ਜਲੰਧਰ (ਸ਼ੋਰੀ)–ਚੋਣ ਕਮਿਸ਼ਨ ਵੱਲੋਂ ਲੋਕਾਂ ਦੀ ਐੱਸ. ਆਈ. ਆਰ. ਪ੍ਰਕਿਰਿਆ ਜ਼ੋਰ-ਸ਼ੋਰ ਨਾਲ ਕਰਵਾਈ ਜਾ ਰਹੀ ਹੈ ਪਰ ਕੁਝ ਬੀ. ਐੱਲ. ਓ. ਕਥਿਤ ਰੂਪ ਨਾਲ ਜਨਤਾ ਨਾਲ ਸਹੀ ਸਲੂਕ ਨਹੀਂ ਕਰ ਰਹੇ ਹਨ। ਇਸ ਕਾਰਨ ਕੁਝ ਵੋਟਰ ਲਿਸਟ ਵਿਚ ਨਾਂ ਨਾ ਜੁੜਨ ਦੀ ਵਜ੍ਹਾ ਤੋਂ ਪ੍ਰੇਸ਼ਾਨ ਹਨ। ਅਜਿਹਾ ਹੀ ਇਕ ਮਾਮਲਾ ਵਾਰਡ ਨੰਬਰ 65 ਦੇ ਮੁਹੱਲਾ ਇਸਲਾਮਗੰਜ ਵਿਚ ਸਾਹਮਣੇ ਆਇਆ ਹੈ, ਜਿੱਥੇ ਬੀ. ਐੱਲ. ਓ. (ਬੂਥ ਲੈਵਲ ਆਫਿਸਰ) 'ਤੇ ਸਥਾਨਕ ਵਿਅਕਤੀ ਨੇ ਦੋਸ਼ ਲਾਏ ਹਨ। ਪੀੜਤ ਨੇ ਇਸ ਬਾਬਤ ਇਲੈਕਸ਼ਨ ਕਮਿਸ਼ਨ, ਡੀ. ਸੀ. ਆਫਿਸ, ਸੀ. ਈ. ਓ. ਪੰਜਾਬ ਵਿਚ ਈਮੇਲ ਕਰਕੇ ਸ਼ਿਕਾਇਤ ਭੇਜੀ ਹੈ।
ਇਹ ਵੀ ਪੜ੍ਹੋ: ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਆਫ਼ਲਾਈਨ ਫ਼ਰਮਾਨ ਨੇ ਖੜ੍ਹੀ ਕੀਤੀ ਵੱਡੀ ਮੁਸੀਬਤ
ਪੀੜਤ ਮੋਹਿਤ ਖੇੜਾ ਪੁੱਤਰ ਬਾਲ-ਕ੍ਰਿਸ਼ਨ ਨਿਵਾਸੀ ਇਸਲਾਮਗੰਜ ਨੇ ਬੀ. ਐੱਲ. ਓ. ਧਮਿੰਦਰ ਸਿੰਘ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਮੋਬਾਇਲ ਫੋਨ 'ਤੇ ਆਪਣੀ ਪਤਨੀ ਦਾ ਵੋਟਰ ਕਾਰਡ ਸਬੰਧੀ ਜਾਣਕਾਰੀ ਪੁੱਛੀ ਤਾਂ ਬੀ. ਐੱਲ. ਓ. ਬਦਤਮੀਜ਼ੀ ਨਾਲ ਬੋਲੇ। ਉਨ੍ਹਾਂ ਨੇ ਇਥੋਂ ਤਕ ਕਹਿ ਦਿੱਤਾ ਕਿ ਤੁਸੀਂ ਮੇਰਾ ਟਾਈਮ ਖ਼ਰਾਬ ਕਰ ਰਹੇ ਹੋ। ਮੋਹਿਤ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ ਐੱਸ. ਆਈ. ਆਰ. ਫਾਰਮ ਗੁਆਂਢੀ ਨੂੰ ਫੜਾ ਗਿਆ ਸੀ ਕਿਉਂਕਿ ਉਹ ਘਰ ਵਿਚ ਨਹੀਂ ਸਨ। ਮੋਹਿਤ ਮੁਤਾਬਕ ਉਸ ਨੂੰ ਫਾਰਮ ਭਰਨ ਦੀ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਉਸ ਨੂੰ ਬੀ. ਐੱਲ. ਓ. ਨੇ ਦੱਸਿਆ। ਇਸ ਕਾਰਨ ਫਾਰਮ ਗਲਤ ਭਰਿਆ ਗਿਆ। ਬੀ. ਐੱਲ. ਓ. ਜਿਵੇਂ ਹੀ 10 ਜੁਲਾਈ ਨੂੰ ਫਾਰਮ ਲੈਣ ਆਇਆ ਤਾਂ ਫਾਰਮ ਗਲਤ ਭਰਿਆ ਵੇਖ ਭੜਕਿਆ ਅਤੇ ਉੱਚੀ ਆਵਾਜ਼ ਵਿਚ ਗਲੀ ਵਿਚ ਰੌਲਾ ਪਾਉਣ ਲੱਗਾ ਅਤੇ ਕਹਿਣ ਲੱਗਾ ਕਿ ਤੁਹਾਡੀ ਵੋਟ ਕੱਟ ਜਾਵੇਗੀ।
High Alert 'ਤੇ ਜਲੰਧਰ! ਵਧਾਈ ਗਈ ਸੁਰੱਖਿਆ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ
ਪੀੜਤ ਮੋਹਿਤ ਨੇ ਦੱਸਿਆ ਕਿ ਫਾਰਮ ਠੀਕ ਕਰਕੇ ਬੀ. ਐੱਲ. ਓ. ਨੂੰ ਪੋਲਿੰਗ ਬੂਥ ਵਿਚ ਫੜਾਉਣ ਲੱਗਾ ਤਾਂ ਬੀ. ਐੱਲ. ਓ. ਨੇ ਫਾਰਮ ਲਿਆ ਅਤੇ ਕਿਹਾ ਕਿ ਹੁਣ ਫਾਰਮ ਠੀਕ ਹੈ। ਇਸ ਤੋਂ ਬਾਅਦ ਉਸ ਨੇ ਬੀ. ਐੱਲ. ਓ. ਖ਼ਿਲਾਫ਼ ਸ਼ਿਕਾਇਤ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਅਤੇ ਉਸ ’ਤੇ ਦਬਾਅ ਬਣਾਉਣ ਲਈ ਬੀਤੇ ਐਤਵਾਰ ਦੇਰ ਰਾਤ 10.30 ਵਜੇ ਫੋਨ ਵੀ ਕੀਤਾ ਪਰ ਉਸ ਨੇ ਫੋਨ ਪਿਕ ਨਹੀਂ ਕੀਤਾ।
ਹੁਣ ਬੀ. ਐੱਲ. ਓ. ਰਾਜ਼ੀਨਾਮੇ ਲਈ ਇਲਾਕੇ ਦੇ ਮੋਹਤਬਰ ਲੋਕਾਂ ਨੂੰ ਕਹਿ ਰਿਹਾ ਹੈ ਕਿ ਮੋਹਿਤ ਦਾ ਨੁਕਸਾਨ ਹੋ ਸਕਦਾ ਹੈ। ਮੋਹਿਤ ਨੇ ਇਲੈਕਸ਼ਨ ਕਮਿਸ਼ਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਕਿ ਭਵਿੱਖ ਵਿਚ ਬੀ. ਐੱਲ. ਓ. ਕਿਸੇ ਹੋਰ ਨਾਲ ਗਲਤ ਸਲੂਕ ਨਾ ਕਰ ਸਕੇ। ਉਥੇ ਹੀ ਬੀ. ਐੱਲ. ਓ. ਧਮਿੰਦਰ ਸਿੰਘ ਤੋਂ ਉਨ੍ਹਾਂ ਦਾ ਪੱਖ ਜਾਣਨ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ’ਤੇ ਲੱਗੇ ਦੋਸ਼ ਗਲਤ ਹਨ। ਮੋਹਿਤ ਨੇ ਫਾਰਮ ਠੀਕ ਨਹੀਂ ਭਰਿਆ। ਉਨ੍ਹਾਂ ਕਿਸੇ ਨਾਲ ਬਦਤਮੀਜ਼ੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ: ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿ ਰਹੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ 'ਚ ਖੋਲ੍ਹੇ ਰਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦਾ ਏ. ਐੱਸ. ਆਈ. ਗ੍ਰਿਫ਼ਤਾਰ, ਕਾਰਾ ਜਾਣ ਹੋ ਜਾਓਗੇ ਹੈਰਾਨ
NEXT STORY