ਚਿਤੌੜਗੜ੍ਹ : ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਦੇ ਨਿੰਬਹੇੜਾ ਵਿਚ ਮੰਗਲਵਾਰ ਨੂੰ ਸੀਵਰੇਜ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਕਈ ਲੋਕ ਬਿਮਾਰ ਹੋ ਗਏ। ਜ਼ਿਲ੍ਹਾ ਕੁਲੈਕਟਰ ਆਲੋਕ ਰੰਜਨ ਨੇ ਦੱਸਿਆ ਕਿ ਬਿਮਾਰਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਸੱਤ ਲੋਕਾਂ ਨੂੰ ਦਾਖਲ ਕਰ ਲਿਆ ਗਿਆ ਜਦਕਿ ਬਾਕੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਆਸ-ਪਾਸ ਰਹਿੰਦੇ ਸੈਂਕੜੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਪਿੰਡ ਕਸੌਦ ਵਿਚ ਸਥਿਤ ਨਗਰ ਪਾਲਿਕਾ ਦੇ ਸੀਵਰੇਜ ਵਾਟਰ ਟ੍ਰੀਟਮੈਂਟ ਪਲਾਂਟ ਵਿਚੋਂ ਕਲੋਰੀਨ ਗੈਸ ਲੀਕ ਹੋਣਾ ਸ਼ੁਰੂ ਹੋ ਗਈ, ਜਿਸ ’ਤੇ ਲੋਕਾਂ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਉਥੇ ਪਹੁੰਚੇ ਅਧਿਕਾਰੀਆਂ ਨੇ ਲੀਕੇਜ ਨੂੰ ਕਾਬੂ ਕਰ ਲਿਆ ਪਰ ਇਸ ਤੋਂ ਪਹਿਲਾਂ ਹੀ ਘਬਰਾਹਟ, ਖੰਘ ਅਤੇ ਸਾਹ ਲੈਣ 'ਚ ਤਕਲੀਫ ਹੋਣ ਕਾਰਨ ਸੱਠ ਦੇ ਕਰੀਬ ਲੋਕ ਖੁਦ ਹਸਪਤਾਲ ਪਹੁੰਚ ਗਏ। ਰੰਜਨ ਨੇ ਦੱਸਿਆ ਕਿ ਸੱਤ ਵਿਅਕਤੀਆਂ ਨੂੰ ਗੰਭੀਰ ਹਾਲਤ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਬਾਕੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਲਾਂਟ ਦੇ ਆਲੇ-ਦੁਆਲੇ ਦੇ ਕਰੀਬ ਸੌ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਲੋਕਾਂ ਨੂੰ ਖੇਤੀਬਾੜੀ ਉਤਪਾਦ ਮੰਡੀ ਕੰਪਲੈਕਸ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਖਾਣ-ਪੀਣ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ 3 ਵਜੇ ਤੋਂ ਬਾਅਦ ਜਦੋਂ ਉਹ ਪੁਲਸ ਸੁਪਰਡੈਂਟ ਅਤੇ ਹੋਰ ਅਧਿਕਾਰੀਆਂ ਸਮੇਤ ਘਟਨਾ ਸਥਾਨ ਦਾ ਦੌਰਾ ਕਰ ਰਹੇ ਸਨ ਤਾਂ ਅਚਾਨਕ ਦੁਬਾਰਾ ਤੇਜ਼ੀ ਨਾਲ ਗੈਸ ਲੀਕ ਹੋਣ ਲੱਗ ਪਈ, ਜਿਸ 'ਤੇ ਹਿੰਦੁਸਤਾਨ ਜ਼ਿੰਕ ਦੇ ਮਾਹਿਰਾਂ ਦੀ ਟੀਮ ਨੂੰ ਬੁਲਾਇਆ ਗਿਆ | ਫਿਲਹਾਲ ਉਨ੍ਹਾਂ ਨੇ ਗੈਸ ਲੀਕ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ। ਦੂਜੇ ਪਾਸੇ ਸੂਚਨਾ ਮਿਲਣ ਤੋਂ ਬਾਅਦ ਵਿਧਾਇਕ ਸ੍ਰੀਚੰਦ ਕ੍ਰਿਪਲਾਨੀ ਅਤੇ ਸਾਬਕਾ ਮੰਤਰੀ ਉਦੈਲਾਲ ਅੰਜਨਾ ਵੀ ਮੌਕੇ 'ਤੇ ਪੁੱਜੇ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਫਿਲਹਾਲ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਪਿਛਲੇ ਪੰਜ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਅਤੇ ਤੇਜ਼ ਗਰਮੀ ਕਾਰਨ ਜਦੋਂ ਬੂੰਦਾ-ਬਾਂਦੀ ਹੋਈ ਤਾਂ ਪਲਾਂਟ ਵਿੱਚ ਤੇਜ਼ੀ ਨਾਲ ਗੈਸ ਬਣ ਗਈ ਅਤੇ ਲੀਕੇਜ ਸ਼ੁਰੂ ਹੋ ਗਈ। ਖੁਸ਼ਕਿਸਮਤੀ ਹੈ ਕਿ ਸਮੇਂ ਸਿਰ ਇਸ ਦਾ ਪਤਾ ਲੱਗ ਗਿਆ ਅਤੇ ਕਾਬੂ ਪਾ ਲਿਆ ਗਿਆ, ਨਹੀਂ ਤਾਂ ਜੇਕਰ ਪਲਾਂਟ ਦੀ ਟੈਂਕੀ ਫਟ ਜਾਂਦੀ ਤਾਂ ਜਾਨੀ-ਮਾਲੀ ਨੁਕਸਾਨ ਹੋਣ ਦਾ ਖਦਸ਼ਾ ਸੀ।
ਬਦਲਾਪੁਰ : ਪੁਲਸ ਦੇ ਲਾਠੀਚਾਰਜ ਤੋਂ ਬਾਅਦ ਮੁੜ ਬਹਾਲ ਹੋਈ ਰੇਲ ਸੇਵਾ, ਸ਼ਹਿਰ 'ਚ ਇੰਟਰਨੈੱਟ ਬੰਦ
NEXT STORY