇ ਮਨਮਾਨੀ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਨਿੱਜੀ ਇੱਛਾਵਾਂ ਸੰਭਾਵਿਤ ਗੱਠਜੋੜਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਅਜਿਹੀਆਂ ਵੀ ਖ਼ਬਰਾਂ ਸਨ ਕਿ ਬੋਰਾ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ਪ੍ਰਿਯੰਕਾ ਪ੍ਰਾਰਥਨਾ ਲਈ ਕਾਮਾਖਿਆ ਮੰਦਰ ਵੀ ਗਈ ਅਤੇ ਇਕ ਨਾਗਾ ਸਾਧੂ ਨਾਲ ਮਿਲੀ, ਜਿਨ੍ਹਾਂ ਨੂੰ ਦੇਖਣ ਵਾਲਿਆਂ ਨੇ ਅਘੋਰੀ ਬਾਬਾ ਦੱਸਿਆ, ਜਿਨ੍ਹਾਂ ਨੇ ਇਕ ਫੋਟੋ ਖਿਚਵਾਉਣ ਦੀ ਬੇਨਤੀ ਕੀਤੀ। ਇਕ ਵੀਡੀਓ, ਜੋ ਹੁਣ ਵਾਇਰਲ ਹੋ ਰਿਹਾ ਹੈ, ਉਸ ’ਚ ਬਾਬਾ ਗਾਂਧੀ ਦੇ ਸਿਰ ’ਤੇ ਹੱਥ ਰੱਖਦੇ ਹੋਏ ਅਤੇ ਫਿਰ ਕਹਿੰਦੇ ਹੋਏ ਦਿਸ ਰਹੇ ਹਨ, “ਸਾਡੀ ਬੇਟੀ ਪ੍ਰਧਾਨ ਮੰਤਰੀ ਬਣੇਗੀ।”

ਮਾਇਆਵਤੀ ਚੋਣਾਂ ਲਈ ਸਰਗਰਮ ਹੋਈ 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦੇ ਹੋਏ, ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ ਨੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਦੇ ਤਹਿਤ ਆਪਣੀ ਚੋਣ ਟੀਮ ’ਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਇਕ ਖਾਸ ਕਦਮ ’ਚ, ਉਨ੍ਹਾਂ ਦੇ ਭਤੀਜੇ ਆਕਾਸ਼ ਆਨੰਦ ਦੇ ਸਹੁਰੇ ਅਸ਼ੋਕ ਸਿਧਾਰਥ ਨੂੰ ਇਕ ਵਾਰ ਫਿਰ ਇਕ ਅਹਿਮ ਭੂਮਿਕਾ ਦਿੱਤੀ ਗਈ ਹੈ, ਜਿਸ ’ਚ ਉਹ ਦਿੱਲੀ, ਗੁਜਰਾਤ, ਛੱਤੀਸਗੜ੍ਹ ਅਤੇ ਕੇਰਲ ਜਿਹੇ 4 ਰਾਜਾਂ ’ਚ ਪਾਰਟੀ ਦੀ ਗ੍ਰੋਥ ਦਾ ਧਿਆਨ ਰੱਖਣਗੇ। ਉੱਥੇ ਹੀ, ਨੌਸ਼ਾਦ ਅਲੀ ਨੂੰ ਉੱਤਰ ਪ੍ਰਦੇਸ਼ ਦੇ 4 ਸਭ ਤੋਂ ਅਹਿਮ ਰਾਜਨੀਤਕ ਰੂਪ ’ਚ ਅਹਿਮ ਡਵੀਜ਼ਨਾਂ ਜਿਵੇਂ ਕਾਨਪੁਰ, ਲਖਨਊ, ਆਗਰਾ ਅਤੇ ਮੇਰਠ ਦਾ ਚੀਫ ਇੰਚਾਰਜ ਬਣਾਇਆ ਗਿਆ ਹੈ। ਇਨ੍ਹਾਂ ਇਲਾਕਿਆਂ ਨੂੰ ਰਾਜ ਦੀ ਰਾਜਨੀਤਕ ਦਿਸ਼ਾ ਤੈਅ ਕਰਨ ’ਚ ਅਹਿਮ ਮੰਨਿਆ ਜਾਂਦਾ ਹੈ। ਨੌਸ਼ਾਦ ਅਲੀ ਨੂੰ ਇਨ੍ਹਾਂ ਇਲਾਕਿਆਂ ’ਚ ਕੇਡਰ ’ਚ ਜੋਸ਼ ਭਰਨ ਅਤੇ ਦਲਿਤ-ਮੁਸਲਿਮ ਗਠਜੋੜ ਨੂੰ ਫਿਰ ਤੋਂ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ। ਬਸਪਾ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟਗਿਣਤੀ ਭਾਈਚਾਰਿਆਂ ਵਿਚਾਲੇ ਆਪਣੇ ਰਵਾਇਤੀ ਸਮਰਥਨ ਅਾਧਾਰ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਦੂਜੇ ਸਮਾਜਿਕ ਗਰੁੱਪਾਂ ਤੱਕ ਆਪਣੀ ਪਹੁੰਚ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।

–ਰਾਹਿਲ ਨੌਰਾ ਚੋਪੜਾ

  • DMK
  • Congress
  • Congress High Command
  • Control

ਵਾਤਾਵਰਣ ਅਤੇ ਸਿਹਤ ਦਾ ਨੁਕਸਾਨ ਉਦਯੋਗਿਕ ਅਤੇ ਆਰਥਿਕ ਖੁਸ਼ਹਾਲੀ ਲਈ ਨੁਕਸਾਨਦੇਹ

NEXT STORY

Stories You May Like

  • punjab politics appointments in congress
    ਪੰਜਾਬ ਦੀ ਸਿਆਸਤ 'ਚ ਹਲਚਲ, ਕਾਂਗਰਸ ਨੇ ਕੀਤੀਆਂ ਨਿਯੁਕਤੀਆਂ
  • sandhu appointed as general secretary of australian youth congress
    ਕਾਂਗਰਸ ਵੱਲੋਂ ਵੱਡਾ ਫੇਰਬਦਲ: ਗੁਰਿੰਦਰ ਸਿੰਘ ਸੰਧੂ ਆਸਟ੍ਰੇਲੀਆ ਯੂਥ ਕਾਂਗਰਸ ਦੇ ਜਨਰਲ ਸਕੱਤਰ ਨਿਯੁਕਤ
  • big uproar in jalandhar politics congress divided into 3 factions
    ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ ਕਾਂਗਰਸ
  • congress has always stood in the right of women and supported them gurjit aujla
    ਕਾਂਗਰਸ ਨੇ ਹਮੇਸ਼ਾ ਮਹਿਲਾਵਾਂ ਦੇ ਹੱਕ 'ਚ ਖੜ੍ਹ ਕੇ ਦਿੱਤਾ ਸਮਰਥਨ: ਗੁਰਜੀਤ ਔਜਲਾ
  • congress supporter house explosive attack
    ਕਾਂਗਰਸ ਸਮਰਥਕ ਦੇ ਘਰ 'ਤੇ ਵਿਸਫੋਟਕ ਹਮਲਾ, ਫੈਲੀ ਸਨਸਨੀ
  • don  t try to suppress the voice of congress  congress councilor
    ਕਾਰਵਾਈ ਦਾ ਡਰ ਦਿਖਾ ਦੇ ਕਾਂਗਰਸ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕਰੋ : ਕਾਂਗਰਸੀ ਕੌਂਸਲਰ
  • congress  women  rights  smriti irani  priyanka gandhi
    'ਕਾਂਗਰਸ ਨੇ ਔਰਤਾਂ ਨੂੰ ਅਧਿਕਾਰ ਤੋਂ ਵਾਂਝੇ ਰੱਖਣ ਦਾ ਜਸ਼ਨ ਮਨਾਇਆ', ਸਮਰਿਤੀ ਈਰਾਨੀ ਦਾ ਪ੍ਰਿਯੰਕਾ ਗਾਂਧੀ 'ਤੇ...
  • raghav chadha aam aadmi party alert
    ਰਾਘਵ ਚੱਢਾ ਦੀ ਬਗਾਵਤ ਮਗਰੋਂ ਹੁਣ 50 ਵਿਧਾਇਕ ਛੱਡ ਸਕਦੇ ਨੇ ਪਾਰਟੀ, ਕਾਂਗਰਸ ਨੇ ਕੀਤਾ ਅਲਰਟ
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
  • fire breaks out in residential area of gadaipur jalandhar
    ਜਲੰਧਰ ਦੇ ਗਦਈਪੁਰ ਦੇ ਰਿਹਾਇਸ਼ੀ ਇਲਾਕੇ 'ਚ ਲੱਗੀ ਅੱਗ! ਤਾਰਾਂ 'ਚ ਸਪਾਰਕਿੰਗ ਕਾਰਨ...
  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9...
  • isi linked spy network exposed in punjab
    ਜਲੰਧਰ 'ਚ ISI ਨਾਲ ਜੁੜੇ ਜਾਸੂਸੀ ਨੈਟਵਰਕ ਦਾ ਪਰਦਾਫ਼ਾਸ਼! ਲਾਈਵ ਫੁਟੇਜ਼ ਜਾ ਰਹੀ...
  • three punjabi youths killed in new zealand
    ਨਿਊਜ਼ੀਲੈਂਡ 'ਚ ਵੱਡਾ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ
Trending
Ek Nazar
major rules will change

LPG ਸਿਲੰਡਰ ਤੋਂ ਲੈ ਕੇ UPI ਤੱਕ 1 ਮਈ ਤੋਂ ਬਦਲ ਜਾਣਗੇ ਇਹ ਨਿਯਮ! ਤੁਹਾਡੀ ਜੇਬ...

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

trump warns germany

ਟਰੰਪ ਨੇ ਈਰਾਨ 'ਤੇ ਤਣਾਅ ਵਿਚਕਾਰ ਜਰਮਨੀ ਨੂੰ ਵੀ ਦੇ'ਤੀ ਚੇਤਾਵਨੀ

major incident near hotel club cabana in jalandhar

ਜਲੰਧਰ 'ਚ ਵੱਡੀ ਵਾਰਦਾਤ! ਕਲੱਬ ਕਬਾਨਾ ਨੇੜੇ ਸ਼ਰੇਆਮ ਵੱਢਿਆ ਨੌਜਵਾਨ, ਚੱਲੀਆਂ...

attempted major incident at famous electronics shop

ਮਸ਼ਹੂਰ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਵੱਡੀ ਵਾਰਦਾਤ ਦੀ ਕੋਸ਼ਿਸ਼, ਬਣਿਆ ਦਹਿਸ਼ਤ ਦਾ...

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +