ਮੁੰਬਈ — ਦੇਸ਼ ਦੀ ਮਸ਼ਹੂਰ ਆਈ.ਟੀ. ਕੰਪਨੀ ਇਨਫੋਸਿਸ ਦੇ ਮੈਨੇਜਮੈਂਟ 'ਤੇ ਗੰਭੀਰ ਦੋਸ਼ ਲੱਗੇ ਹਨ। ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਨੇ ਆਪਣਾ ਮੁਨਾਫਾ ਅਤੇ ਆਮਦਨੀ ਵਧਾਉਣ ਲਈ ਅਨੈਤਿਕ ਕਦਮ ਚੁੱਕੇ ਹਨ। ਇਸ ਪੂਰੇ ਮਾਮਲੇ ਨੂੰ ਲੈ ਕੇ ਇਕ ਗਰੁੱਪ ਨੇ ਇੰਫੋਸਿਸ ਦੇ ਬੋਰਡ ਨੂੰ ਚਿੱਠੀ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਕੰਪਨੀ ਨੇ ਆਪਣੇ ਤਿਮਾਹੀ ਨਤੀਜਿਆਂ ਦਾ ਐਲਾਨ ਕੀਤਾ ਸੀ। ਮੌਜੂਦਾ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ 'ਚ ਆਈ.ਟੀ. ਕੰਪਨੀ ਇੰਫੋਸਿਸ ਦਾ ਮੁਨਾਫਾ 5.8 ਫੀਸਦੀ ਵਧ ਕੇ 4019 ਕਰੋੜ ਰੁਪਏ ਪਹੁੰਚ ਗਿਆ। ਇਸ ਦੇ ਨਾਲ ਹੀ ਕੰਪਨੀ ਦੀ ਆਮਦਨੀ 7 ਫੀਸਦੀ ਵਧ ਕੇ 23,255 ਕਰੋੜ ਰੁਪਏ ਹੋ ਗਈ।
ਕੀ ਹੈ ਮਾਮਲਾ
ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈ.ਟੀ. ਕੰਪਨੀ ਇਨਫੋਸਿਸ ਨੂੰ ਲੈ ਕੇ ੍ਵਹੀਸਲ ਬਲੋਅਰਸ(whistleblowers) ਨੇ 20 ਸਤੰਬਰ ਨੂੰ ਇਸ ਮਾਮਲੇ ਨਾਲ ਜੁੜੀ ਇਕ ਚਿੱਠੀ ਇੰਫੋਸਿਸ ਬੋਰਡ ਨੂੰ ਲਿਖੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕੀ ਸ਼ੇਅਰ ਬਜ਼ਾਰ ਦੇ ਰੈਗੂਲੇਟਰ ਯੂ.ਐਸ. ਸਕਿਊਰਿਟੀਜ਼ ਕਮਿਸ਼ਨ (US Securities and Exchange Commission) ਨੂੰ ਵੀ ਇਕ ਚਿੱਠੀ 27 ਸਤੰਬਰ ਨੂੰ ਦਿੱਤੀ। ਚਿੱਠੀ 'ਚ ਦੱਸਿਆ ਗਿਆ ਹੈ ਕਿ ਇਨਫੋਸਿਸ ਨੇ ਆਪਣੇ ਮੁਨਾਫੇ ਅਤੇ ਆਮਦਨੀ ਨੂੰ ਵਧਾਉਣ ਲਈ ਅਨੈਤਿਕ ਕਦਮ ਚੁੱਕਿਆ ਹੈ। ਕੰਪਨੀ ਦੇ ਮੌਜੂਦਾ ਸੀ.ਈ.ਓ. ਸਲਿਲ ਪਾਰੇਖ ਵੀ ਇਸ 'ਚ ਸ਼ਾਮਲ ਹਨ।
ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਸਲਿਲ ਪਾਰੇਖ ਵੱਡੀ ਡੀਲ 'ਚ ਮਾਰਜਨ ਨੂੰ ਵਧਾ-ਚੜ੍ਹਾ ਕੇ ਦਿਖਾਉਣ ਲਈ ਦਬਾਅ ਬਣਾਂਦੇ ਹਨ। ਇਸ ਦੇ ਨਾਲ ਹੀ ਆਮਦਨੀ ਅਤੇ ਮੁਨਾਫੇ ਦਾ ਗਲਤ ਅਨੁਮਾਨ ਦੱਸਣ ਲਈ ਕਹਿੰਦੇ ਹਨ। ਇਨਫੋਸਿਸ ਦੇ ਸੀ.ਐਫ. ਨੀਲਾਂਜਨ ਰਾਏ ਵੀ ਇਸ 'ਚ ਸ਼ਾਮਲ ਹਨ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ੍ਵਹੀਲਸ ਬਲੋਅਰਸ ਵਲੋਂ ਲੱਗੇ ਦੋਸ਼ਾਂ ਨੂੰ ਲੈ ਕੇ ਕੰਪਨੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੌਣ ਹੈ ਸਲਿਲ ਪਾਰੇਖ
ਜ਼ਿਕਰਯੋਗ ਹੈ ਕਿ 2 ਜਨਵਰੀ 2018 ਨੂੰ ਇਨਫੋਸਿਸ ਦੀ ਕਮਾਂਡ ਸਲਿਲ ਪਾਰੇਖ ਨੂੰ ਮਿਲੀ। ਪਾਰੇਖ ਇਨਫੋਸਿਸ ਦੇ ਬਾਹਰ ਤੋਂ ਆਉਣ ਵਾਲੇ ਇਨਫੋਸਿਸ ਦੇ ਦੂਜੇ ਐਮ.ਡੀ. ਅਤੇ ਸੀ.ਈ.ਓ. ਹਨ। ਇਸ ਤੋਂ ਪਹਿਲਾਂ ਸਲਿਲ ਪਾਰੇਖ ਕੈਪਜੇਮਿਨੀ ਇੰਡੀਆ ਦੇ ਡਿਪਟੀ ਸੀ.ਈ.ਓ. ਅਤੇ ਐਗਜ਼ੀਕਿਊਟਿਵ ਚੇਅਰਮੈਨ ਰਹਿ ਚੁੱਕੇ ਹਨ। ਸਲਿਲ ਪਾਰੇਖ ਨੇ ਬੀਤੇ ਵਿੱਤੀ ਸਾਲ 2018-19 'ਚ 24.67 ਕਰੋੜ ਤਨਖਾਹ ਦਾ ਪੈਕੇਜ ਮਿਲਿਆ। ਉਨ੍ਹਾਂ ਨੂੰ ਤਨਖਾਹ ਦੇ ਰੂਪ 'ਚ 6.07 ਕਰੋੜ ਰੁਪਏ ਮਿਲੇ ਜਦੋਂਕਿ 10.96 ਕਰੋੜ ਰੁਪਏ ਦਾ ਬੋਨਸ ਅਤੇ ਵੇਰੀਏਬਲ ਪੇ ਦੇ ਰੂਪ 'ਚ ਮਿਲੇ।
ਪੋਲਿੰਗ ਬੂਥ 'ਤੇ 93 ਸਾਲ ਦੇ ਵੋਟਰ ਨੂੰ ਮਿਲੀ ਸਮਰਿਤੀ, ਦੱਸਿਆ ਹੀਰੋ
NEXT STORY