ਕੋਟਾ- ਰਾਜਸਥਾਨ 'ਚ ਮੀਂਹ ਦਾ ਕਹਿਰ ਜਾਰੀ ਹੈ। ਇੱਥੋਂ ਦੇ ਬੂੰਦੀ ਜ਼ਿਲ੍ਹੇ 'ਚ ਮੋਹਲੇਧਾਰ ਮੀਂਹ ਕਾਰਨ ਇਕ ਘਰ ਦੀ ਕੰਧ ਢਹਿਣ ਨਾਲ ਇਕ ਹੀ ਪਰਿਵਾਰ ਦੇ 4 ਬੱਚਿਆਂ ਸਮੇਤ 7 ਮੈਂਬਰਾਂ ਦੀ ਮੌਤ ਹੋ ਗਈ। ਲਾਸ਼ਾਂ ਨੂੰ ਮਲਬੇ 'ਚੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਮੁਰਦਾਘਰ 'ਚ ਰੱਖਵਾ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨਾਵ ਘਾਟ ਕੋਲ ਟਿੱਲੇ ਦੀ ਮਿੱਟੀ ਦੇ ਕਟਾਵ ਨੂੰ ਰੋਕਣ ਲਈ ਨਗਰਪਾਲਿਕਾ ਵਲੋਂ ਕੁਝ ਸਾਲ ਪਹਿਲਾਂ ਚੰਬਲ ਦੇ ਕਿਨਾਰੇ 'ਤੇ ਸੁਰੱਖਿਆ ਕੰਧ ਬਣਾਈ ਗਈ ਸੀ। ਲਗਾਤਾਰ ਪੈ ਰਹੇ ਮੀਂਹ ਕਾਰਨ ਸੁਰੱਖਿਆ ਕੰਧ ਟੁੱਟ ਕੇ ਘਰ 'ਤੇ ਡਿੱਗ ਗਈ। ਘਟਨਾ ਬੁੱਧਵਾਰ ਦੁਪਹਿਰ 2.30 ਵਜੇ ਦੀ ਹੈ। ਨਾਵ ਘਾਟ ਨੇੜੇ ਰਹਿਣ ਵਾਲੇ 2 ਭਰਾਵਾਂ ਮਹਾਵੀਰ ਅਤੇ ਮਹੇਂਦਰ ਕੇਵਟ ਦਾ ਪਰਿਵਾਰ ਅਚਾਨਕ ਮਕਾਨ ਡਿੱਗਣ ਨਾਲ ਮਲਬੇ 'ਚ ਦੱਬ ਗਿਆ।
ਇਹ ਵੀ ਪੜ੍ਹੋ : ਨਦੀ 'ਚ ਡੁੱਬ ਰਹੇ ਪੁੱਤ ਨੂੰ ਬਚਾਉਣ ਗਈ ਮਾਂ ਨੂੰ ਦੇਖ ਧੀ ਨੇ ਵੀ ਮਾਰੀ ਛਾਲ, ਤਿੰਨਾਂ ਦੀ ਮੌਤ
ਹਾਦਸੇ 'ਚ ਮਹਾਵੀਰ ਦੀ ਪਤਨੀ ਮੀਰਾ (40), ਮਹਾਵੀਰ ਦੀ ਧੀ ਤਮੰਨਾ (9), ਸੁਖਲਾਲ ਦੇ ਪੁੱਤਰ ਮਹੇਂਦਰ (35), ਮਹੇਂਦਰ ਦੀ ਪਤਨੀ (32), ਮਹੇਂਦਰ ਦੀ ਧੀ ਦੀਪਿਕਾ (7), ਕਾਨਹਾ (5), ਮਹੇਂਦਰ ਦੇ ਪੁੱਤ ਖੁਸ਼ੀ (10) ਅਤੇ ਮਹੇਂਦਰ ਦੀ ਧੀ ਦੀ ਮੌਤ ਹੋ ਗਈ। ਘਟਨਾ ਦੇ ਸਮੇਂ ਘਰ 'ਚ 8 ਲੋਕ ਮੌਜੂਦ ਸਨ। ਡਿੱਗਣ ਦੀ ਆਵਾਜ਼ ਸੁਣ ਕੇ ਮਹਾਵੀਰ ਤੁਰੰਤ ਘਰੋਂ ਬਾਹਰ ਆ ਗਏ। ਉਨ੍ਹਾਂ ਨੇ ਧੀ ਤਮੰਨਾ ਅਤੇ ਪਤਨੀ ਮੀਰਾ ਨੂੰ ਵੀ ਬਾਹਰ ਕੱਢਿਆ ਪਰ ਉਦੋਂ ਤੱਕ ਧੀ ਦੀ ਮੌਤ ਹੋ ਚੁਕੀ ਸੀ। ਹਾਲਾਂਕਿ ਉਨ੍ਹਾਂ ਦੀ ਪਤਨੀ ਨੂੰ ਕੋਟਾ ਐੱਮ.ਬੀ.ਐੱਸ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮਹਾਵੀਰ ਦਾ ਪੁੱਤ ਸੁਰੇਸ਼ ਆਪਣੇ ਨਾਨਾ-ਨਾਨੀ ਦੇ ਘਰ ਗਿਆ ਸੀ ਅਤੇ ਇਸ ਲਈ ਉਹ ਪਰਿਵਾਰ ਦਾ ਹੋਰ ਜਿਊਂਦਾ ਮੈਂਬਰ ਹੈ। ਪੁਲਸ ਡਿਪਟੀ ਸੁਪਰਡੈਂਟ ਨੀਤੀਰਾਜ ਸਿੰਘ ਨੇ ਕਿਹਾ ਕਿ ਬਚਾਅ ਮੁਹਿੰਮ ਜਾਰੀ ਹੈ।
ਇਹ ਵੀ ਪੜ੍ਹੋ : 16 ਕਰੋੜ ਦਾ ਟੀਕਾ ਵੀ ਨਹੀਂ ਬਚਾ ਸਕਿਆ ਮਾਸੂਮ ਦੀ ਜਾਨ, ਅਜੀਬ ਬੀਮਾਰੀ ਤੋਂ ਪੀੜਤ ਸੀ 1 ਸਾਲ ਦੀ ਬੱਚੀ
NCR ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਬਿੱਲ ਲੋਕ ਸਭਾ ’ਚ ਪਾਸ
NEXT STORY