ਅਹਿਮਦਾਬਾਦ- ਗੁਜਰਾਤ ਦੇ 7 ਹਵਾਈ ਅੱਡੇ ਜਿਸ ਵਿਚ ਸਰਹੱਦੀ ਜ਼ਿਲ੍ਹੇ ਕੱਛ ਦੇ ਤਿੰਨ ਹਵਾਈ ਅੱਡੇ ਸ਼ਾਮਲ ਹਨ, ਸੋਮਵਾਰ ਸਵੇਰ ਤੋਂ ਨਾਗਰਿਕ ਉਡਾਣਾਂ ਲਈ ਫਿਰ ਤੋਂ ਖੁੱਲ੍ਹ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰਾਜਕੋਟ 'ਚ ਕੌਮਾਂਤਰੀ ਹਵਾਈ ਅੱਡਾ ਅਤੇ ਪੋਰਬੰਦਰ, ਜਾਮਨਗਰ, ਕੇਸ਼ੋਦ (ਜੂਨਾਗੜ੍ਹ ਜ਼ਿਲ੍ਹਾ) ਅਤੇ ਭੁਜ, ਮੁੰਦਰਾ ਅਤੇ ਕਾਂਡਲਾ (ਕੱਛ ਜ਼ਿਲ੍ਹਾ) ਦੇ ਹਵਾਈ ਅੱਡਿਆਂ ਨੂੰ ਪਾਕਿਸਤਾਨ ਨਾਲ ਫ਼ੌਜੀ ਸੰਘਰਸ਼ ਕਾਰਨ 9 ਮਈ ਨੂੰ ਨਾਗਰਿਕ ਜਹਾਜ਼ਾਂ ਲਈ ਬੰਦ ਕਰ ਦਿੱਤਾ ਗਿਆ ਸੀ। ਰਾਜਕੋਟ ਹਵਾਈ ਅੱਡੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਸਵੇਰੇ 10:20 ਵਜੇ ਤੋਂ ਮੁੜ ਖੁੱਲ੍ਹ ਗਏ।
ਭੁਜ ਹਵਾਈ ਅੱਡੇ ਦੇ ਡਾਇਰੈਕਟਰ ਨਵਨੀਤ ਕੁਮਾਰ ਗੁਪਤਾ ਨੇ ਕਿਹਾ ਕਿ ਭਾਰਤੀ ਹਵਾਈ ਅੱਡਾ ਅਥਾਰਟੀ ਦੇ ਐਲਾਨ ਤੋਂ ਬਾਅਦ ਕੱਛ ਵਿਚ ਭੁਜ, ਮੁੰਦਰਾ ਅਤੇ ਕਾਂਡਲਾ ਹਵਾਈ ਅੱਡੇ ਹੁਣ ਖੁੱਲ੍ਹ ਗਏ ਹਨ। ਜਾਮਨਗਰ ਹਵਾਈ ਅੱਡੇ ਦੇ ਡਾਇਰੈਕਟਰ ਡੀ. ਕੇ. ਸਿੰਘ ਨੇ ਵੀ ਹਵਾਈ ਅੱਡਾ ਮੁੜ ਖੁੱਲ੍ਹਣ ਦੀ ਪੁਸ਼ਟੀ ਕੀਤੀ। 9 ਮਈ ਨੂੰ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿਚ 32 ਹਵਾਈ ਅੱਡੇ ਬੰਦ ਕਰ ਦਿੱਤੇ ਗਏ ਸਨ। ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਤੁਰੰਤ ਪ੍ਰਭਾਵ ਨਾਲ ਸਾਰੀਆਂ ਗੋਲੀਬਾਰੀ ਅਤੇ ਫੌਜੀ ਕਾਰਵਾਈਆਂ ਨੂੰ ਰੋਕਣ ਲਈ ਇਕ ਜੰਗਬੰਦੀ 'ਤੇ ਸਹਿਮਤੀ ਬਣੀ ਹੈ।
ਮਾਰ'ਤੇ ਆਪਣੇ ਹੀ ਪਰਿਵਾਰ ਦੇ ਚਾਰ ਮੈਂਬਰ, ਅਦਾਲਤ ਨੇ ਠਹਿਰਾਇਆ ਦੋਸ਼ੀ
NEXT STORY