ਕੋਲਕਾਤਾ- 2020 'ਚ ਵਿਸ਼ਨੂੰ ਮਲ ਨਾਂ ਦੇ ਸ਼ਖ਼ਸ ਦਾ ਬੇਰਹਿਮੀ ਨਾਲ ਕਤਲ ਮਾਮਲੇ ਨੂੰ ਲੈ ਕੇ 7 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦਾ ਹੈ। ਇੱਥੋਂ ਦੀ ਜ਼ਿਲ੍ਹਾ ਸੈਸ਼ਨ ਅਦਾਲਤ ਵਲੋਂ ਦੋਸ਼ੀਆਂ 'ਤੇ ਵਿਸ਼ਨੂੰ ਦਾ ਕਤਲ ਅਤੇ ਲਾਸ਼ ਨੂੰ ਖਰਾਬ ਕਰਨ ਦਾ ਦੋਸ਼ ਸਿੱਧ ਹੋਇਆ ਅਤੇ ਇਕ ਵਿਅਕਤੀ ਨੂੰ ਮ੍ਰਿਤਕ ਦੇ ਅੰਗ ਨੂੰ ਨਸ਼ਟ ਕਰਨ ਦਾ ਦੋਸ਼ੀ ਪਾਇਆ।
ਫਾਸਟ ਟਰੈਕ ਕੋਰਟ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਨੇ ਵਿਸ਼ਨੂੰ ਦੇ ਕਤਲ ਲਈ ਵੀਰਵਾਰ ਨੂੰ ਵਿਸ਼ਾਲ ਦਾਸ ਅਤੇ ਉਸ ਦੇ 6 ਹੋਰ ਸਾਥੀਆਂ ਨੂੰ ਮੌਤ ਦੀ ਸਜ਼ਾ ਸੁਣਾਈ। ਇਸਤਗਾਸਾ ਪੱਖ ਮੁਤਾਬਕ ਦਾਸ ਅਤੇ ਉਸ ਦੇ ਸਹਿਯੋਗੀ ਸਮਾਜ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਰਹਿੰਦੇ ਸਨ।
ਇਨ੍ਹਾਂ ਲੋਕਾਂ ਨੇ 11 ਅਕਤੂਬਰ 2020 ਨੂੰ ਵਿਸ਼ਨੂੰ ਮਲ ਨੂੰ ਉਸ ਦੇ ਘਰ ਨੇੜਿਓਂ ਅਗਵਾ ਕਰ ਲਿਆ ਸੀ। ਅਜਿਹਾ ਦੱਸਿਆ ਗਿਆ ਸੀ ਕਿ ਵਿਸ਼ਨੂੰ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਦੇ ਟੋਟੇ-ਟੋਟੇ ਕਰ ਕੇ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤੇ ਗਏ। ਪੁਲਸ ਵਲੋਂ ਜਾਂਚ ਮਗਰੋਂ ਦਾਸ ਅਤੇ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਵਿਸ਼ਨੂੰ ਨਾਲ ਰਿਸ਼ਤਾ ਰੱਖਣ ਵਾਲੀ ਇਕ ਮਹਿਲਾ ਨੇ ਦਾਸ ਵਲੋਂ ਦਿੱਤੇ ਗਏ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ ਅਤੇ ਇਸ ਤੋਂ ਗੁੱਸਾ ਹੋ ਕੇ ਉਨ੍ਹਾਂ ਨੇ ਵਿਸ਼ਨੂੰ ਦਾ ਕਤਲ ਕਰ ਦਿੱਤਾ। ਅਦਾਲਤ ਨੇ ਇਸ ਘਟਨਾ ਨੂੰ ਲੈ ਕੇ 7 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਪੁਲਸ ਨੇ ਢੇਰ ਕੀਤਾ 2 ਲੱਖ ਦਾ ਇਨਾਮੀ ਬਦਮਾਸ਼, 32 ਤੋਂ ਵੱਧ ਮੁਕੱਦਮੇ ਸਨ ਦਰਜ
NEXT STORY