ਬਿਜ਼ਨੈੱਸ ਡੈਸਕ - ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਆਪਣੇ ਐਸੈੱਟ ਮੈਨੇਜਮੈਂਟ ਯੂਨਿਟ ਐੱਸ. ਬੀ. ਆਈ. ਫੰਡਜ਼ ਮੈਨੇਜਮੈਂਟ ਲਿਮਟਿਡ (ਐੱਸ. ਬੀ. ਆਈ. ਐੱਫ. ਐੱਮ.) ’ਚ 1.42 ਫੀਸਦੀ ਹਿੱਸੇਦਾਰੀ 1,655 ਕਰੋੜ ਰੁਪਏ ’ਚ ਵੇਚ ਦਿੱਤੀ ਹੈ। ਇਹ ਸੌਦਾ ਕੰਪਨੀ ਦੇ ਪ੍ਰਸਤਾਵਿਤ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਤੋਂ ਪਹਿਲਾਂ ਦੀ ਰਣਨੀਤਕ ਤਿਆਰੀ ਦਾ ਹਿੱਸਾ ਹੈ।
ਇਹ ਵੀ ਪੜ੍ਹੋ : ਪੁਰਾਣੇ ਨੋਟ ਕਰਵਾ ਸਕਦੇ ਹਨ ਮੋਟੀ ਕਮਾਈ! ਡੀਲਿੰਗ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਬੈਂਕ ਨੇ 2.88 ਕਰੋੜ ਤੋਂ ਵੱਧ ਸ਼ੇਅਰ 574 ਰੁਪਏ ਪ੍ਰਤੀ ਸ਼ੇਅਰ ਦੇ ਭਾਅ ’ਤੇ 30 ਸੰਸਥਾਗਤ ਨਿਵੇਸ਼ਕਾਂ ਨੂੰ ਵੇਚੇ, ਜੋ ਆਈ. ਪੀ. ਓ. ਦੇ ਮੁੱਲ ਘੇਰੇ ਦੀ ਉਪਰਲੀ ਹੱਦ ਵੀ ਹੈ। ਖਰੀਦਦਾਰਾਂ ’ਚ 360 ਵਨ ਫੰਡਜ਼, ਟਾਟਾ ਏ. ਆਈ. ਜੀ. ਜਨਰਲ ਇੰਸ਼ੋਰੈਂਸ, ਗੋ-ਡਿਜੀਟ ਜਨਰਲ ਇੰਸ਼ੋਰੈਂਸ, ਬੈਨੇਟ ਕੋਲਮੈਨ, ਆਨੰਦ ਰਾਠੀ ਗਲੋਬਲ ਫਾਈਨਾਂਸ, ਕੈਪ੍ਰੀ ਗਲੋਬਲ ਵੈਂਚਰਜ਼ ਅਤੇ ਕਾਰਨੇਲੀਅਨ ਭਾਰਤ ਅੰਮ੍ਰਿਤਕਾਲ ਫੰਡ ਵਰਗੇ ਪ੍ਰਮੁੱਖ ਨਿਵੇਸ਼ਕ ਸ਼ਾਮਲ ਹਨ।
ਇਹ ਵੀ ਪੜ੍ਹੋ : RBI ਨੇ ਦਿੱਤੀ ਵੱਡੀ ਰਾਹਤ ; ਅਜੇ ਵੀ 2000 ਰੁਪਏ ਦੇ ਨੋਟ ਦੀ ਮਿਲ ਸਕਦੀ ਹੈ ਪੂਰੀ ਕੀਮਤ
ਐੱਸ. ਬੀ. ਆਈ. ਨੇ ਦੱਸਿਆ ਕਿ 9 ਜੁਲਾਈ ਨੂੰ ਨਿਵੇਸ਼ਕਾਂ ਦੇ ਨਾਲ ਵੱਖ-ਵੱਖ ਸ਼ੇਅਰ ਖਰੀਦ ਸਮਝੌਤਿਆਂ ’ਤੇ ਦਸਤਖਤ ਕੀਤੇ ਗਏ। ਐੱਸ. ਬੀ. ਆਈ. ਐੱਫ. ਐੱਮ. ਦਾ 11,600 ਕਰੋੜ ਰੁਪਏ ਦਾ ਆਈ. ਪੀ. ਓ. 14 ਜੁਲਾਈ ਨੂੰ ਖੁੱਲ੍ਹੇਗਾ ਅਤੇ 16 ਜੁਲਾਈ ਨੂੰ ਬੰਦ ਹੋਵੇਗਾ। ਇਹ ਪੂਰਾ ਇਸ਼ੂ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.-ਆਫਰ ਫਾਰ ਸੇਲ) ਰਾਹੀਂ ਲਿਆਂਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ
ਇਹ ਵੀ ਪੜ੍ਹੋ : ਅਰਬਪਤੀ ਦੀ ਧੀ ਵਸੁੰਧਰਾ ਓਸਵਾਲ ਨਾਲ ਸਵਿੱਟਜ਼ਰਲੈਂਡ 'ਚ ਹੋਇਆ ਨਸਲੀ ਭੇਦਭਾਵ, Video
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
TRAI ਦਾ ਫੈਸਲਾ : Truecaller ਬਲਾਕ ਨਹੀਂ ਕਰ ਸਕੇਗਾ ਇਹ ਫੋਨ, ਖ਼ਾਸ ਸੀਰੀਜ਼ ਨੂੰ ਸਪੈਮ ਟੈਗ ਕਰਨ ’ਤੇ ਲੱਗੀ ਰੋਕ
NEXT STORY